ਵੈੱਬ ਡੈਸਕ : ਬ੍ਰਿਹਨਮੁੰਬਈ ਨਗਰ ਨਿਗਮ (BMC) ਦੇ ਸੜਕ ਤੇ ਆਵਾਜਾਈ ਵਿਭਾਗ ਨੇ ਲਾਲ ਬਹਾਦੁਰ ਸ਼ਾਸਤਰੀ ਮਾਰਗ (ਵਿਖਰੋਲੀ ਵੈਸਟ) ਨੂੰ ਪੂਰਬੀ ਐਕਸਪ੍ਰੈਸ ਹਾਈਵੇ (ਵਿਖਰੋਲੀ ਈਸਟ) ਨਾਲ ਜੋੜਨ ਵਾਲਾ ਫਲਾਈਓਵਰ ਪੂਰਾ ਜੂਨ ਮਹੀਨੇ ਲੋਕ ਅਰਪਣ ਕਰ ਦਿੱਤਾ। ਪਰ ਮੌਨਸੂਨ ਦੀ ਬਰਸਾਤ ਨੇ ਬੀਐੱਮਸੀ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ।
ਦੱਸ ਦਈਏ ਕਿ ਪਲੇਟਫਾਰਮ ਐਕਸ ਉੱਤੇ ਰਿਚਾ ਪਿੰਟੋ ਨਾਂ ਦੇ ਹੈਂਡਲਰ ਤੋਂ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਸਿਰਫ ਦੋ ਮਹੀਨੇ ਪਹਿਲਾਂ ਖੁੱਲ੍ਹਿਆ ਫਲਾਈਓਵਰ ਇਕ ਤਲਾਬ ਜਿਹਾ ਜਾਪਦਾ ਹੈ। ਇਸ ਦੇ ਨਾਲ ਹੀ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਵਿਚ ਲਿਖਿਆ ਗਿਆ ਕਿ ਇਸ ਸਾਲ ਜੂਨ 'ਚ ਨਵਾਂ ਬਣਿਆ ਵਿਖਰੋਲੀ ਈਸਟ-ਵੈਸਟ ਫਲਾਈਓਵਰ ਅੱਜ ਸਵੇਰੇ ਤੇਜ਼ ਬਾਰਿਸ਼ ਤੋਂ ਬਾਅਦ ਪਾਣੀ ਨਾਲ ਭਰ ਗਿਆ।
ਦੱਸ ਦਈਏ ਕਿ ਫਲਾਈਓਵਰ ਨੂੰ ਖੋਲ੍ਹਣ ਸਮੇਂ BMC ਨੇ ਇਕ ਪੋਸਟ ਸ਼ੇਅਰ ਕਰਦਿਆਂ ਕਿਹਾ ਸੀ ਕਿ ਇਹ ਫਲਾਈਓਵਰ 12 ਮੀਟਰ ਚੌੜਾ ਅਤੇ 615 ਮੀਟਰ ਲੰਬਾ ਹੈ। ਬੁਨਿਆਦੀ ਢਾਂਚਾ ਪ੍ਰੋਜੈਕਟ ਵਿਖਰੋਲੀ ਈਸਟ ਅਤੇ ਵੈਸਟ ਵਿਚਕਾਰ ਯਾਤਰਾ ਦੇ ਸਮੇਂ ਨੂੰ 30 ਮਿੰਟ ਘਟਾ ਦੇਵੇਗਾ। ਪਰ ਮੌਜੂਦਾ ਬਰਸਾਤਾਂ 'ਚ ਲੋਕ ਇਹ ਸੋਚ ਕੇ ਪਰੇਸ਼ਾਨ ਹਨ ਕਿ ਇਸ ਵਿਚੋਂ ਲੰਘੀਏ ਕਿਵੇਂ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਸਾਰਾਮ ਨੂੰ ਗੁਜਰਾਤ ਹਾਈ ਕੋਰਟ ਤੋਂ ਵੀ ਰਾਹਤ, ਅੰਤਰਿਮ ਜ਼ਮਾਨਤ 3 ਸਤੰਬਰ ਤੱਕ ਵਧਾਈ
NEXT STORY