ਮਿਦਨਾਪੁਰ— ਆਪਣੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਰੱਖਣਾ ਸਾਡੇ ਸਾਰਿਆਂ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ। ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਅਸੀਂ, ਤੁਸੀਂ ਮੁੱਖ ਭੂਮਿਕਾ ਨਿਭਾ ਸਕਦੇ ਹਨ। ਅੱਜ ਦੇ ਸਮੇਂ ਵਿਚ ਪਲਾਸਟਿਕ ਸਾਡੇ ਲਈ ਵੱਡੀ ਸਿਰਦਰਦੀ ਬਣ ਗਈ ਹੈ ਪਰ ਜੇਕਰ ਇਸ ਦੀ ਸਹੀ ਢੰਗ ਨਾਲ ਵਰਤੋਂ ਕੀਤੀ ਜਾਵੇ ਤਾਂ ਇਹ ਸਾਡੇ ਲਈ ਫਾਇਦੇਮੰਦ ਵੀ ਹੋ ਸਕਦਾ ਹੈ। ਕਿਵੇਂ?

ਇਸ ਵਣ ਅਧਿਕਾਰੀ ਵਲੋਂ ਕੀਤੇ ਗਏ ਕੰਮਾਂ ਤੋਂ ਸੀਖ ਲੈ ਕੇ ਹੋਰ ਕਿਵੇਂ। ਜੀ ਹਾਂ, ਪੱਛਮੀ ਬੰਗਾਲ 'ਚ ਮਿਦਨਾਪੁਰ ਦੇ ਪਿਰਾਕਾਟਾ ਦੇ ਵਣ ਅਧਿਕਾਰੀ ਪਪਨ ਮੋਹੰਤਾ ਨੇ ਕਰੀਬ 1100 ਪਲਾਸਟਿਕ ਦੀਆਂ ਬੋਤਲਾਂ ਅਤੇ ਰਬੜ ਦੇ ਟਾਇਰਾਂ ਦੀ ਮਦਦ ਨਾਲ ਇਕ ਖੂਬਸੂਰਤ ਬਗੀਚਾ ਤਿਆਰ ਕੀਤਾ ਹੈ।

ਮੋਹੰਤਾ ਦੀਆਂ ਕੋਸ਼ਿਸ਼ਾਂ ਸਦਕਾ ਸਥਾਨਕ ਲੋਕ ਵੀ ਉਨ੍ਹਾਂ ਤੋਂ ਪ੍ਰੇਰਿਤ ਹਨ ਅਤੇ ਇੱਥੇ ਕੁਝ ਸਕੂਲਾਂ ਨੇ ਵੀ ਅਜਿਹੇ ਹੀ ਬਗੀਚੇ ਬਣਾ ਲਏ ਹਨ। ਉਨ੍ਹਾਂ ਦੱਸਿਆ ਕਿ ਮੈਂ ਇੱਥੇ 4 ਸਾਲਾਂ ਤੋਂ ਤਾਇਨਾਤ ਹਾਂ। ਮੈਂ ਇੱਥੇ ਮੌਸਮੀ ਫੁੱਲ ਲਾਉਂਦਾ ਹਾਂ। ਇਸ ਬਗੀਚੇ ਨੂੰ ਦੇਖਣ ਤੋਂ ਬਾਅਦ ਸਕੂਲਾਂ ਅਤੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੇ ਵੀ ਅਜਿਹਾ ਹੀ ਕੀਤਾ ਹੈ।

ਮੈਨੂੰ ਚੰਗਾ ਲੱਗਦਾ ਹੈ, ਜਦੋਂ ਲੋਕ ਪ੍ਰੇਰਣਾ ਲੈਂਦੇ ਹਨ। ਇਹ ਬਗੀਚਾ ਆਕਰਸ਼ਣ ਦਾ ਕੇਂਦਰ ਬਣ ਗਿਆ ਹੈ। ਲੋਕ ਇੱਥੇ ਆਉਂਦੇ ਹਨ ਅਤੇ ਹਰਿਆਲੀ ਦੇ ਨਾਲ ਹੀ ਮੋਹੰਤਾ ਦੇ ਕੰਮ ਦੀ ਤਰੀਫ ਵੀ ਕਰਦੇ ਹਨ। ਮੋਹੰਤਾ ਦਾ ਕਹਿਣਾ ਹੈ ਕਿ ਭਵਿੱਖ ਵਿਚ ਧਰਤੀ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ, ਇਸ ਬਗੀਚੇ ਤੋਂ ਸਿੱਖਣਾ ਚਾਹੀਦਾ ਹੈ। ਮੈਨੂੰ ਉਮੀਦ ਹੈ ਕਿ ਆਲੇ-ਦੁਆਲੇ ਦੀ ਨਰਸਰੀ ਅਤੇ ਵਣ ਅਧਿਕਾਰੀ ਵੀ ਇਸ ਨੂੰ ਦੋਹਰਾਉਣਗੇ, ਜਿਸ ਦਾ ਅਸਰ ਨੇੜੇ ਦੇ ਸਕੂਲਾਂ 'ਤੇ ਵੀ ਪਵੇਗਾ।

ਭਾਜਪਾ ਵਿਧਾਇਕ ਸੁਰਿੰਦਰ ਬੋਲੇ- ...ਤਾਂ ਮਮਤਾ ਦਾ ਹਾਲ ਚਿਦਾਂਬਰਮ ਵਰਗਾ ਹੋਵੇਗਾ
NEXT STORY