ਨਵੀਂ ਦਿੱਲੀ— ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਦੀ ਮੌਜੂਦਗੀ 'ਚ ਸੋਮਵਾਰ ਨੂੰ ਰਸਮੀ ਰੂਪ ਨਾਲ ਪਾਰਟੀ 'ਚ ਸ਼ਾਮਲ ਹੋ ਗਏ। ਮੋਦੀ ਸਰਕਾਰ 'ਚ ਉਨ੍ਹਾਂ ਨੂੰ ਵਿਦੇਸ਼ ਮੰਤਰਾਲੇ ਦੀ ਜ਼ਿੰਮੇਵਾਰੀ ਪਹਿਲਾਂ ਹੀ ਸੌਂਪੀ ਜਾ ਚੁਕੀ ਹੈ। ਇਸ ਜ਼ਿੰਮੇਵਾਰੀ ਦੇ ਨਾਲ ਹੀ ਉਨ੍ਹਾਂ ਦਾ ਪਾਰਟੀ 'ਚ ਸ਼ਾਮਲ ਹੋਣਾ ਲਾਜ਼ਮੀ ਸੀ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ 'ਚ ਸੁਸ਼ਮਾ ਸਵਰਾਜ ਕੋਲ ਵਿਦੇਸ਼ ਮੰਤਰਾਲੇ ਦੀ ਜ਼ਿੰਮੇਵਾਰੀ ਸੀ। ਸੁਸ਼ਮਾ ਸਵਰਾਜ ਨੇ ਇਸ ਵਾਰ ਲੋਕ ਸਭਾ ਚੋਣਾਂ ਨਹੀਂ ਲੜਨ ਦਾ ਫੈਸਲਾ ਕੀਤਾ ਸੀ।
ਦੇਸ਼ ਦੇ ਸਭ ਤੋਂ ਮਹੱਤਵਪੂਰਨ ਰਣਨੀਤੀਕਾਰਾਂ 'ਚੋਂ ਇਕ ਕੇ. ਸੁਬਰਾਮਣੀਅਮ ਦੇ ਬੇਟੇ ਜੈਸ਼ੰਕਰ ਨੂੰ ਪ੍ਰਧਾਨ ਮੰਤਰੀ ਦਾ ਕਰੀਬੀ ਮੰਨਿਆ ਜਾਂਦਾ ਹੈ। ਉਹ ਮੋਦੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਇਕ ਫੌਜ ਦਲ ਦਾ ਹਿੱਸਾ ਰਹੇ ਹਨ। ਜਿਸ 'ਚ ਵਿਦੇਸ਼ ਨੀਤੀ ਨੂੰ ਮਾਪ ਅਤੇ ਆਕਾਰ ਦੇਣ 'ਚ ਪ੍ਰਮੁੱਖ ਭੂਮਿਕਾ ਨਿਭਾਈ ਸੀ। ਮਾਹਰਾਂ ਦਾ ਕਹਿਣਾ ਹੈ ਕਿ ਜੈਸ਼ੰਕਰ ਦਾ ਕੰਮ ਕਰਨ ਦਾ ਤਰੀਕਾ ਪ੍ਰਧਾਨ ਮੰਤਰੀ ਮੋਦੀ ਦੀ ਵਿਦੇਸ਼ ਨੀਤੀ ਅਤੇ ਜ਼ੋਖਮ ਲੈਣ ਦੇ ਹਿਸਾਬ ਨਾਲ ਚੰਗਾ ਰਿਹਾ ਹੈ। ਰਾਜਦੂਤ ਦੇ ਰੂਪ 'ਚ ਜੈਸ਼ੰਕਰ ਦੇ ਕੰਮ ਕਰਨ ਦੇ ਤਰੀਕੇ ਨੇ ਉਨ੍ਹਾਂ ਨੂੰ ਵਿਦੇਸ਼ ਸਕੱਤਰ ਦੇ ਅਹੁਦੇ ਤੱਕ ਪਹੁੰਚਾ ਦਿੱਤਾ।
ਜ਼ਿਕਰਯੋਗ ਹੈ ਕਿ ਜੈਸ਼ੰਕਰ 1977 ਬੈਚ ਦੇ ਆਈ.ਐੱਫ.ਐੱਸ. ਅਧਿਕਾਰੀ ਰਹੇ ਹਨ। ਜੈਸ਼ੰਕਰ ਨੇ ਸੈਂਟ ਸਟੀਫੰਸ ਕਾਲਜ ਤੋਂ ਗਰੈਜ਼ੂਏਸ਼ਨ ਦੀ ਪੜ੍ਹਾਈ ਕੀਤੀ ਹੈ। ਰਾਜਨੀਤੀ ਵਿਗਿਆਨ 'ਚ ਗਰੈਜ਼ੂਏਸ਼ਨ ਦੀ ਡਿਗਰੀ ਦੇ ਨਾਲ ਹੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਤੋਂ ਕੌਮਾਂਤਰੀ ਸੰਬੰਧਾਂ 'ਚ ਐੱਮ.ਫਿਲ ਅਤੇ ਪੀ.ਐੱਚ.ਡੀ. ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਨੇ ਪਰਮਾਣੂੰ ਕੂਟਨੀਤੀ, ਅਮਰੀਕਾ ਅਤੇ ਚੀਨ ਨਾਲ ਸੰਬੰਧਾਂ 'ਚ ਬਿਹਤਰ ਅਨੁਭਵ ਹੈ। ਉਨ੍ਹਾਂ ਨੇ 2008 ਦੇ ਭਾਰਤ-ਅਮਰੀਕਾ ਗੈਰ-ਫੌਜੀ ਪਰਮਾਣੂੰ ਸਮਝੌਤੇ ਨੂੰ ਲੈ ਕੇ ਹੋਈ ਵਾਰਤਾ 'ਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਮਾਇਆਵਤੀ ਘਬਰਾਹਟ 'ਚ ਸਪਾ ਖਿਲਾਫ ਬਿਆਨਬਾਜ਼ੀ ਕਰ ਰਹੀ ਹੈ: ਰਮਾਸ਼ੰਕਰ
NEXT STORY