ਜੈਪੁਰ (ਵਾਰਤਾ)- ਕਿਸਾਨ ਮਹਾਪੰਚਾਇਤ ਦੇ ਰਾਸ਼ਟਰੀ ਪ੍ਰਧਾਨ ਰਾਮਪਾਲ ਜਾਟ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) 'ਤੇ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਦੇ 500 ਟਰੈਕਟਰਾਂ ਨਾਲ ਦਿੱਲੀ ਕੂਚ ਕਰਨ ਤੋਂ ਪਹਿਲਾ ਬੁੱਧਵਾਰ ਸਵੇਰੇ ਅਜਮੇਰ ਜ਼ਿਲ੍ਹੇ 'ਚ ਗ੍ਰਿਫ਼ਤਾਰ ਕਰ ਲਿਆ ਗਿਆ। ਮਹਾਪੰਚਾਇਤ ਦੇ ਸੂਬਾ ਯੁਵਾ ਜਨਰਲ ਸਕੱਤਰ ਪਿੰਟੂ ਯਾਦਵ ਨੇ ਦੱਸਿਆ ਕਿ ਰਾਮਪਾਲ ਜਾਟ ਅਜਮੇਰ ਜ਼ਿਲ੍ਹੇ ਦੇ ਅਰਾਈ ਦੇ ਸੀਲ ਪਿੰਡ 'ਚ ਸ਼ਾਮ ਸਾਢੇ ਪੰਜ ਵਜੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਸਨ ਕਿ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੂਰੇ ਪਿੰਡ 'ਚ ਗੁੱਸਾ ਫੈਲ ਗਿਆ ਅਤੇ ਇਸ ਦੇ ਵਿਰੋਧ 'ਚ ਕਿਸਾਨ ਇਕਜੁਟ ਹੋਣ ਲੱਗੇ ਹਨ। ਸ਼੍ਰੀ ਯਾਦਵ ਨੇ ਕਿਹਾ ਕਿ ਕਿਸਾਨ ਰਾਜਸਥਾਨ ਸਰਕਾਰ ਦੇ ਇਸ ਤਰ੍ਹਾਂ ਧੋਖੇ ਨੂੰ ਬਰਦਾਸ਼ਤ ਨਹੀਂ ਕਰਨਗੇ।
ਇਹ ਵੀ ਪੜ੍ਹੋ : ਕਿਸਾਨਾਂ ਵੱਲੋਂ ਪ੍ਰਸਤਾਵ ਠੁਕਰਾਏ ਜਾਣ ਤੋਂ ਬਾਅਦ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਦਾ ਪਹਿਲਾ ਬਿਆਨ
ਮਹਾਪੰਚਾਇਤ ਦੇ ਯੂਥ ਸੂਬਾ ਪ੍ਰਧਾਨ ਰਾਮੇਸ਼ਵਰ ਪ੍ਰਸਾਦ ਚੌਧਰੀ ਨੇ ਦੱਸਿਆ ਕਿ ਸ਼੍ਰੀ ਜਾਟ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦਾ ਫੋਨ ਬੰਦ ਕਰ ਦਿੱਤਾ। ਸ਼੍ਰੀ ਚੌਧਰੀ ਨੇ ਦੱਸਿਆ ਕਿ ਐੱਮ.ਐੱਸ.ਪੀ. 'ਤੇ ਖਰੀਦ ਦਾ ਗਾਰੰਟੀ ਕਾਨੂੰਨ ਬਣਾਉਣ ਅਤੇ ਕਿਸਾਨਾਂ ਦੀਆਂ ਸਥਾਨਕ ਸਮੱਸਿਆਵਾਂ ਨੂੰ ਲੈ ਕੇ ਬੁੱਧਵਾਰ ਨੂੰ ਦਿੱਲੀ ਕੂਚ ਦੀ ਅਪੀਲ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰੀ ਦੇ ਵਿਰੋਧ 'ਚ ਪ੍ਰਦੇਸ਼ 'ਚ ਟੋਂਕ ਸਮੇਤ ਕਈ ਥਾਵਾਂ 'ਤੇ ਕਿਸਾਨ ਸੜਕਾਂ 'ਤੇ ਉਤਰਨਗੇ। ਉਨ੍ਹਾਂ ਦੱਸਿਆ ਕਿ ਹੁਣ ਕਿਸਾਨਾਂ ਵ ਲੋਂ ਆਪਣੇ ਟਰੈਕਟਰਾਂ ਨਾਲ ਹਾਈਵੇਅ ਨਤੇ ਜਾਣ ਦਾ ਫ਼ੈਸਲਾ ਲਿਆ ਗਿਆ। ਮਹਾਪੰਚਾਇਤ ਦੇ ਪ੍ਰਦੇਸ਼ ਕਨਵੀਨਰ ਸੱਤਿਆਨਾਰਾਇਣ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਅਹਿੰਸਕ ਅੰਦੋਲਨ ਨੂੰ ਵੀ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨ ਐੱਮ.ਐੱਸ.ਪੀ. 'ਤੇ ਖਰੀਦ ਗਾਰੰਟੀ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਸ਼ਾਂਤੀ ਅਤੇ ਅਹਿੰਸਾ ਦੇ ਰਸਤੇ 'ਤੇ ਅੰਦੋਲਨ ਸ਼ੁਰੂ ਕਰਨ ਤੋਂ ਪਹਿਲਾਂ ਹੀ ਕਿਸਾਨਾਂ ਅਤੇ ਕਿਸਾਨ ਆਗੂ ਰਾਮਪਾਲ ਜਾਟ ਨੂੰ ਗ੍ਰਿਫ਼ਤਾਰ ਕਰਨਾ ਤਾਨਾਸ਼ਾਹੀ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਡਰੀ ਹੋਈ ਹੈ। ਦੱਸਣਯੋਗ ਹੈ ਕਿ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਦੀ ਗਰੰਟੀ ਦੇਣ ਲਈ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਮਹਾਪੰਚਾਇਤ ਨੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ 500 ਟਰੈਕਟਰਾਂ ਨਾਲ ਕਿਸਾਨ ਬੁੱਧਵਾਰ ਨੂੰ ਜੈਪੁਰ ਪਹੁੰਚ ਕੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸਾਨ ਆਗੂ ਡੱਲੇਵਾਲ ਬੋਲੇ- ਸ਼ਾਂਤੀ ਭੰਗ ਕਰਨਾ ਸਾਡਾ ਇਰਾਦਾ ਨਹੀਂ, ਅਸੀਂ ਸ਼ਾਂਤੀਪੂਰਨ ਅੱਗੇ ਵਧਾਂਗੇ
NEXT STORY