ਸ਼ਿਮਲਾ (ਏਜੰਸੀ)- ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਆਈ.ਜੀ.ਐਮ.ਸੀ. ਵਿਚ ਦਾਖਲ ਕਰਵਾਇਆ ਗਿਆ ਹੈ। ਸਾਬਕਾ ਸੀ.ਐਮ. ਵੀਰਭੱਦਰ ਸਿੰਘ ਰੂਟੀਨ ਚੈਕਅਪ ਲਈ ਹਸਪਤਾਲ ਪਹੁੰਚੇ ਸਨ। ਜਿਥੇ ਡਾਕਟਰਾਂ ਨੇ ਉਨ੍ਹਾਂ ਦੀ ਸਿਹਤ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਹੋਣ ਦੀ ਸਲਾਹ ਦਿੱਤੀ। ਆਈ.ਜੀ.ਐਮ.ਸੀ. ਦੇ ਡਾਕਟਰ ਅਧਿਕਾਰੀ ਜਨਕ ਰਾਜ ਨੇ ਦੱਸਿਆ ਕਿ ਸਾਬਕਾ ਸੀ.ਐਮ. ਵੀਰਭੱਦਰ ਸਿੰਘ ਦੀ ਸਿਹਤ ਠੀਕ ਹੈ, ਪਰ ਅਹਿਤਿਆਤ ਵਜੋਂ ਅੱਜ ਉਨ੍ਹਾਂ ਨੂੰ ਹਸਪਤਾਲ ਵਿਚ ਹੀ ਰੁਕਣ ਦੀ ਸਲਾਹ ਦਿੱਤੀ ਗਈ ਹੈ। ਸਾਬਕਾ ਸੀ.ਐਮ. ਦੇ ਕੁਝ ਟੈਸਟ ਹੋਣੇ ਹਨ, ਜਿਨ੍ਹਾਂ ਨੂੰ ਕਰਨ ਤੋਂ ਬਾਅਦ ਕਲ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।
ਇਹ ਬਾਲੀਵੁੱਡ ਅਭਿਨੇਤਰੀ ਹੋਈ ਭਾਜਪਾ 'ਚ ਸ਼ਾਮਲ, ਮਿਲੀ ਅਹਿਮ ਜ਼ਿੰਮੇਦਾਰੀ
NEXT STORY