ਨੈਸ਼ਨਲ ਡੈਸਕ- ਮਣੀਪੁਰ ਦੇ ਤੇਂਗਨੌਪਾਲ ਜ਼ਿਲ੍ਹੇ ’ਚ ਅੱਤਵਾਦੀਆਂ ਅਤੇ ਇਕ ਹੀ ਭਾਈਚਾਰੇ ਦੇ ਵਿਲੇਜ ਵਾਲੰਟੀਅਰਾਂ ਵਿਚਾਲੇ ਗੋਲੀਬਾਰੀ ’ਚ 4 ਹਥਿਆਰਬੰਦ ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਮੋਲਨੋਮ ਇਲਾਕੇ ’ਚ ਮੁਕਾਬਲੇ ’ਚ ਯੂਨਾਈਟਿਡ ਕੁਕੀ ਲਿਬਰੇਸ਼ਨ ਫਰੰਟ (ਯੂ.ਕੇ.ਐੱਲ.ਐੱਫ.) ਦੇ ਇਕ ਅੱਤਵਾਦੀ ਅਤੇ ਇਕ ਹੀ ਭਾਈਚਾਰੇ ਦੇ 3 ਵਿਲੇਜ ਵਾਲੰਟੀਅਰਾਂ ਦੀ ਮੌਤ ਹੋ ਗਈ। ਇਸ ਦੇ ਜਵਾਬ ’ਚ ਵਿਲੇਜ ਵਾਲੰਟੀਅਰਾਂ ਨੇ ਯੂ.ਕੇ.ਐੱਲ.ਐੱਫ. ਦੇ ਆਪੇ ਬਣੇ ਮੁਖੀ ਐੱਸ.ਐੱਸ ਹਾਓਕਿਪ ਦੇ ਘਰ ਨੂੰ ਸਾੜ ਦਿੱਤਾ।
ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਦੇ ਪਿੱਛੇ ਪਲੇਲ ਇਲਾਕੇ ’ਚ ਵਸੂਲੀ ’ਤੇ ਕੰਟਰੋਲ ਇਕ ਵਜ੍ਹਾ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਫੋਰਸਾਂ ਨੇ ਤਲਾਸ਼ੀ ਮੁਹਿੰਮ ਚਲਾਈ ਪਰ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਫਿਲਹਾਲ ਸਥਿਤੀ ਕਾਬੂ ’ਚ ਹੈ।
ਇਹ ਵੀ ਪੜ੍ਹੋ- ਜੈਜੋਂ ਹਾਦਸੇ 'ਚ ਪੀੜਤ ਪਰਿਵਾਰ ਲਈ CM ਮਾਨ ਦਾ ਵੱਡਾ ਐਲਾਨ, ਬਰਸਾਤੀ ਮੌਸਮ ਬਾਰੇ ਵੀ ਲੋਕਾਂ ਨੂੰ ਕੀਤੀ ਖ਼ਾਸ ਅਪੀਲ
ਦੂਜੇ ਪਾਸੇ, ਮਣੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ’ਚ ਹੋਏ ਇਕ ਬੰਬ ਧਮਾਕੇ ’ਚ ਇਕ ਸਾਬਕਾ ਵਿਧਾਇਕ ਦੀ ਪਤਨੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੈਕੁਲ ਤੋਂ ਸਾਬਕਾ ਵਿਧਾਇਕ ਯਮਥੋਂਗ ਹਾਓਕਿਪ ਦੇ ਘਰ ਦੇ ਕੋਲ ਸਥਿਤ ਇਕ ਮਕਾਨ ’ਚ ਸ਼ਨੀਵਾਰ ਸ਼ਾਮ ਨੂੰ ਬੰਬ ਧਮਾਕਾ ਹੋਇਆ।
ਅਧਿਕਾਰੀਆਂ ਮੁਤਾਬਕ, ਧਮਾਕੇ ’ਚ ਹਾਓਕਿਪ ਦੀ ਦੂਜੀ ਪਤਨੀ ਸਪਮ ਚਾਰੂਬਾਲਾ ਜ਼ਖ਼ਮੀ ਹੋ ਗਈ। ਉਨ੍ਹਾਂ ਦੱਸਿਆ ਕਿ ਚਾਰੂਬਾਲਾ ਨੂੰ ਸੈਕੁਲ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਸਿਵਲ ਹਸਪਤਾਲ 'ਚ ਮਾਂ ਦੇ ਇਲਾਜ ਲਈ ਆਈ ਔਰਤ ਨੂੰ ਵਿਅਕਤੀ ਨੇ ਬਣਾਇਆ ਹਵਸ ਦਾ ਸ਼ਿਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
PM ਮੋਦੀ ਨੇ ਪੈਰਿਸ ਓਲੰਪਿਕ 'ਚ ਹਿੱਸਾ ਲੈਣ ਵਾਲੇ ਭਾਰਤੀ ਦਲ ਨੂੰ ਦਿੱਤੀ ਵਧਾਈ, ਜਾਣੋ ਕੀ ਕਿਹਾ
NEXT STORY