ਫਰੀਦਾਬਾਦ—ਇਥੋਂ ਦੇ ਬੀ. ਐੱਸ. ਐੱਨ. ਐੱਲ. ਦਫਤਰ 'ਚ ਸੀ. ਬੀ. ਆਈ. ਵਲੋਂ ਅੱਜ ਛਾਪਾ ਮਾਰਿਆ ਗਿਆ। ਇਸ ਦੌਰਾਨ ਸੀ. ਬੀ. ਆਈ. ਨੇ ਜਨਰਲ ਮੈਨੇਜਰ ਸਮੇਤ ਇਕ ਅਧਿਕਾਰੀ ਨੂੰ 40,000 ਰਿਸ਼ਵਤ ਲੈਂਦੇ ਰੰਗੀ ਹੱਥੀ ਗ੍ਰਿਫਤਾਰ ਕੀਤਾ। ਬੀ. ਐੱਸ. ਐੱਨ. ਐੱਲ. ਦਫਤਰ 'ਚ ਠੇਕੇਦਾਰਾਂ ਤੋਂ ਬਿੱਲ ਪਾਸ ਕਰਵਾਉਣ ਦੇ ਬਦਲੇ ਇਹ ਲੋਕ ਰਿਸ਼ਵਤ ਮੰਗ ਰਹੇ ਸਨ, ਜਿਨ੍ਹਾਂ ਨੂੰ ਸੀ. ਬੀ. ਆਈ. ਨੇ ਰੰਗੀ ਹੱਥੀ ਫੜ੍ਹ ਲਿਆ। ਸੀ. ਬੀ. ਆਈ. ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਆਖਿਰ ਕਿਥੇ ਹੋਵੇਗੀ ਟਰੰਪ ਤੇ ਕਿਮ ਦੀ ਮੁਲਾਕਾਤ?
NEXT STORY