ਨਵੀਂ ਦਿੱਲੀ- ਦਸੰਬਰ ’ਚ ਠੰਢ ਲਗਾਤਾਰ ਵਧਦੀ ਜਾ ਰਹੀ ਹੈ। ਠੰਢ ਦੇ ਮੌਸਮ ’ਚ ਲੋਕਾਂ ਨੂੰ ਸੰਘਣੀ ਧੁੰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਸ਼ਮੀਰ ’ਚ ਹੋਈ ਤਾਜ਼ਾ ਬਰਫਬਾਰੀ ਨਾਲ ਰਾਤ ਦਾ ਤਾਪਮਾਨ ਕਾਫ਼ੀ ਡਿੱਗ ਗਿਆ ਹੈ ਅਤੇ ਵਾਦੀ ਦੇ ਜ਼ਿਆਦਾਤਰ ਹਿੱਸਿਆਂ ’ਚ ਘੱਟੋ-ਘੱਟ ਤਾਪਮਾਨ ਜਮਾਅ ਬਿੰਦੂ ਤੋਂ ਹੇਠਾਂ ਚਲਾ ਗਿਆ।
ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰੁੱਤ ਦੀ ਰਾਜਧਾਨੀ ਸ਼੍ਰੀਨਗਰ ’ਚ ਘੱਟੋ-ਘੱਟ ਤਾਪਮਾਨ ਸਿਫ਼ਰ ਤੋਂ 1.8 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਸੋਮਵਾਰ ਦੀ ਰਾਤ ਸ਼੍ਰੀਨਗਰ ਦਾ ਘੱਟੋ-ਘੱਟ ਤਾਪਮਾਨ 1.9 ਡਿਗਰੀ ਸੈਲਸੀਅਸ ਸੀ। ਮੌਸਮ ਵਿਭਾਗ ਨੇ ਦੱਸਿਆ ਕਿ ਤੜਕੇ ਸ਼੍ਰੀਨਗਰ ਅਤੇ ਵਾਦੀ ਦੇ ਜ਼ਿਆਦਾਤਰ ਹੋਰ ਹਿੱਸਿਆਂ, ਵਿਸ਼ੇਸ਼ ਤੌਰ ’ਤੇ ਜਲ ਭੰਡਾਰਾਂ ਦੇ ਨੇੜਲੇ ਇਲਾਕਿਆਂ ’ਚ ਸੰਘਣੀ ਧੁੰਦ ਛਾਈ ਰਹੀ। ਦੱਖਣੀ ਕਸ਼ਮੀਰ ਦੇ ਕਾਜੀਗੁੰਡ ’ਚ ਘੱਟੋ-ਘੱਟ ਤਾਪਮਾਨ ਸਿਫ਼ਰ ਤੋਂ 2.2 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ।
ਉੱਥੇ ਹੀ, ਹਿਮਾਚਲ ’ਚ 20 ਅਤੇ 21 ਦਸੰਬਰ ਨੂੰ ਫਿਰ ਤੋਂ ਪੱਛਮੀ ਦਬਾਅ ਦੇ ਸਰਗਰਮ ਹੋਣ ਨਾਲ ਸੂਬੇ ਦੇ ਉਚਾਈ ਵਾਲੇ ਇਲਾਕਿਆਂ ’ਚ ਮੌਸਮ ਕਰਵਟ ਲੈਣ ਜਾ ਰਿਹਾ ਹੈ। ਖਾਸ ਤੌਰ ’ਤੇ ਸੂਬੇ ਦੇ ਉਚਾਈ ਵਾਲੇ ਖੇਤਰਾਂ ’ਚ ਕੁਝ ਥਾਵਾਂ ’ਤੇ ਕ੍ਰਿਸਮਸ ਤੋਂ ਪਹਿਲਾਂ ਬਰਫਬਾਰੀ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਅੱਤਵਾਦੀ ਨੈੱਟਵਰਕ ਵਿਰੁੱਧ ਵੱਡੀ ਕਾਰਵਾਈ, ਵਾਦੀ ਦੇ 7 ਜ਼ਿਲਿਆਂ ’ਚ 12 ਥਾਵਾਂ 'ਤੇ ਛਾਪੇ, 12 ਹਿਰਾਸਤ ’ਚ
NEXT STORY