ਨਾਗਪੁਰ (ਭਾਸ਼ਾ)— ਦੇਸ਼ ਦੇ ਸਾਬਕਾ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਦੀ ਮਾਂ ਮੁਕਤਾ ਬੋਬੜੇ ਦਾ ਮੰਗਲਵਾਰ ਯਾਨੀ ਕਿ ਅੱਜ ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ’ਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਆਖ਼ਰੀ ਸਾਹ ਆਪਣੇ ਘਰ ’ਚ ਹੀ ਲਏ। ਉਹ 96 ਸਾਲ ਦੀ ਸੀ। ਸਾਬਕਾ ਚੀਫ਼ ਜਸਟਿਸ ਦੇ ਇਕ ਸਹਿਯੋਗੀ ਨੇ ਦੱਸਿਆ ਕਿ ਮੁਕਤਾ ਬੋਬੜੇ ਦਾ ਦਿਹਾਂਤ ਤੜਕੇ ਸਾਢੇ 3 ਵਜੇ ਉਨ੍ਹਾਂ ਦੇ ਘਰ ’ਚ ਹੋਇਆ।
ਸਹਿਯੋਗੀ ਨੇ ਦੱਸਿਆ ਕਿ ਮੁਕਤਾ ਬੋਬੜੇ ਦਾ ਅੰਤਿਮ ਸੰਸਕਾਰ ਮੰਗਲਵਾਰ ਦੁਪਹਿਰ 4 ਵਜੇ ਕੀਤਾ ਜਾਵੇਗਾ। ਦੱਸ ਦੇਈਏ ਕਿ ਸਾਬਕਾ ਚੀਫ਼ ਜਸਟਿਸ ਬੋਬੜੇ ਨਾਗਪੁਰ ਦੇ ਰਹਿਣ ਵਾਲੇ ਹਨ। ਉਹ ਨਵੰਬਰ 2019 ’ਚ ਚੀਫ਼ ਜਸਟਿਸ ਬਣੇ ਸਨ ਅਤੇ ਅਪ੍ਰੈਲ 2021 ਵਿਚ ਸੇਵਾਮੁਕਤ ਹੋਏ।
ਰਾਹਤ ਭਰੀ ਖ਼ਬਰ : ਦੇਸ਼ ’ਚ 201 ਦਿਨਾਂ ਬਾਅਦ ਕੋਰੋਨਾ ਦੇ 20 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਆਏ ਸਾਹਮਣੇ
NEXT STORY