ਰਾਮੇਸ਼ਵਰਮ— ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁਲ ਕਲਾਮ ਨੇ ਜਿਸ ਸਕੂਲ 'ਚ ਸਿੱਖਿਆ ਪ੍ਰਾਪਤ ਕੀਤੀ ਸੀ, ਉਸ ਦਾ ਕੁਨੈਕਸ਼ਨ ਬਿਜਲੀ ਵਿਭਾਗ ਨੇ ਕੱਟ ਦਿੱਤਾ ਹੈ। ਤਾਮਿਲਨਾਡੂ ਦੇ ਰਾਮੇਸ਼ਵਰਮ ਸਥਿਤ 'ਮੰਡਪਮ ਪੰਚਾਇਤ ਯੂਨੀਅਨ ਮਿਡਲ ਸਕੂਲ' ਦੇ ਬਿਜਲੀ ਬਿੱਲ ਦਾ ਭੁਗਤਾਨ 2 ਸਾਲ ਤੋਂ ਨਹੀਂ ਕੀਤਾ ਗਿਆ ਸੀ। ਜਿਸ ਕਾਰਨ ਬਿਜਲੀ ਬੋਰਡ ਨੇ ਸਕੂਲ ਦਾ ਕੁਨੈਕਸ਼ਨ ਕੱਟ ਦਿੱਤਾ। ਅਜੇ ਸਕੂਲ 'ਤੇ ਬਿਜਲੀ ਵਿਭਾਗ ਦਾ 10,000 ਰੁਪਏ ਤੋਂ ਜਿਆਦਾ ਦਾ ਬਕਾਇਆ ਹੈ। ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁਲ ਕਲਾਮ ਨੇ ਰਾਮੇਸ਼ਵਰਮ ਸਥਿਤ 'ਮੰਡਪਮ ਪੰਚਾਇਤ ਯੂਨੀਅਨ ਮਿਡਲ ਸਕੂਲ' ਤੋਂ ਹੀ ਆਪਣੀ ਪੜਾਈ ਦੀ ਸ਼ੁਰੂਆਤ ਕੀਤੀ ਸੀ।
ਗ੍ਰਾਮ ਸਿੱਖਿਆ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਪਹਿਲਾਂ ਬਿੱਲ ਦਾ ਭੁਗਤਾਨ ਸਕੂਲ ਪ੍ਰਬੰਧਕ ਵਲੋਂ ਕੀਤਾ ਜਾਂਦਾ ਸੀ। ਬਾਅਦ 'ਚ ਸਕੂਲ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਨੇ ਲੈ ਲਈ, ਜਿਸ ਤੋਂ ਬਾਅਦ ਸਕੂਲ ਪ੍ਰਬੰਧਕ ਨੇ ਬਿੱਲ ਦਾ ਭੁਗਤਾਨ ਕਰਨਾ ਬੰਦ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਸਕੂਲ 'ਤੇ ਬਿਜਲੀ ਦਾ ਬਕਾਇਆ 10,000 ਰੁਪਏ ਤੋਂ ਜ਼ਿਆਦਾ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ 'ਮੰਡਪਮ ਪੰਚਾਇਤ ਯੂਨੀਅਨ ਮਿਡਲ ਸਕੂਲ' ਤਦ ਚਰਚਾ 'ਚ ਆਇਆ ਸੀ, ਜਦੋਂ ਕਮਲ ਹਾਸਨ ਨੇ ਆਪਣੀ ਨਵੀਂ ਪਾਰਟੀ ਦੇ ਐਲਾਨ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁਲ ਕਲਾਮ ਦੇ ਘਰ ਅਤੇ ਸਕੂਲ ਦਾ ਦੌਰਾ ਕਰਨ ਵਾਲੇ ਸੀ, ਬਾਅਦ 'ਚ ਦੌਰਾ ਸ਼ੁਰੂ ਹੋਣ ਤੋਂ ਪਹਿਲਾਂ ਹਾਸਨ ਨੇ ਲੋਕਾਂ ਨੂੰ ਦੱਸਿਆ ਸੀ ਕਿ ਸਮੇਂ ਦੀ ਕਮੀ ਦੇ ਚੱਲਦੇ ਉਹ ਕਲਾਮ ਦੇ ਸਕੂਲ ਨਹੀਂ ਜਾ ਸਕਣਗੇ। ਹਾਲਾਂਕਿ ਤਾਮਿਲਨਾਡੂ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਕਮਲ ਹਾਸਨ ਨੂੰ ਡਾ. ਏ. ਪੀ. ਜੇ. ਕਲਾਮ ਦੇ ਰਾਮੇਸ਼ਵਰਮ ਸਥਿਤ ਸਕੂਲ 'ਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।
ਫਰੀਦਾਬਾਦ : BSNL ਦਫਤਰ 'ਚ ਸੀ. ਬੀ. ਆਈ. ਵਲੋਂ ਛਾਪੇਮਾਰੀ
NEXT STORY