ਪ੍ਰਯਾਗਰਾਜ- ਇਲਾਹਾਬਾਦ ਹਾਈ ਕੋਰਟ ਨੇ ਦੋ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਔਰਤ ਅਤੇ ਪੁਰਸ਼ ਨੂੰ ਜੋੜੇ ਦੇ ਰੂਪ ਵਿਚ ਇਕੱਠੇ ਰਹਿਣ ਦੇ ਇਕ ਮਾਮਲੇ ਵਿਚ ਕਿਹਾ ਕਿ ਸੰਵਿਧਾਨ ਤਹਿਤ ਬਾਲਗ ਜੋੜੇ ਇਕੱਠੇ ਰਹਿ ਸਕਦੇ ਹਨ, ਭਾਵੇਂ ਹੀ ਉਨ੍ਹਾਂ ਨੇ ਵਿਆਹ ਨਾ ਕਰਵਾਇਆ ਹੋਵੇ। ਦਰਅਸਲ ਅਦਾਲਤ ਨੇ ਅਜਿਹਾ ਇਸ ਲਈ ਕਿਹਾ ਕਿਉਂਕਿ ਇਸ ਜੋੜੇ ਤੋਂ ਪੈਦਾ ਹੋਈ ਬੱਚੀ ਵਲੋਂ ਦਾਇਰ ਰਿਟ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਜਸਟਿਸ ਸ਼ੇਖਰ ਬੀ. ਸਰਾਫ ਅਤੇ ਜਸਟਿਸ ਵਿਪਿਨ ਚੰਦਰ ਦੀਕਸ਼ਿਤ ਦੀ ਬੈਂਚ ਨੇ ਕਿਹਾ ਕਿ ਇਸ ਬੱਚੇ ਦੇ ਮਾਂ-ਬਾਪ ਵੱਖ-ਵੱਖ ਧਰਮਾਂ ਤੋਂ ਹਨ ਅਤੇ 2018 ਤੋਂ ਇਕੱਠੇ ਰਹਿ ਰਹੇ ਹਨ। ਇਹ ਬੱਚੀ 1 ਸਾਲ 4 ਮਹੀਨੇ ਦੀ ਹੈ। ਬੱਚੀ ਦੀ ਮਾਂ ਦੇ ਪਹਿਲੇ ਸੱਸ-ਸਹੁਰੇ ਤੋਂ ਬੱਚੇ ਦੀ ਮਾਪਿਆਂ ਨੂੰ ਖਤਰਾ ਹੈ।
ਅਦਾਲਤ ਨੇ 8 ਅਪ੍ਰੈਲ ਦੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਸਾਡੇ ਵਿਚਾਰ ਤੋਂ ਸੰਵਿਧਾਨ ਤਹਿਤ ਉਹ ਮਾਂ-ਬਾਪ ਜੋ ਬਾਲਗ ਹਨ, ਇਕੱਠੇ ਰਹਿਣ ਦੇ ਹੱਕਦਾਰ ਹਨ। ਭਾਵੇਂ ਹੀ ਉਨ੍ਹਾਂ ਨੇ ਵਿਆਹ ਨਾ ਕਰਵਾਇਆ ਹੋਵੇ। ਅਦਾਲਤ ਨੇ ਸੰਭਲ ਦੇ ਪੁਲਸ ਸੁਪਰਡੈਂਟ ਨੂੰ ਇਹ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ ਕਿ ਜੇਕਰ ਬੱਚੀ ਦੇ ਮਾਪੇ ਥਾਣੇ ਨਾਲ ਸੰਪਰਕ ਕਰਨ ਤਾਂ ਉਨ੍ਹਾਂ ਦੀ FIR ਚੰਦੌਸੀ ਥਾਣੇ ਵਿਚ ਦਰਜ ਕੀਤੀ ਜਾਵੇ। ਅਦਾਲਤ ਨੇ ਪੁਲਸ ਨੂੰ ਇਸ ਪਹਿਲੂ ਨੂੰ ਵੀ ਵੇਖਣ ਲਈ ਕਿਹਾ ਕਿ ਕੀ ਕਾਨੂੰਨ ਮੁਤਾਬਕ ਬੱਚੀ ਅਤੇ ਉਸ ਦੇ ਮਾਪਿਆਂ ਨੂੰ ਕੋਈ ਸੁਰੱਖਿਆ ਉਪਲੱਬਧ ਕਰਾਉਣ ਦੀ ਲੋੜ ਹੈ।
ਕੀ ਹੈ ਪੂਰਾ ਮਾਮਲਾ?
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਪਤੀ ਦੀ ਮੌਤ ਮਗਰੋਂ ਔਰਤ ਇਕ ਹੋਰ ਵਿਅਕਤੀ ਨਾਲ ਰਹਿਣ ਲੱਗੀ, ਜਿਸ ਤੋਂ ਬੱਚੀ ਦਾ ਜਨਮ ਹੋਇਆ। ਇਹ ਰਿਟ ਪਟੀਸ਼ਨ ਇਸੇ ਬੱਚੀ ਵਲੋਂ ਉਸ ਦੇ ਮਾਤਾ-ਪਿਤਾ ਵਲੋਂ ਸੰਵਿਧਾਨ ਦੀ ਧਾਰਾ-226 ਤਹਿਤ ਦਾਇਰ ਕੀਤੀ ਗਈ ਸੀ। ਬੱਚੀ ਦੇ ਮਾਤਾ-ਪਿਤਾ ਨੇ ਦਲੀਲ ਦਿੱਤੀ ਕਿ ਪੁਲਸ ਉਨ੍ਹਾਂ ਦੀ FIR ਦਰਜ ਨਹੀਂ ਕਰ ਰਹੀ, ਜਦੋਂ ਉਹ FIR ਦਰਜ ਕਰਾਉਣ ਥਾਣੇ ਜਾਂਦੇ ਹਨ ਤਾਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ।
ਮਾਮਾ-ਮਾਮੀ ਨੇ ਭਾਣਜੇ ਦਾ ਗਲ਼ਾ ਘੁੱਟ ਕੇ ਕੀਤਾ ਕਤਲ, ਦੱਸੀ ਹੈਰਾਨ ਕਰ ਦੇਣ ਵਾਲੀ ਵਜ੍ਹਾ
NEXT STORY