ਭੋਪਾਲ— ਦਾਦਾ-ਦਾਦੀ ਦਾ ਸੁਫ਼ਨਾ ਹੁੰਦਾ ਹੈ ਕਿ ਪੋਤੇ-ਪੋਤੀਆਂ ਖਿਡਾਉਣ। ਉਨ੍ਹਾਂ ਨੂੰ ਹਰ ਖੁਸ਼ੀ ਅਤੇ ਸੁੱਖ ਦੇਣ ਪਰ ਭੋਪਾਲ ਵਿਚ ਇਕ ਦਾਦਾ ਅਜਿਹਾ ਵੀ ਹੈ, ਜਿਨ੍ਹਾਂ ਨੇ ਪੋਤੇ-ਪੋਤੀਆਂ ਦੇ ਜਨਮ 'ਤੇ ਹੀ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਨੇ ਇਕਲੌਤੇ ਪੁੱਤਰ ਅਤੇ ਨੂੰਹ 'ਤੇ ਔਲਾਦ ਪੈਦਾ ਨਾ ਕਰਨ ਨੂੰ ਲੈ ਕੇ ਦਬਾਅ ਬਣਾਇਆ ਹੈ। ਇਸ ਅਜੀਬ ਦਾਦਾ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਪੁੱਤਰ ਘਰ ਔਲਾਦ ਹੋਈ ਤਾਂ ਉਹ ਦੋਹਾਂ (ਪੁੱਤਰ-ਨੂੰਹ) ਨੂੰ ਆਪਣੀ ਜਾਇਦਾਦ ਤੋਂ ਬੇਦਖ਼ਲ ਕਰ ਦੇਣਗੇ। ਵਿਆਹ ਦੇ 7 ਸਾਲਾਂ ਬਾਅਦ ਵੀ ਬੱਚੇ ਦਾ ਸੁੱਖ ਨਾ ਮਿਲਣ ਕਾਰਨ ਦੁਖੀ ਨੂੰਹ ਨੇ ਥੱਕ ਹਾਰ ਕੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਦੁਖੀ ਨੂੰਹ ਨੇ ਗੁਹਾਰ ਲਾਈ ਹੈ ਕਿ ਉਨ੍ਹਾਂ ਦੇ ਸਹੁਰੇ ਨੂੰ ਸਮਝਾਇਆ ਜਾਵੇ।
ਇਹ ਅਜੀਬੋ-ਗਰੀਬ ਮਾਮਲਾ ਭੋਪਾਲ ਦੇ ਇਕ ਸੇਵਾਮੁਕਤ ਅਧਿਕਾਰੀ ਦੇ ਪਰਿਵਾਰ ਦਾ ਹੈ। ਵਿਆਹ ਦੇ ਸ਼ੁਰੂਆਤੀ ਸਾਲਾਂ ਵਿਚ ਤਾਂ ਨੂੰਹ ਨੇ ਸਹੁਰੇ ਅਤੇ ਪਤੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮਾਮਲਾ ਨਹੀਂ ਸੁਲਝਿਆ। ਸਮਾਜ ਅਤੇ ਪਰਿਵਾਰ ਦੇ ਤਾਨ੍ਹੇ-ਮਿਹਣੇ ਤੋਂ ਪਰੇਸ਼ਾਨ ਹੋ ਕੇ ਆਖ਼ਰਕਾਰ ਨੂੰਹ ਨੇ ਸਤੰਬਰ 2020 ਵਿਚ ਅਦਾਲਤ ਦਾ ਰੁਖ਼ ਕੀਤਾ। ਉਨ੍ਹਾਂ ਨੇ ਕੌਂਸਲਰ ਸਰਿਤਾ ਰਾਜਾਨੀ ਦੇ ਸਾਹਮਣੇ ਆਪਣੀ ਗੱਲ ਰੱਖੀ। ਡੇਢ ਮਹੀਨੇ ਤੋਂ ਚਲ ਰਹੀ ਸੁਣਵਾਈ ਤੋਂ ਬਾਅਦ ਵੀ ਕੋਈ ਹੱਲ ਨਹੀਂ ਨਿਕਲਿਆ ਹੈ। ਕੌਂਸਲਰ ਰਾਜਾਨੀ ਨੇ ਪੁੱਤਰ ਅਤੇ ਨੂੰਹ ਨੂੰ ਵੱਖਰਾ ਘਰ ਲੈ ਕੇ ਰਹਿਣ ਦੀ ਸਲਾਹ ਦਿੱਤੀ ਪਰ ਪਤੀ ਆਪਣੇ ਪਿਤਾ ਨੂੰ ਛੱਡਣਾ ਨਹੀਂ ਚਾਹੁੰਦਾ ਹੈ। ਸਹੁਰਾ ਵੀ ਮੰਨਣ ਨੂੰ ਤਿਆਰ ਨਹੀਂ ਹੈ। ਸੱਸ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਦਾਜ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ, ਸ਼ੌਂਕ ਪੂਰੇ ਕਰਨ ਲਈ ਪਤੀ ਕਰ ਰਿਹਾ ਸੀ ਵੱਡੀ ਗੱਡੀ ਦੀ ਮੰਗ
ਸਹੁਰਾ ਬੋਲਿਆ- ਬੱਚਾ ਹੋਇਆ ਤਾਂ ਮੈਨੂੰ ਬਿਰਧ ਆਸ਼ਰਮ ਭੇਜ ਦੇਣਗੇ—
ਜਦੋਂ ਕੌਂਸਲਰ ਨੇ ਸੇਵਾਮੁਕਤ ਅਧਿਕਾਰੀ (ਸਹੁਰੇ) ਨੂੰ ਬੁਲਾਇਆ ਤਾਂ ਉਨ੍ਹਾਂ ਨੇ ਤਰਕ ਦਿੱਤਾ ਕਿ ਜੇਕਰ ਪੁੱਤਰ-ਨੂੰਹ ਨੂੰ ਬੱਚਾ ਹੋਇਆ ਤਾਂ ਉਹ ਮੇਰੀ ਦੇਖਭਾਲ ਨਹੀਂ ਕਰਨਗੇ। ਮੈਨੂੰ ਬਿਰਧ ਆਸ਼ਰਮ ਭੇਜ ਦੇਣਗੇ। ਮੈਂ ਪੁੱਤਰ ਦਾ ਵਿਆਹ ਔਲਾਦ ਪੈਦਾ ਕਰਨ ਲਈ ਨਹੀਂ ਕੀਤਾ ਹੈ। ਪੁੱਤਰ-ਨੂੰਹ ਦਾ ਪਹਿਲਾ ਫਰਜ਼ ਮੇਰੀ ਸੇਵਾ ਕਰਨਾ ਹੈ। ਮੇਰੇ ਮਰਨ ਤੋਂ ਬਾਅਦ ਇਹ ਲੋਕ ਔਲਾਦ ਪੈਦਾ ਕਰ ਸਕਦੇ ਹਨ। ਜੇਕਰ ਨੂੰਹ ਨੂੰ ਔਲਾਦ ਚਾਹੀਦੀ ਹੈ ਤਾਂ ਉਹ ਮੇਰੇ ਪੁੱਤਰ ਨੂੰ ਤਲਾਕ ਦੇ ਕੇ ਦੂਜਾ ਵਿਆਹ ਕਰਵਾ ਸਕਦੀ ਹੈ।
ਇਹ ਵੀ ਪੜ੍ਹੋ: ਬੇਦਰਦੀ ਦੀ ਇੰਤਹਾਅ: ਪਤਨੀ ਨੂੰ ਡੇਢ ਸਾਲ ਤੱਕ ਗੁਸਲਖ਼ਾਨੇ ਅੰਦਰ ਰੱਖਿਆ ਬੰਦ, ਹਾਲਤ ਜਾਣ ਆਵੇਗਾ ਰੋਣਾ
ਨੂੰਹ ਨੇ ਕੀਤਾ ਵਾਅਦਾ, ਬੱਚਾ ਹੋਣ ਤੋਂ ਬਾਅਦ ਵੀ ਸਹੁਰੇ ਦੀ ਕਰੇਗੀ ਸੇਵਾ—
ਕੌਂਸਲਿੰਗ ਦੌਰਾਨ ਨੂੰਹ ਨੇ ਵਾਅਦਾ ਕੀਤਾ ਹੈ ਕਿ ਉਹ ਅਦਾਲਤ ਵਿਚ ਹਲਫਨਾਮਾ ਦੇਣ ਨੂੰ ਤਿਆਰ ਹੈ ਕਿ ਬੱਚਾ ਹੋਣ ਤੋਂ ਬਾਅਦ ਵੀ ਉਹ ਸਹੁਰੇ ਦੀ ਸੇਵਾ ਕਰੇਗੀ।
ਪਤੀ ਵੀ ਨਹੀਂ ਦੇ ਰਿਹਾ ਸਾਥ—
ਪਹਿਲੀ ਕੌਂਸਲਿੰਗ ਵਿਚ ਪਤੀ ਨੇ ਕਿਹਾ ਕਿ ਮੇਰੇ ਪਿਤਾ ਨਹੀਂ ਚਾਹੁੰਦੇ ਹਨ ਕਿ ਕੋਈ ਔਲਾਦ ਹੋਵੇ। ਜੇਕਰ ਅਸੀਂ ਅਜਿਹਾ ਕੀਤਾ ਤਾਂ ਉਹ ਆਪਣੀ ਜਾਇਦਾਦ ਤੋਂ ਸਾਨੂੰ ਬੇਦਖ਼ਲ ਕਰ ਦੇਣਗੇ। ਹਾਲਾਂਕਿ ਇਸ ਸਾਰੇ ਮਾਮਲੇ ਨੂੰ ਲੈ ਕੇ ਕਿਹਾ ਗਿਆ ਕਿ ਸਹੁਰੇ ਨੂੰ ਸਮਝਾਇਆ ਜਾਵੇ ਕਿ ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਲਈ ਕਾਨੂੰਨ ਬਣਿਆ ਹੈ।
ਇਹ ਵੀ ਪੜ੍ਹੋ: ਦਰਦਨਾਕ ਹਾਦਸਾ: 8 ਸਾਲਾਂ ਬਾਅਦ ਮਾਂ ਨੇ ਵੇਖਿਆ ਸੀ ਪੁੱਤਾਂ ਦਾ ਮੂੰਹ, ਖੇਡ-ਖੇਡ 'ਚ ਹੋਈ ਦੋਹਾਂ ਦੀ ਮੌਤ
ਪੁੱਤਰ ਨੂੰ ਖ਼ੁਦ ਲੈਣਾ ਹੋਵੇਗਾ ਫ਼ੈਸਲਾ—
ਅੱਜ-ਕੱਲ੍ਹ ਦੇ ਦੌਰ ਵਿਚ ਬਜ਼ੁਰਗਾਂ 'ਚ ਅਸੁਰੱਖਿਆ ਦੀ ਭਾਵਨਾ ਵਧ ਗਈ ਹੈ। ਅਜਿਹੇ ਵਿਅਕਤੀ ਦੇ ਵਿਵਹਾਰ ਵਿਚ ਬਦਲਾਅ ਹੋਣ ਲੱਗਦਾ ਹੈ। ਸੋਚ ਬਦਲਣ ਲੱਗਦੀ ਹੈ। ਅਜਿਹੇ ਵਿਚ ਇਸ ਮਾਮਲੇ 'ਚ ਪੁੱਤਰ ਨੂੰ ਖ਼ੁਦ ਫ਼ੈਸਲਾ ਲੈਣਾ ਹੋਵੇਗਾ।
ਅਦਾਲਤ ਦੇ ਸਕਦੀ ਹੈ ਰਾਹਤ—
ਦੇਖਭਾਲ ਲਈ ਕੋਈ ਵੀ ਵਿਅਕਤੀ ਅਦਾਲਤ 'ਚ ਸੀ. ਆਰ. ਪੀ. ਸੀ. ਦੀ ਧਾਰਾ-ओ125आਤਹਿਤ ਮਾਮਲਾ ਦਾਇਰ ਕਰ ਸਕਦਾ ਹੈ। ਇਸ ਵਿਚ ਮਾਤਾ-ਪਿਤਾ ਵੀ ਸ਼ਾਮਲ ਹਨ। ਅਦਾਲਤ ਚਾਹੇ ਤਾਂ ਧਾਰਾ-128 ਤਹਿਤ ਅੰਤਰਿਮ ਸੰਭਾਲ ਦਾ ਆਦੇਸ਼ ਜਾਰੀ ਕਰ ਕੇ ਰਾਹਤ ਦੇ ਸਕਦੀ ਹੈ।
ਹਵਾ ਪ੍ਰਦੂਸ਼ਣ ਨਾਲ ਵਧ ਸਕਦੈ 'ਕੋਰੋਨਾ ਵਾਇਰਸ' ਫੈਲਣ ਦਾ ਖ਼ਤਰਾ: ਮਾਹਰ
NEXT STORY