ਮੁੰਬਈ - ਮਹਾਰਾਸ਼ਟਰ ਦੇ ਹਸਪਤਾਲਾਂ ਵਿੱਚ ਆਕਸੀਜਨ ਲਈ ਤੜਫ ਰਹੇ ਕੋਰੋਨਾ ਮਰੀਜ਼ਾਂ ਲਈ ਸ਼ੁੱਕਰਵਾਰ ਨੂੰ ਰਾਹਤ ਭਰੀ ਖ਼ਬਰ ਆਈ। ਮੇਡੀਕਲ ਆਕਸੀਜਨ ਦੀ ਸਪਲਾਈ ਲੈ ਕੇ ਪਹੁੰਚੀ ਪਹਿਲੀ ਆਕਸੀਜਨ ਐਕਸਪ੍ਰੈੱਸ ਸ਼ੁੱਕਰਵਾਰ ਸ਼ਾਮ ਨੂੰ ਵਿਸ਼ਾਖਾਪਟਨਮ ਤੋਂ ਨਾਗਪੁਰ ਪਹੁੰਚ ਗਈ। ਇਸ ਵਿੱਚ ਜੀਵਨ ਬਚਾਉਣ ਵਾਲੇ ਮੈਡੀਕਲ ਆਕਸੀਜਨ ਨਾਲ ਭਰੇ ਸੱਤ ਵਿਸ਼ਾਲ ਟੈਂਕਰ ਹਨ। ਕੋਰੋਨਾ ਮਰੀਜ਼ਾਂ ਲਈ ਜ਼ਰੂਰੀ ਮੈਡੀਕਲ ਆਕਸੀਜਨ ਲੈ ਕੇ ਇਹ ਟ੍ਰੇਨ ਵਿਸ਼ਾਖਾਪਟਨਮ ਦੇ ਨੈਸ਼ਨਲ ਸਟੀਲ ਕਾਰਪੋਰੇਸ਼ਨ ਤੋਂ ਮਹਾਰਾਸ਼ਟਰ ਲਈ ਇੱਕ ਦਿਨ ਪਹਿਲਾਂ ਨਿਕਲੀ ਸੀ।
ਇਹ ਵੀ ਪੜ੍ਹੋ- ਕੋਰੋਨਾ: ਮੋਦੀ ਸਰਕਾਰ ਦਾ ਫੈਸਲਾ, ਗਰੀਬਾਂ ਨੂੰ ਮਿਲੇਗਾ ਦੋ ਮਹੀਨੇ ਮੁਫਤ ਰਾਸ਼ਨ
ਇਕ ਨਿਊਜ਼ ਏਜੰਸੀ ਮੁਤਾਬਕ, ਟ੍ਰੇਨ ਵਿੱਚ ਭਰੇ ਸੱਤ ਟੈਂਕਰਾਂ ਵਿੱਚੋਂ 3 ਨੂੰ ਨਾਗਪੁਰ ਵਿੱਚ ਉਤਾਰਿਆ ਗਿਆ ਹੈ। ਰੇਲਵੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਹਰ ਟੈਂਕਰ ਵਿੱਚ 15 ਟਨ ਮੈਡੀਕਲ ਆਕਸੀਜਨ ਹੈ। ਈਸਟ ਕੋਸਟ ਰੇਲਵੇ ਦੀ ਵਾਲਟੇਅਰ ਡਿਵੀਜ਼ਨ ਅਤੇ ਨੈਸ਼ਨਲ ਸਟੀਲ ਕਾਰਪੋਰੇਸ਼ਨ ਲਿਮਟਿਡ ਦੀ ਸਾਂਝੀ ਕੋਸ਼ਿਸ਼ ਨਾਲ ਆਕਸੀਜਨ ਐਕਸਪ੍ਰੈੱਸ ਨੂੰ ਮੰਜ਼ਿਲ ਤੱਕ ਪਹੁੰਚਾਇਆ ਗਿਆ। ਕੋਵਿਡ-19 ਦੇ ਵੱਧਦੇ ਮਾਮਲਿਆਂ ਵਿਚਾਲੇ ਇਹ ਟ੍ਰੇਨ ਮਹਾਰਾਸ਼ਟਰ ਵਿੱਚ ਆਕਸੀਜਨ ਦੀ ਕਮੀ ਦਾ ਸਾਹਮਣਾ ਕਰ ਰਹੇ ਮਰੀਜ਼ਾਂ ਲਈ ਬੇਹੱਦ ਰਾਹਤ ਲੈ ਕੇ ਆਈ ਹੈ।
ਇਹ ਵੀ ਪੜ੍ਹੋ- ਡਬਲ ਮਿਊਟੈਂਟ ਨਾਲ ਵੀ ਲੜ ਸਕਦੀ ਹੈ ਕੋਰੋਨਾ ਵੈਕਸੀਨ, ਮਾਹਰ ਨੇ ਕਹੀ ਇਹ ਗੱਲ
ਰੇਲ ਮੰਤਰੀ ਪਿਊਸ਼ ਗੋਇਲ ਨੇ ਟ੍ਰੇਨ ਦੇ ਵਿਸ਼ਾਖਾਪਟਨਮ ਤੋਂ ਰਵਾਨਾ ਹੁੰਦੇ ਸਮੇਂ ਦਾ ਵੀਡੀਓ ਟਵਿੱਟਰ 'ਤੇ ਸਾਂਝਾ ਕੀਤਾ ਸੀ। ਰੇਲਵੇ ਇਸੇ ਤਰ੍ਹਾਂ ਕਈ ਆਕਸੀਜਨ ਐਕਸਪ੍ਰੈੱਸ ਟ੍ਰੇਨ ਸਟੀਲ ਪਲਾਂਟ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਲਈ ਚਲਾਏਗਾ। ਇਸ ਨਾਲ ਉਨ੍ਹਾਂ ਪ੍ਰਭਾਵਿਤ ਰਾਜਾਂ ਵਿੱਚ ਆਕਸੀਜਨ ਦਾ ਸੰਕਟ ਦੂਰ ਹੋ ਸਕੇਗਾ।
ਰੇਲਵੇ ਨੇ ਪਿਛਲੇ ਸਾਲ ਲਾਕਡਾਊਨ ਦੌਰਾਨ ਵੀ ਜ਼ਰੂਰੀ ਵਸਤਾਂ ਦੀ ਆਵਾਜਾਈ ਨੂੰ ਜਾਰੀ ਰੱਖਣ ਲਈ ਇੰਝ ਹੀ ਕਈ ਕਦਮ ਚੁੱਕੇ ਸਨ ਅਤੇ ਸਾਮਾਨਾਂ ਦੀ ਤੇਜ਼ੀ ਨਾਲ ਟ੍ਰਾਂਸਪੋਰਟ ਵਿੱਚ ਮਦਦ ਕੀਤੀ ਸੀ। ਜਨਰਲ ਮੈਨੇਜਰ ਵਿਦਿਆ ਭੂਸ਼ਣ ਨੇ ਡੀ.ਆਰ.ਏ. ਚੇਤਨ ਸ਼੍ਰੀਵਾਸਤਵ ਦੀ ਅਗਵਾਈ ਵਾਲੀ ਵਾਲਟੇਅਰ ਟੀਮ ਨੂੰ ਵਧਾਈ ਦਿੱਤੀ ਹੈ। ਐਮਰਜੈਂਸੀ ਸਥਿਤੀ ਵਿੱਚ ਰੇਲਵੇ ਆਪਣੀ ਜ਼ਿੰਮੇਦਾਰੀ ਬਖੂਬੀ ਨਿਭਾਅ ਰਿਹਾ ਹੈ। ਕੋਵਿਡ ਹਸਪਤਾਲਾਂ ਅਤੇ ਉਨ੍ਹਾਂ ਦੇ ਮਰੀਜ਼ਾਂ ਲਈ ਆਕਸੀਜਨ ਐਕਸਪ੍ਰੈੱਸ ਵੀ ਇਸ ਦਿਸ਼ਾ ਵਿੱਚ ਚੁੱਕਿਆ ਗਿਆ ਕਦਮ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਇਹ ਵੀ ਪੜ੍ਹੋ- ਸੋਸ਼ਲ ਮੀਡੀਆ 'ਤੇ ਉੱਠੀ ਅਜੀਤ ਡੋਭਾਲ ਨੂੰ ਭਾਰਤ ਰਤਨ ਦੇਣ ਦੀ ਮੰਗ
ਬੰਗਾਲ 'ਚ ਕੋਵਿਡ ਨੈਗੇਟਿਵ ਰਿਪੋਰਟ ਦੇ ਨਾਲ ਹੀ ਮਿਲੇਗੀ ਦਿੱਲੀ ਸਮੇਤ ਪੰਜ ਰਾਜਾਂ ਦੇ ਨਾਗਰਿਕਾਂ ਨੂੰ ਐਂਟਰੀ
NEXT STORY