ਨੈਸ਼ਨਲ ਡੈਸਕ- ਪ੍ਰਯਾਗਰਾਜ 'ਚ ਇਸ ਸਮੇਂ ਮਹਾਕੁੰਭ ਮੇਲੇ ਦੀ ਸ਼ਾਨ ਦੇਖਣ ਯੋਗ ਹੈ। ਇਸ ਪਵਿੱਤਰ ਮੇਲੇ 'ਚ ਭਾਰਤ ਅਤੇ ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂ ਅਤੇ ਸੈਲਾਨੀ ਲਗਾਤਾਰ ਆ ਰਹੇ ਹਨ। ਇਹ ਸਮਾਗਮ ਹਰ 12 ਸਾਲਾਂ ਬਾਅਦ ਹੁੰਦਾ ਹੈ ਅਤੇ ਇਸ ਵਾਰ ਇਹ 13 ਜਨਵਰੀ ਤੋਂ 26 ਫਰਵਰੀ 2025 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਮਹਾਕੁੰਭ 'ਚ ਸ਼ਾਮਲ ਹੋਣ ਲਈ ਆਏ ਵਿਦੇਸ਼ੀ ਸੈਲਾਨੀਆਂ ਨੇ ਇਸ ਨੂੰ ਆਪਣੇ ਜੀਵਨ ਦਾ ਇਕ ਯਾਦਗਾਰੀ ਪਲ ਦੱਸਿਆ ਅਤੇ ਇਸ ਅਨੁਭਵ ਲਈ ਮਹਾਦੇਵ ਦਾ ਧੰਨਵਾਦ ਕੀਤਾ। ਇਸ ਮੌਕੇ 'ਤੇ ਕਜ਼ਾਕਿਸਤਾਨ ਤੋਂ ਏਲੇਨਾ ਨੇ ਕਿਹਾ,"ਕੁੰਭ ਮੇਲੇ 'ਚ ਆਉਣਾ ਸਾਡਾ ਸੁਫ਼ਨਾ ਸੀ ਅਤੇ ਅੱਜ ਇਹ ਸੁਫ਼ਨਾ ਸਾਕਾਰ ਹੋ ਗਿਆ ਹੈ। ਮੈਂ ਭਾਰਤ ਅਤੇ ਮਹਾਦੇਵ ਦੀ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ। ਇਹ ਮੇਰੇ ਲਈ ਬਹੁਤ ਖਾਸ ਅਨੁਭਵ ਹੈ।" ਉੱਥੇ ਹੀ ਰੂਸ ਤੋਂ ਯੇਲੇਨਾ ਨੇ ਆਪਣੇ ਦੋਸਤਾਂ ਨਾਲ ਮੇਲੇ ਦਾ ਆਨੰਦ ਮਾਣਿਆ ਅਤੇ ਪ੍ਰਯਾਗਰਾਜ ਨੂੰ 'ਬਹੁਤ ਸੁੰਦਰ ਜਗ੍ਹਾ' ਦੱਸਿਆ।
ਦੂਜੇ ਪਾਸੇ ਇਕ ਹੋਰ ਸੈਲਾਨੀ ਨੇ ਕਿਹਾ,"ਇਹ ਜਗ੍ਹਾ ਬਹੁਤ ਸੁੰਦਰ ਹੈ, ਇਹ ਤਿਉਹਾਰ ਅਤੇ ਲੋਕ ਵੀ ਬਹੁਤ ਚੰਗੇ ਹਨ। ਮੇਰੇ ਲਈ ਭਾਰਤ ਦੁਨੀਆ ਦਾ ਸਭ ਤੋਂ ਵਧੀਆ ਦੇਸ਼ ਹੈ।" ਉੱਥੇ ਹੀ ਰੂਸ ਦੀ ਵੇਲੇਰੀਆ ਨੇ ਵੀ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ,"ਇਹ ਬਹੁਤ ਅਦਭੁੱਤ ਹੈ। ਅਸੀਂ ਲੰਬੀ ਯਾਤਰਾ ਕੀਤੀ ਅਤੇ ਇੱਥੇ 2 ਦਿਨ ਰੁਕਣ ਵਾਲੇ ਹਾਂ। ਇਹ ਇਕ ਸ਼ਾਨਦਾਰ ਅਨੁਭਵ ਹੈ। ਸਾਨੂੰ ਭਗਵਾਨ ਸ਼ਿਵ ਦੇ ਦਰਸ਼ਨ ਕਰਨ ਲਈ ਇੰਨੀ ਲੰਬੀ ਯਾਤਰਾ ਕਰਨੀ ਪਈ। ਅਸੀਂ ਇਹ ਮੌਕਾ ਮਿਲਣ 'ਤੇ ਬਹੁਤ ਧੰਨਵਾਦੀ ਹਾਂ।'' ਜਰਮਨੀ ਤੋਂ ਆਏ ਇਕ ਸੈਲਾਨੀ ਨੇ ਕਿਹਾ,''ਮਹਾਕੁੰਭ ਦਾ ਇਹ ਸਮਾਰੋਹ ਬੇਹੱਦ ਸੁੰਦਰ ਹੈ। ਮੈਨੂੰ ਭਾਰਤ ਨਾਲ ਪਿਆਰ ਹੈ ਇਹ ਬਹੁਤ ਚੰਗਾ ਹੈ।
ਮਹਾਕੁੰਭ ਦਾ ਧਾਰਮਿਕ ਮਹੱਤਵ
ਮਹਾਕੁੰਭ ਹਿੰਦੂ ਧਰਮ ਦਾ ਸਭ ਤੋਂ ਵੱਡਾ ਧਾਰਮਿਕ ਆਯੋਜਨ ਹੈ, ਜਿਸ 'ਚ ਲੱਖਾਂ ਸ਼ਰਧਾਲੂ ਅਤੇ ਸਾਧੂ ਸੰਗਮ ਤੱਟ 'ਤੇ ਇਸ਼ਨਾਨ ਕਰ ਕੇ ਆਪਣੇ ਪਾਪਾਂ ਤੋਂ ਮੁਕਤੀ ਪਾਉਣ ਦੀ ਕਾਮਨਾ ਕਰਦੇ ਹਾਂ। ਪ੍ਰਯਾਗਰਾਜ ਦਾ ਸੰਗਮ ਉਹ ਪਵਿੱਤਰ ਸਥਾਨ ਹੈ, ਜਿੱਥੇ ਗੰਗਾ, ਯਮੁਨਾ ਅਤੇ ਅਦ੍ਰਿਸ਼ ਨਦੀ ਮਿਲਦੀ ਹੈ। ਮਾਨਤਾ ਹੈ ਕਿ ਇੱਥੇ ਇਸ਼ਨਾਨ ਕਰਨ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ।
ਮਹੱਤਵਪੂਰਨ ਇਸ਼ਨਾਨ ਤਾਰੀਖ਼ਾਂ
ਮਹਾਕੁੰਭ 'ਚ ਵੱਖ-ਵੱਖ ਤਾਰੀਖਾਂ 'ਤੇ ਪਵਿੱਤਰ ਇਸ਼ਨਾਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਸਾਲ ਪ੍ਰਮੁੱਖ ਇਸ਼ਨਾਨ ਦੀਆਂ ਤਾਰੀਖਾਂ ਹੇਠ ਲਿਖੀਆਂ ਹਨ:-
3 ਫਰਵਰੀ- ਬਸੰਤ ਪੰਚਮੀ (ਤੀਜਾ ਸ਼ਾਹੀ ਇਸ਼ਨਾਨ)
12 ਫਰਵਰੀ- ਮਾਘੀ ਪੂਰਨਿਮਾ
26 ਫਰਵਰੀ- ਅੰਤਿਮ ਪ੍ਰਮੁੱਖ ਇਸ਼ਨਾਨ
ਮਹਾਕੁੰਭ ਹਰ 12 ਸਾਲ 'ਚ ਇਕ ਵਾਰ ਆਯੋਜਿਤ ਕੀਤਾ ਜਾਂਦਾ ਹੈ ਅਤੇ ਇਸ ਦੌਰਾਨ ਕਰੋੜਾਂ ਸ਼ਰਧਾਲੂ ਇੱਥੇ ਆਉਂਦੇ ਹਨ। ਇਹ ਧਾਰਮਿਕ ਆਯੋਜਨ ਨਾ ਸਿਰਫ਼ ਅਧਿਆਤਮਿਕ ਸ਼ਾਂਤੀ ਪ੍ਰਦਾਨ ਕਰਦਾ ਹੈ ਸਗੋਂ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨੂੰ ਵੀ ਵਿਸ਼ਵ ਭਰ 'ਚ ਫੈਲਾਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਾਰਾਣਸੀ ਦੇ ਦਸ਼ਾਸਵਮੇਧ ਘਾਟ 'ਤੇ ਟੱਕਰ ਤੋਂ ਬਾਅਦ ਕਿਸ਼ਤੀ ਪਲਟੀ, 58 ਯਾਤਰੀ ਸਨ ਸਵਾਰ (ਵੀਡੀਓ)
NEXT STORY