ਫਰਾਂਸ /ਆਗਰਾ, (ਗੌਰਵ)¸ ਫਰਾਂਸ ਦੇ ਰਾਸ਼ਟਰਪਤੀ ਮੈਕਰੌਨ ਆਪਣੀ ਪਤਨੀ ਮੈਰੀ ਨਾਲ ਐਤਵਾਰ ਤਾਜ ਮਹੱਲ ਵਿਖੇ ਪੁੱਜੇ। ਉਨ੍ਹਾਂ ਦੀ ਅਗਵਾਈ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਡਾ. ਦਿਨੇਸ਼ ਸ਼ਰਮਾ ਨੇ ਕੀਤੀ। ਫਰਾਂਸੀਸੀ ਰਾਸ਼ਟਰਪਤੀ ਦੇ ਨਾਲ ਇਕ 52 ਮੈਂਬਰੀ ਵਫਦ ਵੀ ਪੁੱਜਾ। ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਤਾਜ ਮਹੱਲ ਦੇਖਣ ਪਿੱਛੋਂ ਸ਼ਾਮ ਲਗਭਗ 6.40 ਵਜੇ ਨਵੀਂ ਦਿੱਲੀ ਲਈ ਰਵਾਨਾ ਹੋ ਗਏ।
ਮੈਕਰੌਨ ਦੀ ਆਮਦ ਨੂੰ ਧਿਆਨ ਵਿਚ ਰਖਦਿਆਂ ਤਾਜ ਮਹੱਲ ਨੂੰ ਆਮ ਦਰਸ਼ਕਾਂ ਲਈ ਬਾਅਦ ਦੁਪਹਿਰ 3 ਵਜੇ ਹੀ ਬੰਦ ਕਰ ਦਿੱਤਾ ਗਿਆ। ਮੈਕਰੌਨ ਦਾ ਪਹਿਲਾਂ ਆਗਰਾ ਵਿਖੇ ਪੁੱਜਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਸੂਬੇ ਦੇ ਸੱਭਿਆਚਾਰਕ ਵਿਭਾਗ ਵਲੋਂ ਮਥੁਰਾ ਤੋਂ ਸੱਦੇ ਗਏ ਲੋਕ ਕਲਾਕਾਰਾਂ ਨੇ ਆਪਣੇ ਨ੍ਰਿਤ ਰਾਹੀਂ ਮੈਕਰੌਨ ਤੇ ਉਨ੍ਹਾਂ ਦੀ ਪਤਨੀ ਦਾ ਅਨੋਖੇ ਢੰਗ ਨਾਲ ਸਵਾਗਤ ਕੀਤਾ ।
ਟਰੰਪ 'ਤੇ ਕੀਤਾ ਵਿਅੰਗ—
ਫਰਾਂਸ ਦੇ ਰਾਸ਼ਟਰਪਤੀ ਐਮਾਨੁਅਲ ਮੈਕਰੌਨ ਨੇ ਜਿਥੇ ਆਈ. ਐੱਸ. ਏ. ਨੂੰ ਸਫਲ ਬਣਾਉਣ ਲਈ ਭਾਰਤ ਤੇ ਹੋਰ ਦੇਸ਼ਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ, ਉਥੇ ਹੀ ਪੈਰਿਸ ਜਲਵਾਯੂ ਸਮਝੌਤੇ ਤੋਂ ਪਿੱਛੇ ਹਟਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਵਿਅੰਗ ਕੀਤਾ। ਉਨ੍ਹਾਂ ਕਿਹਾ ਕਿ ਕੁਝ ਦੇਸ਼ਾਂ (ਅਮਰੀਕਾ ਤੇ ਹੋਰ) ਨੇ ਇੰਤਜ਼ਾਰ ਨਹੀਂ ਕੀਤਾ ਤੇ ਪੈਰਿਸ ਸਮਝੌਤੇ ਤੋਂ ਪਿੱਛੇ ਹਟ ਗਏ।
ਸਾਨ੍ਹ ਨੇ ਮਚਾਈ ਹਫੜਾ-ਦਫੜੀ—
ਫਰਾਂਸ ਦੇ ਰਾਸ਼ਟਰਪਤੀ ਮੈਕਰੌਨ ਦੀ ਤਾਜ ਮਹੱਲ ਵਿਖੇ ਆਮਦ ਨੂੰ ਲੈ ਕੇ ਸੁਰੱਖਿਆ ਦੇ ਬੇਮਿਸਾਲ ਪ੍ਰਬੰਧ ਕੀਤੇ ਗਏ ਸਨ ਪਰ ਇਸ ਦੇ ਬਾਵਜੂਦ ਤਾਜ ਮਹੱਲ ਦੇ ਪੂਰਬੀ ਗੇਟ 'ਤੇ ਅਚਾਨਕ ਆਏ ਇਕ ਸਾਨ੍ਹ ਨੇ ਹਫੜਾ-ਦਫੜੀ ਮਚਾ ਦਿੱਤੀ। ਤਾਜ ਮਹੱਲ ਵਿਖੇ ਤਾਇਨਾਤ ਪੁਲਸ ਅਧਿਕਾਰੀਆਂ ਨੂੰ ਸਾਨ੍ਹ ਨੂੰ ਉਥੋਂ ਭਜਾਉਣ ਵਿਚ ਭਾਰੀ ਜੱਦੋ-ਜਹਿਦ ਕਰਨੀ ਪਈ। ਅਧਿਕਾਰੀਆਂ ਨੇ ਸਾਨ੍ਹ ਪਿੱਛੇ ਦੌੜਾਂ ਲਾ ਦਿੱਤੀਆਂ। ਦੱਸਣਯੋਗ ਹੈ ਕਿ ਤਾਜ ਮਹੱਲ ਦੇ ਆਸ-ਪਾਸ ਦੇ ਖੇਤਰ ਵਿਚ ਆਵਾਰਾ ਪਸ਼ੂ ਹਮੇਸ਼ਾ ਸਰਗਰਮ ਰਹਿੰਦੇ ਹਨ। ਬੀਤੇ ਸਮੇਂ ਦੌਰਾਨ ਇਨ੍ਹਾਂ ਅਵਾਰਾ ਪਸ਼ੂਆਂ ਹੱਥੋਂ ਕਈ ਵਿਦੇਸ਼ੀ ਸੈਲਾਨੀ ਵੀ ਜ਼ਖਮੀ ਹੋ ਚੁੱਕੇ ਹਨ।
ਔਰਤਾਂ ਨੂੰ ਕੁੱਟਣ ਵਾਲੇ ਭਾਜਪਾ ਦੇ ਵਿਧਾਇਕ ਨੂੰ ਬਚਾਉਣ ਦੀ ਖੇਡ ਸ਼ੁਰੂ
NEXT STORY