ਗਾਜ਼ੀਆਬਾਦ- 26 ਜਨਵਰੀ ਨੂੰ ਕਿਸਾਨਾਂ ਵਲੋਂ ਕੱਢੀ ਗਈ ਟਰੈਕਟਰ ਪਰੇਡ ਦੌਰਾਨ ਕੁਝ ਲੋਕਾਂ ਕਾਰਨ ਹੋਈ ਹਿੰਸਾ ਕਾਰਨ ਦਿੱਲੀ ਸਣੇ ਨੇੜਲੇ ਖੇਤਰਾਂ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਯੂ. ਪੀ.-ਦਿੱਲੀ ਗਾਜ਼ੀਪੁਰ ਬਾਰਡਰ 'ਤੇ ਵੱਡੀ ਗਿਣਤੀ ਵਿਚ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਧਰਨਾ ਲਾ ਕੇ ਬੈਠੇ ਹਨ। ਗਾਜ਼ੀਪੁਰ ਬਾਰਡਰ 'ਤੇ ਗਾਜ਼ੀਆਬਾਦ ਪੁਲਸ ਪ੍ਰਸ਼ਾਸਨ ਨੇ ਰਾਤ 3 ਵਜੇ ਤੱਕ ਗਸ਼ਤ ਕੀਤਾ। ਇਸ ਦੌਰਾਨ ਮੇਰਠ ਜ਼ੋਨ ਦੀ ਕਮਿਸ਼ਨਰ ਅਤੇ ਆਈ. ਜੀ. ਰਾਤ ਦੇ 3 ਵਜੇ ਤੱਕ ਇੱਥੇ ਮੌਜੂਦ ਰਹੇ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਰੇ ਲੋਕ ਦਿੱਲੀ ਪੁਲਸ ਦੇ ਹੁਕਮਾਂ ਦੇ ਇੰਤਜ਼ਾਰ ਵਿਚ ਹਨ। ਇਸ ਦੇ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਅਰਧ ਸੈਨਿਕ ਬਲਾਂ ਨੂੰ (ਪੈਰਾਮਿਲਟਰੀ ਫੋਰਸ) ਵੀ ਇੱਥੇ ਤਾਇਨਾਤ ਕੀਤਾ ਗਿਆ ਹੈ। ਦੂਜੇ ਪਾਸੇ, ਕਿਸਾਨ ਵੀ ਲਗਾਤਾਰ ਡੰਡਿਆਂ ਨਾਲ ਇੱਥੇ ਪਹਿਰਾ ਦੇ ਰਹੇ ਹਨ।
ਇਹ ਵੀ ਪੜ੍ਹੋ- ਕੈਨੇਡਾ-ਅਮਰੀਕਾ ਸਰਹੱਦ ਤੋਂ ਪੰਜਾਬੀ ਟਰੱਕ ਡਰਾਈਵਰ ਨਸ਼ਿਆਂ ਦੀ ਖੇਪ ਸਣੇ ਗ੍ਰਿਫ਼ਤਾਰ
ਦੱਸ ਦਈਏ ਕਿ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ, ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਉਣ ਅਤੇ ਹੋਰ ਤੋੜ-ਭੰਨ੍ਹ ਕਰਨ ਦੇ ਦੋਸ਼ ਵਿਚ ਪੁਲਸ ਨੇ ਕਈ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ। ਬਹੁਤ ਸਾਰੇ ਲੋਕਾਂ ਕੋਲੋਂ ਪੁੱਛ-ਪੜਤਾਲ ਚੱਲ ਰੇਹੀ ਹੈ। ਉੱਥੇ ਹੀ, ਕਿਸਾਨਾਂ ਦਾ ਕਹਿਣਾ ਹੈ ਕਿ ਉਹ ਅੰਦੋਲਨ ਜਾਰੀ ਰੱਖਣਗੇ ਫਿਲਹਾਲ ਸ਼ਰਾਰਤੀ ਅਨਸਰਾਂ ਨੂੰ ਫੜਨ ਲਈ ਪੁਲਸ ਜਾਂਚ ਕਰ ਰਹੀ ਹੈ।
► ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ
ਹੁਣ ਵਧੇਰੇ ਲੋਕ ਬੈਠ ਸਕਣਗੇ ਸਿਨੇਮਾ ਘਰਾਂ ਵਿਚ ; ਸਵੀਮਿੰਗ ਪੂਰੀ ਤਰ੍ਹਾਂ ਖੁੱਲ੍ਹੇ
NEXT STORY