ਜੁਲਾਨਾ — ਜੁਲਾਨਾ 'ਚ ਕਿਸਾਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਨੈਸ਼ਨਲ ਹਾਈਵੇ 352 'ਤੇ ਪਿੰਡ ਅਨੂਪਗੜ ਦੇ ਕੋਲ ਆਪਣੀ ਜ਼ਮੀਨ ਦੇ ਉਚਿਤ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪਿਛਲੇ 27 ਦਿਨਾਂ ਤੋਂ ਧਰਨੇ 'ਤੇ ਬੈਠੇ ਹਨ। ਉਨ੍ਹਾਂ ਨਾਲ ਘਰ ਦਾ ਕੰਮ-ਕਾਜ਼ ਛੱਡ ਕੇ ਔਰਤਾਂ ਵੀ ਧਰਨੇ 'ਤੇ ਬੈਠੀਆਂ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨਾਲ ਮਤਰਇਆ ਵਰਗਾ ਸਲੂਕ ਕਰ ਰਹੀ ਹੈ। ਜਿਹੜੀਆਂ ਜ਼ਮੀਨਾਂ ਬਾਈਪਾਸ ਬਣਾਉਣ ਲਈ 2013 'ਚ ਸਰਕਾਰ ਨੇ ਕਬਜ਼ੇ 'ਚ ਲਈਆਂ ਸਨ ਉਨ੍ਹਾਂ ਦੇ ਮਾਲਕਾਂ ਨੂੰ ਵੱਖ-ਵੱਖ ਪਿੰਡਾਂ ਨੂੰ ਵੱਖ-ਵੱਖ ਮੁਆਵਜ਼ੇ ਦਿੱਤੇ ਗਏ ਹਨ। ਇਸ ਤਰ੍ਹਾਂ ਦੇ ਸਲੂਕ ਨਾਲ ਪਤਾ ਲੱਗਦਾ ਹੈ ਕਿ ਸਰਕਾਰ ਕਿਸਾਨਾਂ ਨਾਲ ਵਿਤਕਰਾ ਕਰ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਹਲਕੇ ਦੇ 6 ਪਿੰਡਾਂ ਦੀ ਜ਼ਮੀਨ ਬਾਈਪਾਸ ਬਣਾਉਣ ਲਈ ਸਰਕਾਰ ਨੇ ਲਈ ਸੀ, ਜਿਸ ਦਾ ਮੁਆਵਜ਼ਾਂ ਵੱਖ-ਵੱਖ ਦਿੱਤਾ ਗਿਆ ਹੈ। ਇਸ ਸਮੱਸਿਆ ਦੇ ਨਿਪਟਾਰੇ ਲਈ ਸਰਕਾਰ ਅਤੇ ਅਧਿਕਾਰੀਆਂ ਕੋਲ ਵਾਰ-ਵਾਰ ਗੁਹਾਰ ਲਗਾਏ ਜਾਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਕੀਤਾ ਗਿਆ, ਜਿਸ ਕਾਰਨ ਉਹ ਪਿਛਲੇ 27 ਦਿਨਾਂ ਤੋਂ ਧਰਨੇ 'ਤੇ ਬੈਠੇ ਹਨ। ਕਿਸਾਨਾਂ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਪਰੇਸ਼ਾਨੀ ਉਨ੍ਹਾਂ ਲੋਕਾਂ ਨੂੰ ਹੋ ਰਹੀ ਹੈ ਜਿਨ੍ਹਾਂ ਦੀ ਜ਼ਮੀਨ 'ਤੇ ਬਾਈਪਾਸ ਵਿਚੋਂ ਵਿਚ ਆ ਗਿਆ ਹੈ, ਕਿਉਂਕਿ ਬਾਈਪਾਸ ਵਿਚ ਆਉਣ ਦੇ ਕਾਰਨ ਸਿੰਚਾਈ ਵਰਗੇ ਕੰਮ ਕਰਨੇ ਮੁਸ਼ਕਲ ਹੋ ਗਏ ਹਨ।

ਇਨ੍ਹਾਂ ਸਮੱਸਿਆਵਾਂ ਦਾ ਹੱਲ ਨਾ ਹੋਣ ਦੇ ਕਾਰਨ ਕਿਸਾਨਾਂ ਦਾ ਸਬਰ ਟੁੱਟ ਗਿਆ ਹੈ। ਕਿਸਾਨਾਂ ਨੇ ਜੀਂਦ ਬਾਈਪਾਸ ਦੇ ਲਈ ਗਈ ਜ਼ਮੀਨ 'ਤੇ ਮਿੱਟੀ ਪਾ ਕੇ ਸਰੌਂ ਬੀਜ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨਾ ਮੰਨ੍ਹੀ ਤਾਂ ਪੂਰੀ ਸੜਕ ਤੋੜ ਕੇ ਇਸ 'ਤੇ ਦੌਬਾਰਾ ਤੋਂ ਖੇਤੀ ਕੀਤੀ ਜਾਵੇਗੀ। ਅਗਲੇ ਹਫਤੇ ਇਸ ਰਸਤੇ ਨੂੰ ਜਾਮ ਕੀਤਾ ਜਾਵੇਗਾ।
ਦੂਸਰੇ ਪਾਸੇ ਕਿਸਾਨਾਂ ਦੇ ਨੇਤਾ ਦਾ ਕਹਿਣਾ ਹੈ ਕਿ ਅਸੀਂ 27 ਦਿਨਾਂ ਤੋਂ ਧਰਨੇ 'ਤੇ ਬੈਠੇ ਹਾਂ ਪਰ ਨਾ ਤਾਂ ਕੋਈ ਸਰਕਾਰੀ ਅਧਾਕਾਰੀ ਸਾਡੇ ਕੋਲ ਆਇਆ ਹੈ ਅਤੇ ਨਾ ਹੀ ਕੋਈ ਮੰਤਰੀ ਸਾਡੀਆਂ ਸਮੱਸਿਆਵਾਂ ਸੁਣਨ ਲਈ ਸਾਡੇ ਕੋਲ ਆਇਆ ਹੈ। ਕਿਸਾਨਾਂ ਦੇ ਨੇਤਾ ਨੇ ਦੱਸਿਆ ਕਿ ਇਕ ਦਿਨ ਏ.ਡੀ.ਸੀ. ਨੇ ਸਾਡੇ ਨਾਲ ਮੁਲਾਕਾਤ ਕੀਤੀ ਸੀ ਪਰ ਉਨ੍ਹਾਂ ਨੇ ਵੀ ਡਰਾਉਣ ਦਾ ਕੰਮ ਹੀ ਕੀਤਾ। ਹੁਣ ਜਿਹੜੀ ਗੱਲ ਹੋਵੇਗੀ ਉਹ ਮੌਕੇ 'ਤੇ ਹੀ ਹੋਵੇਗੀ ਕਿਸੇ ਦਫਤਰ 'ਤ ਨਹੀਂ। ਉਨ੍ਹਾਂ ਨੇ ਕਿਹਾ ਕਿ ਅਗਲੇ ਹਫਤੇ ਜੀਂਦ ਵੱਲ ਜਾਣ ਵਾਲੀ ਮੁੱਖ ਸੜਕ ਜਾਮ ਕੀਤੀ ਜਾਵੇਗੀ ਅਤੇ ਇਸ ਦੀ ਜ਼ਿੰਮੇਵਾਰ ਖੁਦ ਸਰਕਾਰ ਹੋਵੇਗੀ।
ਪੀ. ਐੱਮ. ਮੋਦੀ ਦੀਆਂ ਰੈਲੀਆਂ ਦਾ ਜਵਾਬ ਦੇਣ ਪਾਊਂਟਾ ਸਾਹਿਬ ਪਹੁੰਚੇ ਰਾਹੁਲ ਗਾਂਧੀ
NEXT STORY