ਇੰਫਾਲ (ਵਾਰਤਾ)- ਮਣੀਪੁਰ ਪੁਲਸ ਅਤੇ ਜਵਾਨਾਂ ਨੇ ਪਿਛਲੇ 24 ਘੰਟਿਆਂ 'ਚ ਤਿੰਨ ਵੱਖ-ਵੱਖ ਘਟਨਾਵਾਂ 'ਚ 5 ਅੱਤਵਾਦੀਆਂ ਨੂੰ ਫੜਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਕੇ.ਵਾਈ.ਕੇ.ਐੱਲ. ਦੇ ਅੱਤਵਾਦੀਆਂ ਨੂੰ ਇੰਫਾਲ ਦੇ ਪੱਛਮੀ ਜ਼ਿਲੇ ਤੋਂ ਹਿਰਾਸਤ 'ਚ ਲਿਆ। ਇਸ ਮਾਮਲੇ 'ਚ ਪਾਟਸੋਈ ਪੁਲਸ ਥਾਣੇ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਪੁਲਸ, ਮੰਤਰੀਪੁਖਰੀ ਅਤੇ ਕੇਛੇਲਮਨਬੀ ਬਟਾਲੀਅਨ ਵਲੋਂ ਚਲਾਈ ਗਈ ਸਾਂਝੀ ਮੁਹਿੰਮ 'ਚ ਵੀਰਵਾਰ ਨੂੰ ਇੱਥੇ ਯੂ.ਐੱਨ.ਐੱਲ.ਐੱਫ. ਦੇ ਤਿੰਨ ਅੱਤਵਾਦੀ ਫੜੇ ਗਏ ਹਨ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਸ਼੍ਰੀਨਗਰ 'ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ ਲਸ਼ਕਰ ਦੇ 2 ਅੱਤਵਾਦੀ ਢੇਰ
ਇਨ੍ਹਾਂ ਦੇ ਕਬਜ਼ੇ 'ਚੋਂ 2 ਗਲਾਕ ਬੰਦੂਕ ਅਤੇ 50 ਜ਼ਿੰਦਾ ਕਾਰਤੂਸ ਮਿਲੇ ਹਨ। ਆਸਾਮ ਰਾਈਫ਼ਲਜ਼ ਦੇ ਅਧਿਕਾਰੀ ਨੇ ਕਿਹਾ ਕਿ ਇਸੇ ਸਾਲ ਇੰਫਾਲ ਦੇ ਪੂਰਬੀ ਜ਼ਿਲ੍ਹੇ ਤੋਂ ਕੇ.ਸੀ.ਪੀ. (ਪੀ.ਡਬਲਿਊ.ਜੀ.) ਦੇ ਇਕ ਅੱਤਵਾਦੀ ਨੂੰ ਹਿਰਾਸਤ 'ਚ ਲਿਆ ਸੀ। ਇਸ ਕੋਲੋਂ ਤਿੰਨ ਜ਼ਿੰਦਾ ਕਾਰਤੂਸਾਂ ਨਾਲ ਇਕ 0.32 ਬੰਦੂਕ, 2 ਚੀਨੀ ਬੰਬ ਅਤੇ ਇਕ ਫਿਰੌਤੀ ਮੰਗਣ ਵਾਲੀ ਚਿੱਠੀ ਬਰਾਮਦ ਕੀਤੀ ਗਈ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਜੰਮੂ-ਕਸ਼ਮੀਰ ’ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਘਰਾਂ ’ਚੋਂ ਬਾਹਰ ਨਿਕਲੇ ਲੋਕ
NEXT STORY