ਸ਼੍ਰੀਗੰਗਾਨਗਰ- ਨਿੱਕੀ ਉਮਰੇ ਜਦੋਂ ਜ਼ਿੰਮੇਵਾਰੀਆਂ ਦਾ ਬੋਝ ਮੋਢਿਆਂ ’ਤੇ ਪੈਂਦਾ ਹੈ ਤਾਂ ਹਰ ਇਕ ਖਾਹਿਸ਼ ਤੇ ਸੁਫ਼ਨੇ ਵਿਚਾਲੇ ਹੀ ਰਹਿ ਜਾਂਦੇ ਹਨ। ਇਸ ਦੇ ਬਾਵਜੂਦ ਹੌਂਸਲੇ ਨਾਲ ਉਨ੍ਹਾਂ ਜ਼ਿੰੰਮੇਵਾਰੀਆਂ ਨੂੰ ਨਿਭਾਉਣ ਦਾ ਨਾਂ ਹੀ ਜ਼ਿੰਦਗੀ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਹੀ ਕੁੜੀ ਨਾਲ ਵਾਕਿਫ ਕਰਵਾਵਾਂਗੇ, ਜਿਸ ਦੀ ਉਮਰ ਤਾਂ ਮਹਿਜ 15 ਸਾਲ ਹੈ ਪਰ ਉਸ ਦੇ ਹੌਂਸਲੇ ਅਜਿਹੇ ਹਨ ਕਿ ਉਸ ਨੇ ਮੁਸ਼ਕਲਾਂ ਨੂੰ ਵੀ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। 15 ਸਾਲ ਉਹ ਉਮਰ ਹੈ, ਜਿਸ ਉਮਰ ਵਿਚ ਬੱਚੇ ਆਪਣੇ ਕਰੀਅਰ ਬਾਰੇ ਸੋਚਣਾ ਸ਼ੁਰੂ ਕਰਦੇ ਹਨ। ਨਵੇਂ ਸੁਫ਼ਨੇ ਬੁਣਦੇ ਹਨ, ਟੀਚਾ ਤੈਅ ਕਰਦੇ ਹਨ ਅਤੇ ਅੱਗੇ ਵੱਧਣਾ ਸ਼ੁਰੂ ਕਰਦੇ ਹਨ। ਇਸ ਕੁੜੀ ਦਾ ਨਾਂ ਰਾਨੀ ਹੈ। ਪਿਤਾ ਦੀ ਸੜਕ ਹਾਦਸੇ ਵਿਚ ਮੌਤ ਹੋਣ ਮਗਰੋਂ ਉਹ ਆਪਣੇ ਛੋਟੇ ਭਰਾ ਦੀ ਪੜ੍ਹਾਈ ਦੇ ਨਾਲ-ਨਾਲ ਪੂਰੇ ਪਰਿਵਾਰ ਨੂੰ ਸੰਭਾਲ ਵੀ ਰਹੀ ਹੈ। ਰਾਨੀ ਨੇ ਆਪਣੇ ਪਿਤਾ ਦੀ ਬੰਦ ਫੈਕਟਰੀ ਨੂੰ ਮੁੜ ਤੋਂ ਸ਼ੁਰੂ ਕੀਤਾ।
ਇਹ ਵੀ ਪੜ੍ਹੋ : ਅਰੁਣਾਚਲ ਪ੍ਰਦੇਸ਼ ਦੇ ਬਰਫ਼ੀਲੇ ਤੂਫ਼ਾਨ ’ਚ ਲਾਪਤਾ ਹੋਇਆ ਹਿਮਾਚਲ ਦਾ ਫ਼ੌਜੀ ਜਵਾਨ, ਭਾਲ ਜਾਰੀ
ਆਈ. ਏ. ਐੱਸ. ਬਣਨਾ ਚਾਹੁੰਦੀ ਸੀ ਪਰ ਹੁਣ ਛੋਟੇ ਭਰਾ ਨੂੰ ਅਫ਼ਸਰ ਬਣਾਉਣ ਦਾ ਸੁਫ਼ਨਾ-
ਰਾਨੀ ਮੁਤਾਬਕ ਉਸ ਦਾ ਸੁਫ਼ਨਾ ਸੀ ਕਿ ਆਈ. ਏ. ਐੱਸ. ਬਣੇ ਪਰ ਉਸ ਦਾ ਸੁਫ਼ਨਾ ਹੁਣ ਸੁਫ਼ਨਾ ਹੀ ਰਹਿ ਗਿਆ। ਪਿਛਲੇ ਸਾਲ ਪਾਪਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਰਾਨੀ ਨੇ ਦੱਸਿਆ ਕਿ ਪਾਪਾ ਸ਼੍ਰੀਗੰਗਾਨਗਰ ਤੋਂ ਬੀਕਾਨੇਰ ਇਕ ਮੀਟਿੰਗ ’ਚ ਸ਼ਾਮਲ ਹੋਣ ਲਈ ਗਏ ਸਨ ਪਰ ਭਿਆਨਕ ਸੜਕ ਹਾਦਸੇ ਵਿਚ ਉਨ੍ਹਾਂ ਦੀ ਮੌਤ ਹੋ ਗਈ। ਪਾਪਾ ਦੀ ਮੌਤ ਮਗਰੋਂ ਮਾਂ ਦਿਮਾਗੀ ਸੁਤੰਲਨ ਗੁਆ ਬੈਠੀ। ਪਾਪਾ ਸੇਲਸਮੈਨ ਸਨ। ਹੁਣ ਉਸ ਦਾ ਇਕ ਹੀ ਸੁਫ਼ਨਾ ਹੈ ਕਿ ਛੋਟੇ ਭਰਾ ਨੂੰ ਅਫ਼ਸਰ ਬਣਾਉਣਾ ਹੈ।
ਪਿਤਾ ਦੇ ਸਸਕਾਰ ਲਈ ਨਹੀਂ ਸਨ ਪੈਸੇ-
ਰਾਨੀ ਨੇ ਦੱਸਿਆ ਕਿ ਸਾਡੇ ਕੋਲ ਇੰਨੇ ਪੈਸੇ ਵੀ ਨਹੀਂ ਸਨ ਕਿ ਪਾਪਾ ਦਾ ਅੰਤਿਮ ਸੰਸਕਾਰ ਕਰ ਸਕੀਏ। ਕੁਝ ਕਾਰੋਬਾਰੀਆਂ ਅਤੇ ਪਾਪਾ ਦੇ ਦੋਸਤਾਂ ਨੇ 15 ਹਜ਼ਾਰ ਰੁਪਏ ਇਕੱਠੇ ਕਰ ਕੇ ਦਿੱਤੇ। ਇਸ ਤੋਂ ਬਾਅਦ ਕੁਝ ਦਿਨ ਤਾਂ ਲੰਘੇ ਪਰ ਹੌਲੀ-ਹੌਲੀ ਘਰ ’ਚ ਪੈਸੇ ਮੰਗਣ ਵਾਲੇ ਆਉਣੇ ਸ਼ੁਰੂ ਹੋ ਗਏ।
ਇਹ ਵੀ ਪੜ੍ਹੋ : ਹਿਜਾਬ ਵਿਵਾਦ: ਹਾਈ ਕੋਰਟ ਦੀ ਦੋ ਟੁੱਕ- ਭਾਵਨਾਵਾਂ ਨੂੰ ਪਾਸੇ ਰੱਖ ਸੰਵਿਧਾਨ ਮੁਤਾਬਕ ਚਲਾਂਗੇ
ਘਰ ਬਣਾਉਣ ਲਈ ਪਿਤਾ ਨੇ ਲਿਆ ਸੀ ਕਰਜ਼-
ਰਾਨੀ ਨੇ ਦੱਸਿਆ ਕਿ ਪਾਪਾ ਨੇ ਘਰ ਬਣਾਉਣ ਲਈ ਬੈਂਕ ਤੋਂ 13 ਲੱਖ ਦਾ ਕਰਜ਼ ਲਿਆ ਸੀ। ਕਾਰੋਬਾਰ ਲਈ 5 ਲੱਖ ਦੀ ਲਿਮਿਟ ਅਤੇ ਕਰੀਬ 1 ਲੱਖ ਰੁਪਏ ਲੋਕਾਂ ਤੋਂ ਉਧਾਰ ਲਏ ਸਨ। ਕੁੱਲ 19 ਲੱਖ ਰੁਪਏ ਦਾ ਕਰਜ਼ ਸੀ। ਬੈਂਕ ਕਰਮੀ ਬੋਲੇ ਕਿ ਕਿਸ਼ਤਾਂ ਨਹੀਂ ਭਰੀਆਂ ਤਾਂ ਘਰ ਸੀਜ਼ ਕਰ ਦੇਵਾਂਗੇ।
ਇਹ ਵੀ ਪੜ੍ਹੋ : ਯੂ. ਪੀ. ’ਚ BJP ਦਾ ਮੈਨੀਫੈਸਟੋ ਜਾਰੀ, ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਸਮੇਤ ਕੀਤੇ ਗਏ ਇਹ ਵਾਅਦੇ
ਫਿਰ ਫੈਕਟਰੀ ਸ਼ੁਰੂ ਕਰ ਇਮਲੀਆਂ ਦੀਆਂ ਗੋਲੀਆਂ ਬਣਾਉਣ ਲੱਗੀ-
ਰਾਨੀ ਨੇ ਦੱਸਿਆ ਇਕ ਮੈਂ ਤੈਅ ਕੀਤਾ ਕਿ ਪਾਪਾ ਦੀ ਬੰਦ ਪਈ ਫੈਕਟਰੀ ਨੂੰ ਮੈਂ ਹੀ ਚਲਾਵਾਂਗੀ। ਦਰਅਸਲ ਪਾਪਾ ਨੇ ਘਰ ’ਚ ਹੀ ਫੈਕਟਰੀ ਲਾਈ ਹੋਈ ਸੀ, ਜਿਸ ’ਚ ਉਹ ਇਮਲੀ ਦੇ ਚੂਰਨ ਅਤੇ ਗੋਲੀਆਂ ਬਣਾ ਕੇ ਸਪਲਾਈ ਕਰਦੇ ਸਨ। ਹੁਣ ਉਹ ਇਕ ਸਫ਼ਲ ਕਾਰੋਬਾਰੀ ਬਣ ਕੇ ਬੈਂਕ ਦਾ ਕਰਜ਼ ਚੁਕਾ ਕੇ ਆਪਣੇ ਘਰ ਨੂੰ ਮੁਕਤ ਕਰਾਉਣਾ ਚਾਹੁੰਦੀ ਹੈ।
ਸਾਲ 2008 'ਚ ਅਹਿਮਦਾਬਾਦ 'ਚ ਹੋਈ ਲੜੀਵਾਰ ਧਮਾਕਿਆਂ ਦੇ ਮਾਮਲੇ 'ਚ 49 ਦੋਸ਼ੀ ਕਰਾਰ, 28 ਬਰੀ
NEXT STORY