ਧਾਰ- ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ 'ਚ ਸ਼ੁੱਕਰਵਾਰ ਤੜਕੇ ਇਕ ਪੌਲੀਵਿਨਾਈਲ ਕਲੋਰਾਈਡ (PVC) ਪਾਈਪ ਬਣਾਉਣ ਵਾਲੀ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੀਥਮਪੁਰ ਉਦਯੋਗਿਕ ਖੇਤਰ ਦੇ ਸੈਕਟਰ-3 ਵਿਚ ਸਥਿਤ ਇਕਾਈ 'ਚ ਲੱਗੀ ਅੱਗ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਅਧਿਕਾਰੀ ਨੇ ਕਿਹਾ ਕਿ ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਘਟਨਾ ਵਾਲੀ ਥਾਂ ਤੋਂ ਉਠਦਾ ਧੂੰਆਂ ਕਈ ਕਿਲੋਮੀਟਰ ਦੂਰ ਤੋਂ ਵਿਖਾਈ ਦੇ ਰਿਹਾ ਹੈ। ਸੂਚਨਾ ਮਿਲਣ ਮਗਰੋਂ ਅਧਿਕਾਰੀਆਂ ਨੇ ਉਦਯੋਗਿਕ ਖੇਤਰ ਵਿਚ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਪੀਥਮਪੁਰ ਨਗਰ ਪਾਲਿਕਾ ਦੇ ਮੁੱਖ ਨਗਰ ਅਧਿਕਾਰੀ ਰਿਸ਼ੀਕਾਂਤ ਸ਼ੁਕਲਾ ਨੇ ਕਿਹਾ ਕਿ PVC ਪਾਈਪ ਬਣਾਉਣ ਵਾਲੀ ਇਕ ਫੈਕਟਰੀ ਵਿਚ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਾਇਰ ਬ੍ਰਿਗੇਡ ਕਰਮੀਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਪਾਣੀ ਉਪਲੱਬਧ ਕਰਾਉਣ ਲਈ 15 ਟੈਂਕਰ ਵੀ ਲਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅਗਲੇ ਦੋ ਤੋਂ ਤਿੰਨ ਘੰਟਿਆਂ 'ਚ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਜਾਵੇਗਾ।
ਕੋਰਟ ਦਾ ਫ਼ੈਸਲਾ; ਕੁਆਰੇ ਮਾਂ-ਬਾਪ ਨੂੰ ਇਕੱਠੇ ਰਹਿਣ ਦਾ ਹੱਕ
NEXT STORY