ਹਿਸਾਰ - ਭਾਜਪਾ ਦੇ ਹਿਸਾਰ ਤੋਂ ਵਿਧਾਇਕ ਡਾ. ਕਮਲ ਗੁਪਤਾ ਨਾਲ ਕਿਸਾਨ ਨੇਤਾਵਾਂ ਨੇ ਹੱਥੋਪਾਈ ਕੀਤੀ। ਇੰਨਾ ਹੀ ਨਹੀਂ ਨੇਤਾਵਾਂ ਨੇ ਕਮਲ ਗੁਪਤਾ ਦੇ ਕੱਪੜੇ ਤੱਕ ਪਾੜ ਦਿੱਤੇ। ਪੁਲਸ ਨੇ ਇਸ ਦੌਰਾਨ ਵੱਡੀ ਮਸ਼ੱਕਤ ਤੋਂ ਬਾਅਦ ਵਿਧਾਇਕ ਨੂੰ ਰੈਸਟ ਹਾਊਸ ਤੋਂ ਬਾਹਰ ਕੱਢਿਆ ਅਤੇ ਗੱਡੀ ਵਿੱਚ ਬਿਠਾ ਕੇ ਸਿੱਧਾ ਉਨ੍ਹਾਂ ਦੇ ਘਰ ਲੈ ਗਏ। ਇਹ ਘਟਨਾ ਸ਼ਾਮ ਕਰੀਬ ਸਵਾ ਪੰਜ ਵਜੇ ਕੀਤੀ ਹੈ। ਉੱਤਰ ਪ੍ਰਦੇਸ਼ ਵਿੱਚ ਰਾਕੇਸ਼ ਟਿਕੈਤ ਅਤੇ ਗੁਰਨਾਮ ਸਿੰਘ ਚਢੂਨੀ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਕਿਸਾਨ ਸੰਗਠਨ ਪੀ.ਡਬਲਿਯੂ.ਡੀ. ਰੈਸਟ ਹਾਊਸ ਵਿੱਚ ਸੋਮਵਾਰ ਸ਼ਾਮ ਬੈਠਕ ਕਰ ਰਹੇ ਸਨ। ਇਸ ਗੱਲ ਨਾਲ ਅਣਜਾਣ ਕਿ ਕਿਸਾਨ ਸੰਗਠਨਾਂ ਦੀ ਰੈਸਟ ਹਾਊਸ ਵਿੱਚ ਬੈਠਕ ਚੱਲ ਰਹੀ ਹੈ, ਭਾਜਪਾ ਵਿਧਾਇਕ ਬੈਠਕ ਵਿੱਚ ਜਾ ਪੁੱਜੇ। ਕਿਸਾਨਾਂ ਵਿਚਾਲੇ ਖੁਦ ਨੂੰ ਪਾ ਕੇ ਵਿਧਾਇਕ ਵੀ ਹੈਰਾਨ ਰਹਿ ਗਏ। ਇਸ ਦੌਰਾਨ ਕਿਸਾਨਾਂ ਨੂੰ ਵਿਧਾਇਕ ਦੇ ਰੈਸਟ ਹਾਊਸ ਵਿੱਚ ਹੋਣ ਦੀ ਖ਼ਬਰ ਮਿਲ ਗਈ।
ਵਿਧਾਇਕ ਨਾਲ ਕੀਤੀ ਬਦਸਲੂਕੀ
ਕਿਸਾਨਾਂ ਨੇ ਰੈਸਟ ਹਾਊਸ ਵਿੱਚ ਆ ਕੇ ਗੇਟ ਬੰਦ ਕਰ ਦਿੱਤਾ ਅਤੇ ਵਿਧਾਇਕ ਨਾਲ ਬਦਸਲੂਕੀ ਕਰਨ ਲੱਗੇ। ਅੰਦੋਲਨਕਾਰੀ ਕਿਸਾਨਾਂ ਨੇ ਵਿਧਾਇਕ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਅਤੇ ਕੱਪੜੇ ਪਾੜ ਦਿੱਤੇ। ਕਮਲ ਗੁਪਤਾ ਦੀ ਸੁਰੱਖਿਆ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਇਸ ਦੌਰਾਨ ਵਿਧਾਇਕ ਨੂੰ ਸੁਰੱਖਿਅਤ ਬਾਹਰ ਕੱਢਕੇ ਉਨ੍ਹਾਂ ਦੀ ਗੱਡੀ ਵਿੱਚ ਬਿਠਾਇਆ ਅਤੇ ਸਿੱਧਾ ਵਿਧਾਇਕ ਦੇ ਘਰ ਲੈ ਗਏ। ਵਿਧਾਇਕ ਡਾ. ਕਮਲ ਗੁਪਤਾ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਅਣਜਾਣੇ ਵਿੱਚ ਕਿਸਾਨ ਸੰਗਠਨਾਂ ਦੀ ਮੀਟਿੰਗ ਵਿੱਚ ਪਹੁੰਚ ਗਏ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਸਰਕਾਰੀ ਰੈਸਟ ਹਾਊਸ ਵਿੱਚ ਵੀ ਕਿਸਾਨ ਸੰਗਠਨ ਬੈਠਕ ਕਰ ਰਹੇ ਹੋਣਗੇ। ਉਹ ਵੀ ਖੁਦ ਨੂੰ ਘਿਰਿਆ ਪਾ ਕੇ ਹੈਰਾਨ ਹੋ ਗਏ ਸਨ। ਕਿਸੇ ਤਰ੍ਹਾਂ ਸੁਰੱਖਿਆ ਕਰਮਚਾਰੀਆਂ ਨੇ ਮੈਨੂੰ ਬਚਾਇਆ। ਮੈਂ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਕਰਾਂਗਾ। ਪੁਲਸ ਆਪਣਾ ਕੰਮ ਕਰੇਗੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
‘ਲਖੀਮਪੁਰ ਖੀਰੀ ਹਿੰਸਾ ’ਚ ਕਿਸਾਨ ਸ਼ਾਮਲ ਨਹੀਂ, ਇਸ ਦੇ ਪਿੱਛੇ ਸਿਆਸੀ ਦਲਾਂ ਦੇ ਲੋਕ’
NEXT STORY