ਨੈਸ਼ਨਲ ਡੈਸਕ- ਆਮ ਆਦਮੀ ਪਾਰਟੀ ਤੇ ਇਸ ਦੇ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹਾਰ ਆਉਣ ਵਾਲੇ ਸਾਲਾਂ ’ਚ ਭਾਰਤੀ ਸਿਆਸਤ ਦਾ ਚਿਹਰਾ ਪੂਰੀ ਤਰ੍ਹਾਂ ਬਦਲ ਦੇਵੇਗੀ।
‘ਆਪ’ ਦੀ ਹਾਰ 2013 ’ਚ ਦਿੱਲੀ ’ਚ ਸ਼ੁਰੂ ਹੋਏ ਇਕ ਤਜਰਬੇ ਦੀ ਹਾਰ ਹੈ, ਜਿਸ ’ਚ ਭਾਜਪਾ 3 ਵਾਰ ਵਿਧਾਨ ਸਭਾ ਚੋਣਾਂ ਹਾਰ ਚੁੱਕੀ ਹੈ ਪਰ ਹੁਣ ‘ਆਪ’ ਦੀ ਹਾਰ ਨੇ 2025 ਦੇ ਸ਼ੁਰੂ ’ਚ ਭਾਜਪਾ ਨੂੰ ਰਾਸ਼ਟਰੀ ਪੱਧਰ ’ਤੇ ਵੱਡੀ ਲੀਡ ਦਿੱਤੀ ਹੈ। ਭਾਜਪਾ ਹੁਣ ਲਗਭਗ ਅਜਿੱਤ ਹੈ।
ਭਾਜਪਾ ਪਹਿਲਾਂ ਹੀ ਬਿਹਾਰ ’ਤੇ ਨਜ਼ਰ ਰੱਖ ਰਹੀ ਹੈ, ਜਿੱਥੇ ਇਸ ਸਾਲ ਅਕਤੂਬਰ-ਨਵੰਬਰ ’ਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਕੇਂਦਰੀ ਬਜਟ ’ਚ ਬਿਹਾਰ ਨੂੰ ਪਹਿਲਾਂ ਹੀ ਇਕ ਵੱਡਾ ਤੋਹਫ਼ਾ ਦਿੱਤਾ ਜਾ ਚੁੱਕਾ ਹੈ। ਭਾਜਪਾ ਨੇ ਸੂਬੇ ਚ ਗੱਠਜੋੜ ਬਣਾਇਆ ਹੈ। ਦਿੱਲੀ ਤੇ ਪਟਨਾ ’ਚ ਵਧੇਰੇ ਛੋਟੀਆਂ ਪਾਰਟੀਆਂ ਐੱਨ. ਡੀ. ਏ. ’ਚ ਹਨ।
ਭਾਜਪਾ ਨੇ ਸੂਬਾਈ ਆਗੂਆਂ ਨੂੰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਜਨਤਾ ਦਲ (ਯੂ) ਜਾਂ ਮੁੱਖ ਮੰਤਰੀ ਨਿਤੀਸ਼ ਕੁਮਾਰ ਵਿਰੁੱਧ ਕੋਈ ਭੜਕਾਊ ਬਿਆਨ ਨਾ ਦੇਣ। ਇਹ ਸੰਭਾਵਨਾ ਹੈ ਕਿ ਆਉਣ ਵਾਲੇ ਮਹੀਨਿਆਂ ’ਚ ਬਿਹਾਰ ਕਾਂਗਰਸ ਤੇ ਰਾਜਦ ਤੋਂ ਭਾਜਪਾ ਵੱਲ ‘ਹਿਜਰਤ’ ਸ਼ੁਰੂ ਹੋ ਜਾਵੇਗੀ।
ਭਾਜਪਾ ਦਾ ਦੂਜਾ ਨਿਸ਼ਾਨਾ ਪੰਜਾਬ ਹੈ ਜਿੱਥੇ ਉਹ ਜਾਂ ਤਾਂ ਅਕਾਲੀਆਂ ਦੇ ਅਧੀਨ ਰਹੀ ਹੈ ਜਾਂ ਇਕ ਬਦਲਵੀਂ ਪਾਰਟੀ ਵਜੋਂ ਉੱਭਰਨ ’ਚ ਅਸਮਰੱਥ ਰਹੀ ਹੈ।
ਅਰਵਿੰਦ ਕੇਜਰੀਵਾਲ ਦੀ ਹਾਰ ਕਾਰਨ ਦਿਲਚਸਪ ਘਟਨਾਚੱਕਰ ਵਾਪਰ ਸਕਦੇ ਹਨ। ਅਜਿਹੀਆਂ ਅਟਕਲਾਂ ਹਨ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਕੇਜਰੀਵਾਲ ਦੇ ਪਿੱਛੇ ਤੁਰਨ ਦੀ ਬਜਾਏ ਪੰਜਾਬ ’ਤੇ ਆਪਣਾ ਧਿਆਨ ਕੇਂਦਰਿਤ ਕਰਨਗੇ ਕਿਉਂਕਿ ਕੇਜਰੀਵਾਲ ਨੂੰ ਆਪਣੇ ਹੀ ਵਰਕਰਾਂ ’ਚ ਬਗਾਵਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
‘ਆਪ’ ਕੋਈ ਪਾਰਟੀ ਨਹੀਂ ਸਗੋਂ ਇਕ ਅੰਦੋਲਨ ਹੈ ਤੇ ਇਹ ਅੰਦੋਲਨ ਕੇਜਰੀਵਾਲ ਦੀ ਹਾਰ ਨਾਲ ਖਤਮ ਹੋ ਗਿਆ ਹੈ। ਇਸ ਲਈ ਭਾਜਪਾ ਭਗਵੰਤ ਮਾਨ ਦੇ ਰਾਹ ’ਚ ਰੁਕਾਵਟ ਨਹੀਂ ਪਾਏਗੀ, ਜਿਵੇਂ ਕਿ ਵਿਆਪਕ ਤੌਰ ’ਤੇ ਮੰਨਿਆ ਜਾਂਦਾ ਹੈ। ਭਾਜਪਾ ਆਉਣ ਵਾਲੇ ਮਹੀਨਿਆਂ ’ਚ ਪੰਜਾਬ ਲਈ ਆਪਣੀ ਰਣਨੀਤੀ ਤਿਆਰ ਕਰੇਗੀ।
ਕੇਰਲ ’ਚ ਆਬਕਾਰੀ ਟੀਮ ’ਤੇ ਹਮਲਾ, 4 ਮੁਲਜ਼ਮ ਗ੍ਰਿਫ਼ਤਾਰ
NEXT STORY