ਅਯੁੱਧਿਆ- ਰਾਮ ਜੀ ਦੀ ਨਗਰੀ ਅਯੁੱਧਿਆ 'ਚ ਪ੍ਰਾਣ ਪ੍ਰਤਿਸ਼ਠਾ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਪੂਰਾ ਭਾਰਤ ਸ਼੍ਰੀ ਰਾਮ ਦੇ ਰੰਗ 'ਚ ਰੰਗਿਆ ਹੋਇਆ ਹੈ। ਦੇਸ਼ ਹੀ ਨਹੀਂ ਵਿਦੇਸ਼ ਦੇ ਲੋਕਾਂ 'ਚ ਵੀ ਇਸਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪ੍ਰਾਣ ਪ੍ਰਤਿਸ਼ਠਾ ਦੇ ਸਮਾਰੋਹ 'ਚ ਸ਼ਾਮਲ ਹੋਣ ਲਈ ਵਿਦਸ਼ੀ ਸ਼ਰਧਾਲੂ ਵੀ ਅਯੁੱਧਿਆ ਪਹੁੰਚ ਰਹੇ ਹਨ। ਅਯੁੱਧਿਆ ਪਹੁੰਚੇ ਨਿਊਯਾਰਕ ਦੇ ਇਕ ਭਗਤ ਨੇ ਭਗਵਾਨ ਰਾਮ ਦੇ ਨਾਂ ਦਾ ਜਾਪ ਕੀਤਾ ਅਤੇ ਅਯੁੱਧਿਆ ਅਤੇ ਅਯੁੱਧਿਆ ਨੂੰ ਇਕ ਖ਼ੂਬਸੂਰਤ ਜਗ੍ਹਾ ਦੱਸਿਆ।
ਭਗਤ ਚੇਤਨਿਆ ਸਵਾਮ ਨੇ ਕਿਹਾ ਕਿ ਮੈਂ ਨਿਊਯਾਰਕ, ਯੂ.ਏ.ਐੱਸ. ਤੋਂ ਆਇਆ ਹਾਂ। ਮੈਂ ਇਥੇ ਇਸ ਲਈ ਆਇਆ ਹਾਂ ਕਿਉਂਕਿ ਭਗਵਾਨ ਰਾਮ ਦਾ ਮੰਦਰ ਬਣ ਰਿਹਾ ਹੈ। ਅਯੁੱਧਿਆ ਇਕ ਖ਼ੂਬਸੂਰਤ ਜਗ੍ਹਾ ਹੈ।
ਇਹ ਵੀ ਪੜ੍ਹੋ- ਵੱਡੀ ਖਬਰ: 22 ਜਨਵਰੀ ਨੂੰ ਪੂਰੇ ਭਾਰਤ 'ਚ ਅੱਧੇ ਦਿਨ ਲਈ ਬੰਦ ਰਹਿਣਗੇ ਸਰਕਾਰੀ ਦਫ਼ਤਰ
ਇਹ ਵੀ ਪੜ੍ਹੋ- 400 ਕਿਲੋ ਦਾ ਤਾਲਾ ਪਹੁੰਚਿਆ ਅਯੁੱਧਿਆ, 30 ਕਿਲੋ ਦੀ ਲਗਦੀ ਹੈ ਚਾਬੀ (ਵੀਡੀਓ)
ਉਥੇ ਹੀ ਯੂਰਪ ਤੋਂ ਆਏ ਇਕ ਹੋਰ ਭਗਤ ਪ੍ਰਭੂਪਾਦ ਜੀਵਨ ਦਾਸ ਨੇ ਕਿਹਾ ਕਿ ਉਹ ਪ੍ਰਾਣ ਪ੍ਰਤਿਸ਼ਠਾ ਲਈ ਬਹੁਤ ਉਤਸ਼ਾਹਿਤ ਹੈ ਕਿਉਂਕਿ ਇਹ ਇਕ ਸ਼ਾਨਦਾਰ ਮੌਕਾ ਹੈ, ਜੋ ਲੋਕਾਂ ਦੇ ਜੀਵਨ ਨੂੰ ਬਦਲ ਦੇਵੇਗਾ।
ਇਸ ਦੌਰਾਨ ਸਿਡਨੀ ਵਿਚ ਪ੍ਰਵਾਸੀ ਭਾਰਤੀਆਂ ਨੇ ਸ਼ਨੀਵਾਰ ਨੂੰ ਕਾਰ ਰੈਲੀ ਕੱਢ ਕੇ ਇਸ ਮੌਕੇ ਦਾ ਜਸ਼ਨ ਮਨਾਇਆ। ਇਸ ਪ੍ਰੋਗਰਾਮ ਵਿਚ 100 ਤੋਂ ਵੱਧ ਕਾਰਾਂ ਨੇ ਹਿੱਸਾ ਲਿਆ ਅਤੇ ਪੰਜ ਹਜ਼ਾਰ ਲੋਕਾਂ ਨੇ ਸਮਾਰੋਹ ਵਿਚ ਸ਼ਿਰਕਤ ਕੀਤੀ।
ਦੱਸ ਦਈਏ ਕਿ ਅਯੁੱਧਿਆ 'ਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਵਧਦੇ ਉਤਸ਼ਾਹ ਅਤੇ ਆਸਾਂ ਵਿਚਕਾਰ ਆਸਟ੍ਰੇਲੀਆ ਦੇ ਸੈਂਕੜੇ ਮੰਦਰਾਂ 'ਚ ਅਗਲੇ ਦੋ ਦਿਨਾਂ 'ਚ ਹੋਰ ਜਸ਼ਨ ਮਨਾਉਣ ਦੀ ਯੋਜਨਾ ਬਣਾਈ ਗਈ ਹੈ।
ਇਸ ਤੋਂ ਪਹਿਲਾਂ ਅਮਰੀਕਾ ਦੇ ਨਿਊਜਰਸੀ ਦੇ ਐਡੀਸਨ 'ਚ ਸੈਂਕੜੇ ਭਾਰਤੀਆਂ ਨੇ ਕਾਰ ਰੈਲੀ ਕੱਢੀ ਸੀ। ਰੈਲੀ ਵਿਚ 350 ਤੋਂ ਵੱਧ ਕਾਰਾਂ ਨੇ ਭਾਗ ਲਿਆ।
ਮਾਰੀਸ਼ਸ ਸਨਾਤਨ ਧਰਮ ਮੰਦਰ ਫੈਡਰੇਸ਼ਨ ਦੇ ਪ੍ਰਧਾਨ ਭੋਜਰਾਜ ਘੁਰਬੀਨ ਨੇ ਕਿਹਾ ਕਿ ਮਾਰੀਸ਼ਸ ਦੇ ਸਾਰੇ ਮੰਦਰ 22 ਜਨਵਰੀ ਨੂੰ ਅਯੁੱਧਿਆ ਵਿਚ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਰਾਮਾਇਣ ਜਾਪ ਦਾ ਆਯੋਜਨ ਕਰਨਗੇ।
ਇਹ ਵੀ ਪੜ੍ਹੋ- ‘ਅਨਾਥ ਆਸ਼ਰਮ’ ’ਚ ਸਜ਼ਾ ਦੇ ਨਾਂ ’ਤੇ ਬੱਚਿਆਂ ’ਤੇ ਜ਼ੁਲਮ, 4 ਸਾਲਾ ਬੱਚੀ ਨੂੰ ਕੁੱਟ ਕੇ 2 ਦਿਨ ਤੱਕ ਰੱਖਿਆ ਭੁੱਖੀ
ਰਾਜਸਥਾਨ ਦੇ ਕਲਾਕਾਰ ਨੇ ਪੈਨਸਿਲ ਦੀ ਨੋਕ 'ਤੇ ਬਣਾਈ ਭਗਵਾਨ ਰਾਮ ਦੀ ਮੂਰਤੀ
NEXT STORY