ਨਵੀਂ ਦਿੱਲੀ - ਕੋਰੋਨਾ ਵਾਇਰਸ ਦਾ ਵੱਧਦਾ ਇਨਫੈਕਸ਼ਨ ਹੁਣ ਦੁਨੀਆ ਦੀ ਸਭ ਤੋਂ ਉੱਚੀ ਜਗ੍ਹਾ, ਐਵਰੇਸਟ ਦੀ ਚੋਟੀ 'ਤੇ ਵੀ ਪਹੁੰਚ ਗਿਆ ਹੈ। ਜਾਣਕਾਰੀ ਮੁਤਾਬਕ ਮਾਉਂਟ ਐਵਰੇਸਟ ਦੇ ਬੇਸ ਕੈਂਪ ਵਿੱਚ ਠਹਿਰੇ ਇੱਕ ਮਾਉਂਟੇਨਰ ਦੇ ਪਾਜ਼ੇਟਿਵ ਹੋਣ ਦੀ ਖ਼ਬਰ ਹੈ। ਜਿਸ ਤੋਂ ਬਾਅਦ ਉਸ ਨੂੰ ਹੈਲੀਕਾਪਟਰ ਦੇ ਜ਼ਰੀਏ ਕਾਠਮੰਡੂ ਦੇ ਇੱਕ ਹਸਪਤਾਲ ਵਿੱਚ ਲੈ ਜਾਇਆ ਗਿਆ।
ਇਹ ਵੀ ਪੜ੍ਹੋ- ਕੋਰੋਨਾ: ਮੋਦੀ ਸਰਕਾਰ ਦਾ ਫੈਸਲਾ, ਗਰੀਬਾਂ ਨੂੰ ਮਿਲੇਗਾ ਦੋ ਮਹੀਨੇ ਮੁਫਤ ਰਾਸ਼ਨ
ਆਰਲੈਂਡ ਨੇਸ ਨਾਮ ਦੇ ਪਹੜੀ ਨੇ ਸ਼ੁੱਕਰਵਾਰ ਨੂੰ ਮੀਡੀਆ ਏਜੰਸੀ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਬੀਤੀ 15 ਅਪ੍ਰੈਲ ਨੂੰ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਨੇਸ ਨੇ ਕਿਹਾ ਕਿ ਜਿਸ ਤੋਂ ਬਾਅਦ ਵੀਰਵਾਰ ਨੂੰ ਇੱਕ ਹੋਰ ਟੈਸਟ ਹੋਇਆ ਜਿਸ ਦੀ ਰਿਪੋਰਟ ਨੈਗੇਟਿਵ ਆ ਗਈ ਸੀ ਅਤੇ ਉਹ ਹੁਣ ਨੇਪਾਲ ਵਿੱਚ ਇੱਕ ਸਥਾਨਕ ਪਰਿਵਾਰ ਦੇ ਨਾਲ ਰਹਿ ਰਹੇ ਹਨ।
ਇਹ ਵੀ ਪੜ੍ਹੋ- ਕੋਰੋਨਾ: ਮੋਦੀ ਸਰਕਾਰ ਦਾ ਫੈਸਲਾ, ਗਰੀਬਾਂ ਨੂੰ ਮਿਲੇਗਾ ਦੋ ਮਹੀਨੇ ਮੁਫਤ ਰਾਸ਼ਨ
ਇਸ ਮਾਮਲੇ ਵਿੱਚ ਇੱਕ ਗਾਈਡ ਆਸਟਰੀਅਨ ਲੁਕਾਸ ਫਰਨਬੈਸ਼ ਨੇ ਇਸ ਨੂੰ ਸੰਕਟ ਦਾ ਪ੍ਰਤੀਕ ਦੱਸਦੇ ਹੋਏ ਚਿਤਾਵਨੀ ਦਿੱਤੀ। ਫਰਨਬੈਸ਼ ਨੇ ਕਿਹਾ ਕਿ ਜੇਕਰ ਸਭ ਦੀ ਜਾਂਚ ਕਰ ਤੱਤਕਾਲ ਸਾਵਧਾਨੀ ਉਪਾਅ ਨਾ ਕੀਤੇ ਗਏ ਤਾਂ ਬੇਸ ਕੈਂਪ ਵਿੱਚ ਮੌਜੂਦ ਹਜ਼ਾਰਾਂ ਮਾਉਂਟੇਨਰਾਂ, ਗਾਈਡ, ਸਹਾਇਕਾਂ ਵਿੱਚ ਕੋਰੋਨਾ ਇਨਫੈਕਸ਼ਨ ਫੈਲ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਫਿਲਹਾਲ ਐਮਰਜੈਂਸੀ ਹਾਲਾਤ ਵਿੱਚ ਬੇਸ ਕੈਂਪ ਵਿੱਚ ਵੱਡੇ ਪੱਧਰ 'ਤੇ ਜਾਂਚ ਕਰਣੀ ਚਾਹੀਦੀ ਹੈ ਜਿਸ ਵਿੱਚ ਛੇਤੀ ਤੋਂ ਛੇਤੀ ਸਾਰਿਆਂ ਜਾਂਚ ਹੋਣੀ ਚਾਹੀਦੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਸ਼ਮਸ਼ਾਨ ਘਾਟਾਂ ਤੇ ਕਬਰਿਸਤਾਨਾਂ ’ਚ 539 ਕੋਵਿਡ ਲਾਸ਼ਾਂ ਦਾ ਕੀਤਾ ਗਿਆ ਸਸਕਾਰ
NEXT STORY