ਗੁਹਾਟੀ (ਭਾਸ਼ਾ)- ਅਸਾਮ ਦੇ ਧੂਬਰੀ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਇਕ ਤੇਜ਼ ਰਫਤਾਰ ਸਪੋਰਟਸ ਯੂਟੀਲਿਟੀ ਵਹੀਕਲ (ਐੱਸ.ਯੂ.ਵੀ.) ਦੀ ਲਪੇਟ ਵਿਚ ਆਉਣ ਕਾਰਨ 4 ਬੱਚਿਆਂ ਦੀ ਮੌਤ ਹੋ ਗਈ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਧੂਬਰੀ ਦੇ ਐੱਸ.ਪੀ. ਨਵੀਨ ਸਿੰਘ ਮੁਤਾਬਕ ਜਦੋਂ ਬੱਚੇ ਸਵੇਰੇ ਗੋਲਕਗੰਜ ਵਿੱਚ ਨੈਸ਼ਨਲ ਹਾਈਵੇਅ 17 ਦੇ ਨੇੜੇ ਸਥਿਤ ਆਪਣੇ ਘਰ ਦੇ ਨੇੜੇ ਟਹਿਲ ਰਹੇ ਸਨ, ਉਸ ਦੌਰਾਨ ਇਕ ਐੱਸ.ਯੂ.ਵੀ. ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ: ਨਾਸਿਕ ’ਚ ਟ੍ਰੇਨਿੰਗ ਦੌਰਾਨ ਤੋਪ ਦਾ ਗੋਲਾ ਫਟਿਆ, 2 ਅਗਨੀਵੀਰਾਂ ਦੀ ਮੌਤ
ਉਨ੍ਹਾਂ ਕਿਹਾ, “ਅਸੀਂ ਤੇਜ਼ ਰਫਤਾਰ SUV ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।” ਸਿੰਘ ਨੇ ਦੱਸਿਆ ਕਿ 3 ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮਰੀਅਮ ਖਾਤੂਨ, ਜ਼ੌਈ ਰਹਿਮਾਨ, ਅਬੂ ਰੇਹਾਨ ਅਤੇ ਮੇਹੇਦੀ ਹੁਸੈਨ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਸਾਵਧਾਨ! ਹਰ 5 ਵਿੱਚੋਂ 1 ਕੁੜੀ ਹੋ ਰਹੀ ਸੋਸ਼ਣ ਦਾ ਸ਼ਿਕਾਰ, ਹੈਰਾਨ ਕਰ ਦੇਣਗੇ ਅੰਕੜੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਸਿਕ ’ਚ ਟ੍ਰੇਨਿੰਗ ਦੌਰਾਨ ਤੋਪ ਦਾ ਗੋਲਾ ਫਟਿਆ, 2 ਅਗਨੀਵੀਰਾਂ ਦੀ ਮੌਤ
NEXT STORY