ਮੁੰਬਈ (ਏ. ਐੱਨ. ਆਈ.)- ਅਭਿਨੇਤਰੀ ਕ੍ਰਾਂਤੀ ਰੇਡਕਰ ਵਾਨਖੇੜੇ, ਜੋ ਕਿ ਮੁੰਬਈ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੇ ਸਾਬਕਾ ਖੇਤਰੀ ਨਿਰਦੇਸ਼ਕ ਸਮੀਰ ਵਾਨਖੇੜੇ ਦੀ ਪਤਨੀ ਵੀ ਹੈ, ਨੂੰ ਵਿਦੇਸ਼ੀ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਅਸ਼ਲੀਲ ਸੰਦੇਸ਼ ਮਿਲੇ ਹਨ।ਅਦਾਕਾਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕਰ ਕੇ ਉਪ ਮੁੱਖ ਮੰਤਰੀ ਨੂੰ ਲਿਖਿਆ ਕਿ ਮੈਨੂੰ ਪਾਕਿਸਤਾਨੀ ਨੰਬਰਾਂ ਅਤੇ ਯੂ. ਕੇ. ਦੇ ਇਕ ਨੰਬਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਮੈਂ ਬਸ ਇਹ ਤੁਹਾਡੇ ਧਿਆਨ ਵਿਚ ਲਿਆਉਣਾ ਚਾਹੁੰਦੀ ਸੀ। ਅਜਿਹਾ ਪਿਛਲੇ ਇਕ ਸਾਲ ਤੋਂ ਹੋ ਰਿਹਾ ਹੈ। ਪੁਲਸ ਨੂੰ ਬਾਕਾਇਦਾ ਸੂਚਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਵਾਪਰਿਆ ਭਾਣਾ, ਅਣਪਛਾਤੇ ਵਾਹਨ ਦੀ ਟੱਕਰ ’ਚ ਬੈਂਕ ਮੈਨੇਜਰ ਦੀ ਮੌਤ
ਪੁਲਸ ਨੇ ਦੱਸਿਆ ਕਿ ਕ੍ਰਾਂਤੀ ਰੇਡਕਰ ਨੇ ਗੋਰੇਗਾਂਵ ਪੁਲਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਹੈ। ਦੂਜੇ ਪਾਸੇ ਬੰਬੇ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਮਨੀ ਲਾਂਡਰਿੰਗ ਮਾਮਲੇ ’ਚ ਸਮੀਰ ਵਾਨਖੇੜੇ ਨੂੰ ਗ੍ਰਿਫਤਾਰੀ ਤੋਂ ਦਿੱਤੀ ਗਈ ਰਾਹਤ 27 ਮਾਰਚ ਤਕ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ : ਰੇਲ ਯਾਤਰੀਆਂ ਨੂੰ ਕਰਨਾ ਪੈ ਸਕਦੈ ਮੁਸ਼ਕਲਾਂ ਦਾ ਸਾਹਮਣਾ, ਇਕ ਹਫ਼ਤੇ ਤੱਕ ਇਹ ਰੇਲਵੇ ਸੇਵਾ ਪ੍ਰਭਾਵਿਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਲਭ ਭਵਨ 'ਚ ਲੱਗੀ ਅੱਗ 'ਤੇ ਕਮਲਨਾਥ ਦਾ ਭਾਜਪਾ 'ਤੇ ਤਿੱਖਾ ਹਮਲਾ, ਆਖ਼ ਦਿੱਤੀ ਇਹ ਵੱਡੀ ਗੱਲ
NEXT STORY