ਹਰਿਦੁਆਰ, (ਯੂ. ਐੱਨ. ਆਈ.)- ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਦੀ ਧੀ ਆਰੂਸ਼ੀ ਨਿਸ਼ੰਕ ਨਾਲ ਮੁੰਬਈ ਦੇ ਕਥਿਤ ਫਿਲਮ ਨਿਰਮਾਤਾਵਾਂ ਨੇ 5 ਕਰੋੜ ਰੁਪਏ ਦੀ ਠੱਗੀ ਮਾਰ ਲਈ ਹੈ। ਇਸ ਮਾਮਲੇ ਵਿਚ ਮੁੰਬਈ ਦੇ ਦੋ ਫਿਲਮ ਨਿਰਮਾਤਾਵਾਂ ਮਾਨਸੀ ਵਰੁਣ ਬਾਗਲਾ ਅਤੇ ਵਰੁਣ ਪ੍ਰਮੋਦ ਕੁਮਾਰ ਬਾਗਲਾ ਵਿਰੁੱਧ ਦੇਹਰਾਦੂਨ ਕੋਤਵਾਲੀ ਨਗਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਕਥਿਤ ਨਿਰਮਾਤਾਵਾਂ ਨੇ ਆਰੂਸ਼ੀ ਨੂੰ ਕਿਹਾ ਸੀ ਕਿ ਫਿਲਮ ਵਿਚ ਮੁੱਖ ਭੂਮਿਕਾ ਨਿਭਾਉਣ ਲਈ ਉਸਨੂੰ 5 ਕਰੋੜ ਰੁਪਏ ਦਾ ਨਿਵੇਸ਼ ਕਰਨਾ ਪਵੇਗਾ, ਜਿਸ ਨਾਲ ਉਨ੍ਹਾਂ ਨੂੰ ਫਿਲਮ ਦੀ ਕਮਾਈ ਦਾ 20 ਫੀਸਦੀ ਮੁਨਾਫਾ ਮਿਲੇਗਾ। ਆਰੂਸ਼ੀ ਨੇ ਉਨ੍ਹਾਂ ਦੀਆਂ ਗੱਲਾਂ ’ਤੇ ਭਰੋਸਾ ਕੀਤਾ ਅਤੇ ਉਨ੍ਹਾਂ ਨੂੰ 5 ਕਰੋੜ ਰੁਪਏ ਦਿੱਤੇ। ਬਾਅਦ ਵਿਚ ਜਦੋਂ ਉਸਨੂੰ ਅਹਿਸਾਸ ਹੋਇਆ ਕਿ ਉਸਦੇ ਨਾਲ ਧੋਖਾ ਹੋਇਆ ਹੈ ਤਾਂ ਉਸਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।
ਭਾਜਪਾ ਦਾ ਸੁਚਾਰੂ ਸਫ਼ਰ ਸ਼ੁਰੂ ਹੋਇਆ
NEXT STORY