ਨਵੀਂ ਦਿੱਲੀ- ਮਹਿਲਾ ਕਾਂਗਰਸ ਦੀ ਪ੍ਰਧਾਨ ਅਤੇ ਲੋਕ ਸਭਾ ਦੀ ਸਾਬਕਾ ਮੈਂਬਰ ਸੁਸ਼ਮਿਤਾ ਦੇਵੀ ਨੇ ਪਾਰਟੀ ਛੱਡਣ ਦੀ ਲੰਬੇ ਸਮੇਂ ਤੋਂ ਲੱਗ ਰਹੀਆਂ ਅਟਕਲਾਂ ਨੂੰ ਰੋਕਦੇ ਹੋਏ ਸੋਮਵਾਰ ਨੂੰ ਕਾਂਗਰਸ ਦੀ ਮੈਂਬਰਤਾ ਤੋਂ ਅਸਤੀਫ਼ਾ ਦੇ ਦਿੱਤਾ। ਸੂਤਰਾਂ ਅਨੁਸਾਰ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਆਪਣਾ ਅਸਤੀਫ਼ਾ ਦਿੱਤਾ ਹੈ ਪਰ ਤਿਆਗ ਪੱਤਰ ਦੇਣ ਦਾ ਕੋਈ ਕਾਰਨ ਚਿੱਠੀ ’ਚ ਨਹੀਂ ਦੱਸਿਆ ਹੈ। ਸੋਨੀਆ ਗਾਂਧੀ ਨੂੰ ਭੇਜੇ ਆਪਣੇ ਤਿਆਗ ਪੱਤਰ ’ਚ ਸੁਸ਼ਮਿਤਾ ਦੇਵ ਨੇ ਕਿਹਾ ਕਿ ਉਨ੍ਹਾਂ ਨੇ ਕਈ ਦਹਾਕਿਆਂ ਤੱਕ ਕਾਂਗਰਸ ਦੀ ਸੇਵਾ ਕੀਤੀ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ ਸ਼੍ਰੀਮਤੀ ਗਾਂਧੀ ਦਾ ਜੋ ਮਾਰਗਦਰਸ਼ਨ ਮਿਲਿਆ, ਉਸ ਲਈ ਉਹ ਉਨ੍ਹਾਂ ਦਾ ਆਭਾਰ ਜ਼ਾਹਰ ਕਰਦੀ ਹੈ। ਕਾਂਗਰਸ ਦੇ ਹੋਰ ਜਿਨ੍ਹਾਂ ਨੇਤਾਵਾਂ ਨੇ ਇਸ ਦੌਰਾਨ ਉਨ੍ਹਾਂ ਦਾ ਸਹਿਯੋਗ ਕੀਤਾ ਹੈ, ਉਹ ਉਨ੍ਹਾਂ ਦੇ ਪ੍ਰਤੀ ਵੀ ਆਪਣਾ ਆਭਾਰ ਜ਼ਾਹਰ ਕਰਦੀ ਹੈ। ਕੁਝ ਸਮੇਂ ਤੋਂ ਸੁਸ਼ਮਿਤਾ ਦੇਵ ਦੇ ਅਸਤੀਫ਼ੇ ਦੀਆਂ ਖ਼ਬਰਾਂ ਕਾਂਗਰਸ ਤੋਂ ਵਾਰ-ਵਾਰ ਆ ਰਹੀਆਂ ਸਨ ਪਰ ਹਰ ਵਾਰ ਉਹ ਇਨ੍ਹਾਂ ਖ਼ਬਰਾਂ ਨੂੰ ਗਲਤ ਦੱਸੀ ਅਤੇ ਕਈ ਵਾਰ ਪਾਰਟੀ ਵੀ ਉਨ੍ਹਾਂ ਦੇ ਅਸਤੀਫ਼ੇ ਦੀਆਂ ਖ਼ਬਰਾਂ ਦਾ ਖੰਡਨ ਕਰਦੀ ਰਹੀ ਹੈ।
ਇਹ ਵੀ ਪੜ੍ਹੋ : ਹੈਰਾਨੀਜਨਕ ਮਾਮਲਾ : ਸੱਪ ਨੇ ਡੱਸਿਆ ਤਾਂ ਸ਼ਖਸ ਨੇ ਦੰਦਾਂ ਨਾਲ ਚਬਾ ਕੇ ਲਿਆ ਬਦਲਾ, ਸੱਪ ਦੀ ਮੌਤ
ਇਸ ਵਾਰ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ’ਤੇ ਖੁਦ ਦੇ ਨਾਮ ਨਾਲ ‘ਕਾਂਗਰਸ ਦੀ ਸਾਬਕਾ ਮੈਂਬਰ’ ਲਿਖ ਕੇ ਸਵੇਰੇ ਹੀ ਸਪੱਸ਼ਟ ਸੰਕੇਤ ਦੇ ਦਿੱਤਾ ਸੀ ਕਿ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ ਹੈ। ਦਿੱਗਜ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਮੋਹਨ ਦੇਵ ਦੀ ਧੀ ਸੁਸ਼੍ਰੀ ਦੇਵ ਆਸਾਮ ਦੇ ਸਿਲਚਰ ਸੰਸਦੀ ਸੀਟ ਤੋਂ 16 ਵੀਂ ਲੋਕ ਸਭਾ ਦੀ ਮੈਂਬਰ ਰਹੀ। ਸੰਸਦ ’ਚ ਇਕ ਤੇਜ ਤਰਾਰ ਕਾਂਗਰਸ ਨੌਜਵਾਨ ਨੇਤਾ ਦੇ ਰੂਪ ’ਚ ਉਨ੍ਹਾਂ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਸੀ ਅਤੇ ਕਾਂਗਰਸ ਦੇ ਹਰ ਏਜੰਡੇ ’ਤੇ ਉਹ ਅੱਗੇ ਹੋ ਕੇ ਸਦਨ ’ਚ ਪਾਰਟੀ ਲਈ ਆਪਣੀ ਗੱਲ ਰੱਖਦੀ। ਮਹਿਲਾ ਕਾਂਗਰਸ ਦੀ ਕਮਾਨ ਸੰਭਾਲਦੇ ਹੀ ਉਨ੍ਹਾਂ ਨੇ ਭਾਜਪਾ ’ਤੇ ਹਮਲਾ ਜਾਰੀ ਰੱਖਿਆ ਅਤੇ ਖਾਸ ਕਰ ਕੇ ਮਹਿੰਗਾਈ ਅਤੇ ਜਨਾਨੀਆਂ ਦੇ ਮੁੱਦਿਆਂ ’ਤੇ ਮਹਿਲਾ ਕਾਂਗਰਸ ਨੂੰ ਜ਼ਬਰਦਸਤ ਆਵਾਜ਼ ਦਿੱਤੀ ਪਰ ਕਾਫ਼ੀ ਸਮੇਂ ਤੋਂ ਉਨ੍ਹਾਂ ਦੇ ਕਾਂਗਰਸ ਛੱਡਣ ਦੀ ਚਰਚਾ ਹੁੰਦੀ ਰਹੀ ਹੈ।
ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਨੇ ਵਧਾਈ ਚਿੰਤਾ, ਹੁਣ ਤੱਕ ਮਿਲੇ 66 ਮਾਮਲੇ, 5 ਦੀ ਮੌਤ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
53 ਸਾਲ ਦੇ ਹੋਏ ਅਰਵਿੰਦ ਕੇਜਰੀਵਾਲ, PM ਮੋਦੀ ਨੇ ਟਵੀਟ ਕਰ ਦਿੱਤੀ ਜਨਮ ਦਿਨ ਦੀ ਵਧਾਈ
NEXT STORY