ਨਵੀਂ ਦਿੱਲੀ- ਕਿਸਾਨ ਅੰਦੋਲਨ ਵਿਚਾਲੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਸੋਮਵਾਰ ਨੂੰ ਸੋਨੀਆ ਗਾਂਧੀ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ। ਉਨ੍ਹਾਂ ਨਾਲ ਪੰਜਾਬ ਇੰਚਾਰਜ ਹਰੀਸ਼ ਰਾਵਤ ਵੀ ਨਜ਼ਰ ਆਏ। ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਹੇ ਕਿਸਾਨ ਅੰਦੋਲਨ ਦਾ ਨਵਜੋਤ ਸਿੱਧੂ ਵਲੋਂ ਪਹਿਲੇ ਦਿਨ ਤੋਂ ਸਮਰਥਨ ਕੀਤਾ ਜਾ ਰਿਹਾ ਹੈ, ਜਿਸ ਦੇ ਅਧੀਨ ਉਹ ਲਗਭਗ ਰੋਜ਼ਾਨਾ ਟਵੀਟ ਰਾਹੀਂ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦੇ ਰਹਿੰਦੇ ਹਨ।
ਹਮੇਸ਼ਾ ਸ਼ਾਇਰੀ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕਰਨ ਵਾਲੇ ਸਿੱਧੂ ਨੇ ਮੁਲਾਕਾਤ ਤੋਂ ਕੁਝ ਦੇਰ ਪਹਿਲਾਂ ਟਵੀਟ ਕੀਤਾ ਸੀ। ਉਨ੍ਹਾਂ ਲਿਖਿਆ ਕਿ ਸਿਵਲ ਅਣਆਗਿਆਕਾਰੀ, ਅਸਲ 'ਚ, ਇਕ ਰੂੜ੍ਹੀਵਾਦੀ ਵਿਚਾਰ ਹੈ। ਇਹ ਵਿਦਰੋਹ ਦੇ ਕੁਝ ਕਦਮ ਘੱਟ ਹੈ। ਇਹ ਚੰਗੇ ਕਾਨੂੰਨਾਂ 'ਤੇ ਜ਼ੋਰ ਦੇ ਕੇ ਅਤੇ ਬੁਰੇ ਕਾਨੂੰਨਾਂ ਨੂੰ ਖਾਰਜ ਕਰ ਕੇ ਕਾਨੂੰਨ ਦੇ ਸ਼ਾਸਨ ਦਾ ਸਨਮਾਨ ਕਰਦਾ ਹੈ। ਇਸ ਤੋਂ ਪਹਿਲਾਂ ਸਿੱਧੂ ਨੇ ਇਕ ਟਵੀਟ ਕੀਤਾ ਸੀ ਕਿ ਇਹ ਦਬਦਬਾ, ਇਹ ਦੌਲਤਾਂ, ਇਹ ਹਕੂਮਤ ਦਾ ਨਸ਼ਾ, ਸਭ ਕਿਰਾਏਦਾਰ ਹਨ... ਘਰ ਬਦਲਦੇ ਰਹਿੰਦੇ ਹਨ।
ਨੋਟ : ਨਵਜੋਤ ਸਿੱਧੂ ਬਾਰੇ ਅਹਿਮ ਫ਼ੈਸਲਾ ਲੈ ਸਕਦੀ ਹੈ ਕਾਂਗਰਸ, ਇਸ ਬਾਰੇ ਕੀ ਹੈ ਤੁਹਾਡੀ ਰਾਏ
ਨਾ ਜਵਾਨ ਨਾ ਕਿਸਾਨ, ਮੋਦੀ ਸਰਕਾਰ ਲਈ 3-4 ਉਦਯੋਗਪਤੀ ਦੋਸਤ ਹੀ ਭਗਵਾਨ : ਰਾਹੁਲ
NEXT STORY