ਕੋਟਾ (ਭਾਸ਼ਾ)- ਰਾਜਸਥਾਨ ਤੋਂ ਇਕ ਬਹੁਤ ਸਨਸਨੀਖੇਜ਼ ਖ਼ਬਰ ਪ੍ਰਾਪਤ ਹੋਈ ਹੈ, ਜਿੱਥੋਂ ਦੇ ਕੋਟਾ ਸ਼ਹਿਰ 'ਚ ਇੱਕ 23 ਸਾਲਾ ਨੌਜਵਾਨ ਨੇ ਆਪਣੀ ਪਤਨੀ ਨਾਲ ਝਗੜੇ ਤੋਂ ਬਾਅਦ ਦਿੱਲੀ-ਮੁੰਬਈ ਰੇਲਵੇ ਟਰੈਕ 'ਤੇ ਰੇਲਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਦਿਲਰਾਜ ਮੀਣਾ (23) ਵਜੋਂ ਹੋਈ ਹੈ, ਜੋ ਕਿ ਸਵਾਈ ਮਾਧੋਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਬੋਰਖੇੜਾ ਪੁਲਸ ਸਟੇਸ਼ਨ ਦੇ ਏਰੀਆ ਇੰਸਪੈਕਟਰ ਦੇਵੇਸ਼ ਭਾਰਦਵਾਜ ਨੇ ਦੱਸਿਆ ਕਿ ਰਿਸ਼ਤੇਦਾਰਾਂ ਦੇ ਅਨੁਸਾਰ ਮੀਨਾ ਦੀ ਪਤਨੀ ਉਸ ਨੂੰ ਰੋਕਣ ਲਈ ਉਸ ਦੇ ਪਿੱਛੇ ਭੱਜੀ ਸੀ, ਪਰ ਉਹ ਨਹੀਂ ਰੁਕਿਆ। ਉਨ੍ਹਾਂ ਕਿਹਾ ਕਿ ਪੁਲਸ ਮੀਨਾ ਦੇ ਇਸ ਖ਼ੌਫ਼ਨਾਕ ਕਦਮ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਕਿਉਂਕਿ ਮੀਨਾ ਨੇ ਆਪਣੇ ਵਟਸਐਪ 'ਤੇ ਲਗਾਏ ਇਕ ਸਟੇਟਸ 'ਚ ਲਿਖਿਆ ਸੀ ਕਿ ਉਸ ਨਾਲ ਕੁਝ ਬੁਰਾ ਵਾਪਰਿਆ ਹੈ।
ਇਹ ਵੀ ਪੜ੍ਹੋ- Europe ਦਾ ਖ਼ੂਬਸੂਰਤ ਦੇਸ਼ ਲੋਕਾਂ ਨੂੰ ਵਸਣ ਲਈ ਦੇ ਰਿਹੈ 92 ਲੱਖ ਰੁਪਏ, ਪਰ ਇਹ ਹੈ Twist
ਪੁਲਸ ਅਨੁਸਾਰ ਦੋਵਾਂ ਨੇ ਪਿਛਲੇ ਸਾਲ ਹੀ ਲਵ ਮੈਰਿਜ ਕਰਵਾਈ ਸੀ ਤੇ ਦੋਵੇਂ ਕੋਟਾ ਦੇ ਬਾਲਾਜੀ ਗਾਰਡਨ ਵਿੱਚ ਰਹਿ ਕੇ ਸਟਾਫ ਸਿਲੈਕਸ਼ਨ ਕਮਿਸ਼ਨ (ਐੱਸ.ਐੱਸ.ਸੀ.) ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਨ। ਪੁਲਸ ਨੇ ਅੱਗੇ ਦੱਸਿਆ ਕਿ ਐਤਵਾਰ ਨੂੰ ਦੋਵਾਂ ਦਾ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਮੀਨਾ ਖੁਦਕੁਸ਼ੀ ਦੀ ਧਮਕੀ ਦਿੰਦੀ ਹੋਈ ਕਮਰੇ ਤੋਂ ਬਾਹਰ ਚਲਾ ਗਿਆ।
ਇਸ ਮਗਰੋਂ ਉਸ ਦੀ ਪਤਨੀ ਉਸ ਨੂੰ ਰੁਕਣ ਲਈ ਚੀਕਦੀ ਹੋਈ ਰੇਲਵੇ ਪਟੜੀਆਂ ਵੱਲ ਭੱਜੀ, ਪਰ ਮੀਨਾ ਨੇ ਉਸ ਦੀ ਇਕ ਨਾ ਸੁਣੀ ਤੇ ਰੇਲਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਅਧਿਕਾਰੀਆਂ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਤੇ ਧਾਰਾ 194 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਕਰਨਲ ਬਾਠ ਦੀ ਕੁੱਟਮਾਰ ਦੇ ਮਾਮਲੇ 'ਚ Mrs ਬਾਠ ਦਾ ਵੱਡਾ ਬਿਆਨ ; 'ਕਿਸੇ ਵੀ ਕੀਮਤ 'ਤੇ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੰਸਦ ਮੈਂਬਰਾਂ ਦੀ ਵਧ ਗਈ Salary, ਹੁਣ ਹਰ ਮਹੀਨੇ ਮਿਲੇਗੀ ਇੰਨੀ ਤਨਖਾਹ
NEXT STORY