ਬਾਂਦਰਾ— ਉੱਤਰ ਪ੍ਰਦੇਸ਼ 'ਚ ਬਾਂਦਰਾ ਦੇ ਤਿੰਦਵਾਰੀ ਇਲਾਕੇ 'ਚ ਇਕ ਨੌਜਵਾਨ ਦੇ ਪਿਤਾ ਅਤੇ ਸੌਤੇਲੇ ਭਰਾ 'ਤੇ ਪੈਟ੍ਰੋਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਗੰਭੀਰ ਰੂਪ ਨਾਲ ਝੁਲਸੇ ਪਿਉ-ਪੁੱਤਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਵਿਵਾਦ 'ਚ ਦੱਸਿਆ ਕਿ ਭਿੰਢੋਰਾ ਪਿੰਡ ਨਿਵਾਸੀ ਰਾਮ ਖਿਲਾਪਨ (60) ਨੇ 2 ਵਿਵਾਹ ਕੀਤੇ ਹਨ। ਉਸ ਦੀਆਂ ਦੋਵਾਂ ਪਤਨੀਆਂ ਵਿਚਕਾਰ ਹਮੇਸ਼ਾ ਵਿਵਾਦ ਹੁੰਦਾ ਰਹਿੰਦਾ ਸੀ। ਇਸ ਨੂੰ ਲੈ ਕੇ ਪਹਿਲੀ ਪਤਨੀ ਦੇ ਪੁੱਤਰ ਵਿਸ਼ਵ ਪ੍ਰਤਾਪ ਸਿੰਘ ਦੇ ਪਿਤਾ ਨਾਲ ਝਗੜਾ ਹੋ ਗਿਆ। ਉੱਧਰ ਦੂਜੀ ਪਤਨੀ ਦੇ ਪੁੱਤਰ ਉਦੈ (18) ਨੇ ਪਿਤਾ ਦਾ ਪੱਖ ਲਿਆ। ਇਸ ਤੋਂ ਨਾਰਾਜ਼ ਵਿਸ਼ਵ ਪ੍ਰਤਾਪ ਨੇ ਰਾਮ ਖਿਲਾਵਨ ਅਤੇ ਉਦੈ 'ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ।
ਘਰਦਿਆਂ ਅਤੇ ਪਿੰਡ ਦੇ ਲੋਕਾਂ ਨੇ ਸੜ੍ਹ ਰਹੇ ਪਿਉ-ਪੁੱਤ 'ਤੇ ਲੱਗੀ ਅੱਗ ਬੁਝਾਈ ਅਤੇ ਉਨ੍ਹਾਂ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
ਪੰਚਕੂਲਾ 'ਚ ਵਾਟਰ ਸਟੋਰੇਜ਼ ਟੈਂਕ 'ਚ ਡੁੱਬਣ ਨਾਲ 2 ਬੱਚਿਆਂ ਦੀ ਮੌਤ
NEXT STORY