ਨਵੀਂ ਦਿੱਲੀ-ਚੰਡੀਗੜ੍ਹ ਤੋਂ ਡਿਬਰੂਗੜ ਜਾ ਰਹੀਂ ਐਕਸਪ੍ਰੈੱਸ 'ਚ ਅੱਜ ਉਸ ਸਮੇਂ ਹਫੜਾ ਦਫੜੀ ਮੱਚ ਗਈ, ਜਦੋਂ ਅਚਾਨਕ ਇੰਜਣ 'ਚ ਅੱਗ ਲੱਗ ਗਈ। ਐਕਸਪ੍ਰੈੱਸ ਦੀਆਂ 3 ਬੋਗੀਆਂ ਇਸ ਹਾਦਸੇ ਦੀ ਲਪੇਟ 'ਚ ਆ ਗਈਆਂ ਫਿਲਹਾਲ ਹਾਦਸੇ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਮੌਕੇ 'ਤੇ ਰੇਲਵੇ ਅਧਿਕਾਰੀ ਪਹੁੰਚ ਗਏ ਅਤੇ ਸਾਰੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ।
ਰਿਪੋਰਟ ਮੁਤਾਬਕ ਚੰਡੀਗੜ੍ਹ ਤੋਂ ਡਿਬਰੂਗੜ ਜਾ ਰਹੀ ਟ੍ਰੇਨ ਨੰ.15904 ਐਕਸਪ੍ਰੈੱਸ ਦੇ ਇੰਜਣ 'ਚ ਅਚਾਨਕ ਅੱਗ ਲੱਗ ਗਈ ਅਤੇ ਦੇਖਦਿਆਂ ਹੀ ਦੇਖਦਿਆਂ ਅੱਗ ਟ੍ਰੇਨ ਦੇ ਨਾਲ ਲੱਗਦੇ 3 ਬੋਗੀਆਂ ਤੱਕ ਪਹੁੰਚ ਗਈ। ਅੱਗ ਲੱਗਣ ਦਾ ਕਾਰਨ ਡੀਜ਼ਲ ਦੀ ਲੀਕ ਹੋਣਾ ਦੱਸਿਆ ਜਾ ਰਿਹਾ ਹੈ।
ਕਰਨਾਟਕ 'ਚ ਸੜਕ ਹਾਦਸੇ 'ਚ 9 ਲੋਕਾਂ ਦੀ ਮੌਤ, 6 ਜ਼ਖਮੀ
NEXT STORY