ਬਿਹਾਰ— ਬਿਹਾਰ ਦੇ ਛਪਰਾ ਸਥਿਤ ਦਾਊਦਪੁਰ 'ਚ ਬਾਰਾਤੀਆਂ ਨਾਲ ਭਰੀ ਪਿਕਅੱਪ ਵੈਨ ਖੱਡ 'ਚ ਪਲਟ ਗਈ, ਇਸ ਹਾਦਸੇ 'ਚ ਇਕ ਔਰਤ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 9 ਲੋਕਾਂ ਦੀ ਹਾਲਤ ਗੰਭੀਰ ਹੈ। ਦੱਸਿਆ ਜਾ ਰਿਹਾ ਹੈ ਕਿ ਬਾਰਾਤ ਹਾਜੀਪੁਰ ਤੋਂ ਵਾਪਸ ਆ ਰਹੀ ਸੀ, ਉਦੋਂ ਬਨਵਾਰ ਢਾਲਾ ਨੇੜੇ ਬੇਕਾਬੂ ਹੋ ਕੇ ਪਿਕਅੱਪ ਵੈਨ ਪਲਟ ਗਈ।
ਇਸ ਹਾਦਸੇ 'ਚ ਔਰਤਾਂ ਸਮੇਤ 10 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜਦਕਿ 2 ਲੋਕਾਂ ਦੀ ਮੌਤ ਮੌਕੇ 'ਤੇ ਹੀ ਹੋ ਗਈ। ਦੋ ਲੋਕਾਂ ਨੇ ਹਸਪਤਾਲ ਜਾਣ ਦੇ ਬਾਅਦ ਦਮ ਤੌੜ ਦਿੱਤਾ। ਹਾਦਸੇ 'ਚ ਮਰਨ ਵਾਲਿਆਂ ਦੀ ਸੰਖਿਆ 4 ਹੋ ਗਈ ਹੈ। ਹੁਣ ਵੀ 8 ਤੋਂ ਜ਼ਿਆਦਾ ਲੋਕ ਛਪਰਾ ਸਦਰ ਹਸਪਤਾਲ 'ਚ ਭਰਤੀ ਹਨ, ਜਿਸ 'ਚ 5 ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਜ਼ਖਮੀ ਆਰਕੈਸਟ੍ਰਾ ਪਾਰਟੀ ਦੇ ਮੈਂਬਰ ਹਨ ਅਤੇ ਇਕ ਵਿਆਹ ਪ੍ਰੋਗਰਾਮ 'ਚ ਸ਼ਾਮਲ ਹੋਣ ਹਾਜੀਪੁਰ ਗਏ ਸਨ, ਜਿੱਥੋਂ ਤੋਂ ਉਹ ਲੋਕ ਵਾਪਸ ਮਹਾਰਾਜਗੰਜ ਆ ਰਹੇ ਸਨ। ਛਪਰਾ ਸਦਰ ਹਸਪਤਾਲ 'ਚ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।
ਜੰਮੂ-ਕਸ਼ਮੀਰ : ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਹੋਵੇਗੀ ਫਾਂਸੀ, ਆਰਡੀਨੈਂਸ ਮਨਜ਼ੂਰ
NEXT STORY