ਕੋਲਕਾਤਾ - ਕੋਲਕਾਤਾ ਪੁਲਸ ਨੇ ਰਾਸ਼ਟਰ ਗੀਤ ਦਾ ਅਪਮਾਨ ਕਰਨ ਦੇ ਦੋਸ਼ ਵਿਚ ਭਾਜਪਾ ਦੇ 11 ਵਿਧਾਇਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਪੁਲਸ ਨੇ ਇਹ ਮਾਮਲਾ ਪੱਛਮੀ ਬੰਗਾਲ ਵਿਧਾਨ ਸਭਾ ਦੇ ਇੱਕ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਮੋਬਾਇਲ ਸਿਮ ਖ਼ਰੀਦਣ-ਵੇਚਣ ਦੇ ਨਵੇਂ ਨਿਯਮ ਹੋਏ ਲਾਗੂ, ਉਲੰਘਣਾ ਕਰਨ 'ਤੇ ਲੱਗੇਗਾ 10 ਲੱਖ ਦਾ ਜੁਰਮਾਨਾ
ਦਰਅਸਲ, ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਬੁੱਧਵਾਰ ਸ਼ਾਮ ਨੂੰ ਟੀਐਮਸੀ ਅਤੇ ਬੀਜੇਪੀ ਵਿਧਾਇਕ ਇੱਕ-ਦੂਜੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ। ਦੋਵਾਂ ਪਾਸਿਆਂ ਤੋਂ ਨਾਅਰੇਬਾਜ਼ੀ ਹੋ ਰਹੀ ਸੀ। ਫਿਰ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਰਾਸ਼ਟਰੀ ਗੀਤ ਗਾਉਣ ਲਈ ਕਿਹਾ। ਭਾਜਪਾ ਦੇ ਵਿਧਾਇਕਾਂ 'ਤੇ ਦੋਸ਼ ਹੈ ਕਿ ਜਦੋਂ ਮੁੱਖ ਮੰਤਰੀ ਸਮੇਤ ਸੱਤਾਧਾਰੀ ਪਾਰਟੀ ਦੇ ਵਿਧਾਇਕ ਰਾਸ਼ਟਰੀ ਗੀਤ ਗਾ ਰਹੇ ਸਨ ਤਾਂ ਉਹ ਖੜ੍ਹੇ ਨਹੀਂ ਹੋਏ।
ਇਹ ਵੀ ਪੜ੍ਹੋ : ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਨੂੰ ਝਟਕਾ, ਉਪਭੋਗਤਾ ਫੋਰਮ ਨੇ 6 ਲੱਖ ਰੁਪਏ ਅਦਾ ਕਰਨ ਦਾ ਦਿੱਤਾ ਹੁਕਮ
ਇਸ ਤੋਂ ਬਾਅਦ ਵੀਰਵਾਰ ਨੂੰ ਇਕ ਵਿਧਾਨ ਸਭਾ ਅਧਿਕਾਰੀ ਦੀ ਸ਼ਿਕਾਇਤ 'ਤੇ ਪੁਲਸ ਨੇ ਸੁਦੀਪ ਕੁਮਾਰ ਮੁਖਰਜੀ, ਮਾਲਤੀ ਰੇਵਾ ਰਾਏ, ਚੰਦਨਾ ਬਾਰੂਈ, ਨੀਲਾਦਰੀ ਸ਼ੇਖਰ ਦਾਨਾ, ਮਿਹਿਰ ਗੋਸਵਾਮੀ, ਮਨੋਜ ਕੁਮਾਰ ਓਰਾਵ ਸੁਮਨ ਕਾਂਜੀਲਾਲ, ਦੀਪਕ ਬਰਮਨ, ਹੀਰਨਮੋਏ ਚਟੋਪਾਧਿਆਏ, ਮਨੋਜ ਤਿੱਗਾ ਅਤੇ ਸ਼ੰਕਰ ਘੋਸ਼ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ।
ਇਹ ਵੀ ਪੜ੍ਹੋ : UPI ਲੈਣ-ਦੇਣ ਨਵੇਂ ਉੱਚੇ ਪੱਧਰ 'ਤੇ, FASTag 'ਤੇ ਵੀ ਦੇਖਣ ਨੂੰ ਮਿਲਿਆ ਵੱਡਾ ਲੈਣ-ਦੇਣ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੀ ਦੋ ਟੁੱਕ, BSF ਦਾ ਦਾਇਰਾ ਵਧਾਉਣ ਨੂੰ ਲੈ ਕੇ ਕੀਤੀ ਅਹਿਮ ਟਿੱਪਣੀ
NEXT STORY