ਕੱਟੜਾ (ਅਮਿਤ)– ਚੇਤ ਦੇ ਨਰਾਤਿਆਂ ਦੇ ਪਹਿਲੇ 4 ਦਿਨਾਂ ਵਿਚ ਹੁਣ ਤੱਕ 1.30 ਲੱਖ ਸ਼ਰਧਾਲੂਆਂ ਨੇ ਮਾਂ ਵੈਸ਼ਨੋ ਦੇਵੀ ਦੇ ਦਰਬਾਰ ਵਿਚ ਹਾਜ਼ਰੀ ਲਾਈ ਹੈ। ਉਥੇ ਹੀ ਸ਼ਰਧਾਲੂ ਸ਼ਰਾਈਨ ਬੋਰਡ ਪ੍ਰਸ਼ਾਸਨ ਵਲੋਂ ਵੈਸ਼ਨੋ ਦੇਵੀ ਭਵਨ ’ਤੇ ਕੀਤੀ ਗਈ ਸਜਾਵਟ ਨੂੰ ਦੇਖ ਕੇ ਮੰਤਰਮੁਗਧ ਹਨ। ਸ਼੍ਰਾਈਨ ਬੋਰਡ ਪ੍ਰਸ਼ਾਸਨ ਵਲੋਂ ਜਾਰੀ ਸ਼ਤਚੰਡੀ ਮਹਾਯੱਗ ਦੇ ਮੰਤਰਾਂ ਦੀ ਗੂੰਜ ਵੀ ਸਮੁੱਚੇ ਭਵਨ ਨੂੰ ਭਗਤੀਮਈ ਕਰ ਰਹੀ ਹੈ। ਯਾਤਰਾ ਵਿਚ ਵਾਧੇ ਦੇ ਮੱਦੇਨਜ਼ਰ ਕਸਬੇ ਦਾ ਮੁੱਖ ਚੌਰਾਹਾ ਵੀ ਸ਼ਰਧਾਲੂਆਂ ਨਾਲ ਗੁਲਜ਼ਾਰ ਨਜ਼ਰ ਆ ਰਿਹਾ ਹੈ।
ਰਜਿਸਟ੍ਰੇਸ਼ਨ ਰੂਮ ਤੋਂ ਮਿਲੇ ਅੰਕੜਿਆਂ ਮੁਤਾਬਕ ਪਹਿਲੇ ਨਰਾਤੇ ’ਤੇ 37 ਹਜ਼ਾਰ ਦੇ ਕਰੀਬ ਸ਼ਰਧਾਲੂਆਂ ਨੇ ਵੈਸ਼ਨੋ ਦੇਵੀ ਭਵਨ ’ਤੇ ਨਮਨ ਕੀਤਾ ਜਦਕਿ ਦੂਜੇ ਨਰਾਤੇ ’ਤੇ 33 ਹਜ਼ਾਰ ਅਤੇ ਤੀਜੇ ਨਰਾਤੇ ’ਤੇ 29,500 ਦੇ ਕਰੀਬ ਸ਼ਰਧਾਲੂਆਂ ਨੇ ਵੈਸ਼ਨੋ ਦੇਵੀ ਭਵਨ ’ਤੇ ਨਮਨ ਕੀਤਾ। ਉਥੇ ਹੀ ਮੰਗਲਵਾਰ ਨੂੰ ਖ਼ਬਰ ਲਿਖੇ ਜਾਣ ਤੱਕ 15,000 ਦੇ ਕਰੀਬ ਸ਼ਰਧਾਲੂ ਯਾਤਰਾ ਰਜਿਸਟ੍ਰੇਸ਼ਨ ਕਰਵਾ ਕੇ ਵੈਸ਼ਨੋ ਦੇਵੀ ਭਵਨ ਵੱਲ ਰਵਾਨਾ ਹੋ ਗਏ ਸਨ।
ਹੱਥਕੜੀ ਲੱਗੇ ਮੁਲਜ਼ਮ ਨਾਲ ਪੁਲਸ ਮੁਲਾਜ਼ਮਾਂ ਨੇ ਵੀ ਕੀਤਾ ਗੰਗਾ ਇਸ਼ਨਾਨ
NEXT STORY