ਸਿਰਸਾ (ਵਾਰਤਾ)— ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੇ ਜਨਰਲ ਸਕੱਤਰ ਅਤੇ ਏਲਨਾਬਾਦ ਵਿਧਾਨ ਸਭਾ ਖੇਤਰ ਤੋਂ ਪਾਰਟੀ ਉਮੀਦਵਾਰ ਅਭੈ ਸਿੰਘ ਚੌਟਾਲਾ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਏਲਨਾਬਾਦ ਵਿਚ ਆਉਣ ਵਾਲੀ ਜ਼ਿਮਨੀ ਚੋਣ ਪੂੰਜੀਪਤੀ ਅਤੇ ਕਿਸਾਨ ਦਰਮਿਆਨ ਚੋਣ ਹੈ। ਖੇਤਰ ਦੀ ਜਨਤਾ ਨੂੰ ਤੈਅ ਕਰਨਾ ਕਿ ਖੇਤੀ ਕਾਨੂੰਨ ਕਿਸਾਨ ਲਈ ਹਿੱਤਕਾਰੀ ਹਨ ਜਾਂ ਨਹੀਂ। ਚੌਟਾਲਾ ਅੱਜ ਆਪਣੇ ਚੋਣ ਪ੍ਰਚਾਰ ਦੇ ਪਹਿਲੇ ਦਿਨ ਮਾਖੋਸਰਾਨੀ, ਤਰਕਾਂਵਲੀ, ਚਹਰਵਾਲਾ, ਕਾਗਦਾਨਾ ਸਮੇਤ ਦਰਜਨ ਭਰ ਪਿੰਡਾਂ ’ਚ ਗ੍ਰਾਮੀਣ ਸਭਾਵਾਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਫ਼ਸਲ ਸੰਭਾਲਣ ਦਾ ਸਮਾਂ ਆ ਗਿਆ ਹੈ, ਇਸ ਲਈ ਫ਼ਸਲ ਦੇ ਨਾਲ-ਨਾਲ ਚੋਣਾਂ ਲਈ ਵੀ ਸਮਾਂ ਕੱਢਣਾ।
ਅਭੈ ਚੌਟਾਲਾ ਮੁਤਾਬਕ ਕੇਂਦਰ ਅਤੇ ਸੂਬਾ ਸਰਕਾਰ ਦੀ ਸੋਚ ਹੈ ਕਿ ਕਿਸਾਨ ਅਤੇ ਖੇਤੀ ਨੂੰ ਕਮਜ਼ੋਰ ਕੀਤਾ ਜਾਵੇ, ਇਸ ਲਈ ਸਰਕਾਰ ਬਾਜਰਾ ਨੂੰ ਘੱਟ ਤੋਂ ਘੱਟ ਸਮਰਥਨ ਮੁੱਲ ’ਤੇ ਖਰੀਦ ਨਹੀਂ ਰਹੀ, ਜਿਸ ਨਾਲ ਕਿਸਾਨ 2250 ਐੱਮ. ਐੱਸ. ਪੀ. ਦੇ ਬਜਾਏ 1150 ਰੁਪਏ ਪ੍ਰਤੀ ਕੁਇੰਟਲ ਵੇਚਣ ਨੂੰ ਮਜਬੂਰ ਹੈ। ਉਨ੍ਹਾਂ ਨੇ ਕਿਹਾ ਕਿ ਬਾਜਰਾ ਖਰੀਦਣ ਦੀ ਬਜਾਏ 600 ਰੁਪਏ ਪ੍ਰਤੀ ਕੁਇੰਟਲ ਦੇਣ ਦੀ ਗੱਲ ਆਖ ਰਹੀ ਹੈ। ਸਰਕਾਰ ਦੀਆਂ ਅਜਿਹੀਆਂ ਨੀਤੀਆਂ ਨਾਲ ਮੰਡੀਆਂ ਖ਼ਤਮ ਹੋ ਜਾਣਗੀਆਂ। ਵੱਡੇ ਪੂੰਜੀਪਤੀ ਅਤੇ ਸੇਠ ਮਨਮਾਨੇ ਭਾਅ ਦੇਣਗੇ, ਜਿਸ ਨਾਲ ਕਿਸਾਨ ਆਪਣੀ ਜ਼ਮੀਨ ਵੇਚਣ ਨੂੰ ਮਜਬੂਰ ਹੋ ਜਾਣਗੇ।
ਚੌਟਾਲਾ ਨੇ ਕਿਹਾ ਕਿ ਮੈਂ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਕੇ ਦਿੱਲੀ ਬਾਰਡਰ ’ਤੇ ਕਿਸਾਨਾਂ ਨਾਲ ਮੋਢਾ ਮਿਲਾ ਕੇ ਦਿੱਤਾ। ਮੈਂ ਵਿਧਾਨ ਸਭਾ ’ਚ ਪਹੁੰਚ ਕੇ ਸਭ ਤੋਂ ਪਹਿਲਾਂ ਖੇਤੀ ਕਾਨੂੰਨ ਦੀ ਹੀ ਗੱਲ ਕਰਾਂਗਾ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਕਮਜ਼ੋਰ ਹੈ, ਇਸ ਲਈ ਮੇਰੇ ਅਸਤੀਫ਼ਾ ਦੇਣ ਤੋਂ ਬਾਅਦ ਮਨੋਹਰ ਲਾਲ ਖੱਟੜ ਸਰਕਾਰ ਮਨਮਾਨੀ ਢੰਗ ਨਾਲ ਪ੍ਰਸਤਾਵ ਪਾਸ ਕਰ ਰਹੀ ਹੈ।
ਲਖੀਮਪੁਰ ਖੀਰੀ ਹਿੰਸਾ : ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ਹੋਈ ਨਾਮਨਜ਼ੂਰ
NEXT STORY