ਨਵੀਂ ਦਿੱਲੀ : ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਮਣੀਪੁਰ ਪੁਲਸ ਦੀ ਵਾਂਟੇਡ ਸੂਚੀ ਵਿੱਚ ਸ਼ਾਮਲ ਕੰਗੁਜਮ ਕਨਾਰਜਿਤ ਉਰਫ ਕੇ.ਕੇ. ਸਿੰਘ ਨਾਮ ਦੇ ਇੱਕ ਦੋਸ਼ੀ ਨੂੰ ਮਹਾਰਾਨੀਬਾਗ, ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਉਸ 'ਤੇ ਇੱਕ ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ, ਜੋ ਮਣੀਪੁਰ ਪੁਲਸ ਨੇ ਰੱਖਿਆ ਸੀ। ਮਣੀਪੁਰ, ਇੰਫਾਲ ਦੀ ਅਦਾਲਤ ਨੇ ਸਾਲ 2016 ਵਿੱਚ ਕੇ.ਕੇ. ਸਿੰਘ ਨੂੰ ਭਗੌੜਾ ਐਲਾਨ ਕਰ ਦਿੱਤਾ ਸੀ। ਮਣੀਪੁਰ ਪੁਲਸ ਤੋਂ ਬਚਣ ਲਈ ਉਹ ਦਿੱਲੀ ਵਿੱਚ ਰਹਿ ਰਿਹਾ ਸੀ।
ਕੇ.ਕੇ. ਸਿੰਘ 'ਤੇ ਇਲਜ਼ਾਮ ਹੈ ਕਿ ਇਸ ਨੇ ਕਲਾਈਮੈਟ ਚੇਂਜ ਦੇ ਨਾਮ 'ਤੇ ਦੇਸ਼ ਵਿਦੇਸ਼ ਤੋਂ ਜਾਰੀ ਹੋਣ ਵਾਲੇ ਫੰਡ ਵਿੱਚ ਵੀ ਕਾਫ਼ੀ ਵੱਡਾ ਘਪਲਾ ਕੀਤਾ ਹੈ। ਸਪੈਸ਼ਲ ਸੈੱਲ ਸੂਤਰਾਂ ਦੇ ਅਨੁਸਾਰ ਦੋਸ਼ੀ ਦੀ ਧੀ ਲਿਸਿਪ੍ਰਿਆ ਇਨਵਾਇਰਮੈਂਟਲ ਐਕਟੀਵਿਸਟ ਹੈ, ਜੋ ਅੰਤਰਰਾਸ਼ਟਰੀ ਪੱਧਰ 'ਤੇ ਕਾਫ਼ੀ ਐਵਾਰਡ ਵੀ ਜਿੱਤ ਚੁੱਕੀ ਹੈ।
ਇਹ ਵੀ ਪੜ੍ਹੋ- ਭਾਰਤ 'ਚ ਪਹਿਲੀ ਵਾਰ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੂੰ WHO ਨੇ ਦਿੱਤਾ ਨਾਮ
ਕੀ ਹੈ ਮਾਮਲਾ
ਸਪੈਸ਼ਲ ਸੈੱਲ ਦੇ ਇੱਕ ਅਧਿਕਾਰੀ ਦਾ ਦਾਅਵਾ ਹੈ ਕਿ ਦੋਸ਼ੀ ਕਈ ਤਰ੍ਹਾਂ ਦੇ ਫਰਜ਼ੀ ਦਸਤਾਵੇਜਾਂ, ਫਰਜ਼ੀ ਦਸਤਖ਼ਤ ਕਰਕੇ ਖੁਦ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀ ਵੱਡੀ ਸ਼ਖਸੀਅਤ ਦੱਸਦਾ ਸੀ। ਉਸ ਨੇ ਅੰਤਰਰਾਸ਼ਟਰੀ ਯੂਵਾ ਕਮੇਟੀ (ਇੰਟਰਨੈਸ਼ਨਲ ਯੂਥ ਕਮੇਟੀ) ਦੇ ਨਾਮ 'ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਕਾਫ਼ੀ ਵੱਡੀ ਮਾਤਰਾ ਵਿੱਚ ਰਕਮ ਅਤੇ ਫੀਸ ਲਈ ਸੀ।
ਉਹ ਕਈ ਸੈਮੀਨਾਰ ਦੇ ਜ਼ਰੀਏ ਭੂਚਾਲ ਪੀੜਤਾਂ ਯਾਨੀ ਭੂਚਾਲ ਦੌਰਾਨ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਦਦ ਕਰਣ ਅਤੇ ਅੰਤਰਰਾਸ਼ਟਰੀ ਯੂਵਾ ਸੰਮੇਲਨ ਦੇ ਨਾਮ 'ਤੇ ਰਾਹਤ-ਬਚਾਅ ਕੰਮ ਕਰਣ ਦੇ ਨਾਮ 'ਤੇ ਲੱਖਾਂ ਰੁਪਏ ਦੀ ਠੱਗੀ ਚੁੱਕਾ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੂੜੇਦਾਨ 'ਚ ਕੋਰੋਨਾ ਟੀਕੇ: ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਰਾਜਸਥਾਨ ਸਰਕਾਰ ਨੂੰ ਲਿਖੀ ਚਿੱਠੀ
NEXT STORY