ਨੈਸ਼ਨਲ ਡੈਸਕ: Ola ਇਲੈਕਟ੍ਰਿਕ ਸਕੂਟਰ ਵਿਚ ਵਾਰ-ਵਾਰ ਖ਼ਰਾਬੀ ਤੋਂ ਭੜਕੇ ਇਕ ਗਾਹਕ ਨੇ Ola ਓਲਾ ਇਲੈਕਟ੍ਰਿਕ ਸ਼ੋਅਰੂਮ ਨੂੰ ਅੱਗ ਲਗਾ ਦਿੱਤੀ। ਇਹ ਘਟਨਾ ਕਰਨਾਟਕ ਦੇ ਕਾਲਬੁਰਗੀ ਦੀ ਦੱਸੀ ਜਾ ਰਹੀ ਹੈ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਅੱਗ ਨਾਲ ਹੋਇਆ ਨੁਕਸਾਨ ਸਾਫ਼ ਵੇਖਿਆ ਜਾ ਸਕਦਾ ਹੈ। ਇਹ ਘਟਨਾ ਦਰਸਾਉਂਦੀ ਹੈ ਕਿ ਗਾਹਕਾਂ ਦੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨ ਨਾਲ ਸਥਿਤੀ ਕਿੰਨੀ ਗੰਭੀਰ ਹੋ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ - ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਬੇਹੱਦ ਅਹਿਮ ਖ਼ਬਰ
ਦਰਅਸਲ, 26 ਸਾਲਾ ਮੁਹੰਮਦ ਨਦੀਮ ਨੇ ਕੁਝ ਹਫਤੇ ਪਹਿਲਾਂ ਹੀ ਓਲਾ ਇਲੈਕਟ੍ਰਿਕ ਸਕੂਟਰ ਖਰੀਦਿਆ ਸੀ। ਕੁਝ ਦੇਰ ਵਿਚ ਬਾਅਦ ਹੀ ਨਵੇਂ ਸਕੂਟਰ ਵਿਚ ਖ਼ਰਾਬੀ ਆਉਣ ਲੱਗ ਪਈ। ਉਸ ਨੇ ਵਾਰ-ਵਾਰ ਇਸ ਦੀ ਮੁਰੰਮਤ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕੰਪਨੀ ਦੀ ਸਰਵਿਸ ਤੋਂ ਨਾਰਾਜ਼ ਰਿਹਾ। ਫ਼ਿਰ ਨਦੀਮ ਨੇ ਅਜਿਹਾ ਕਦਮ ਚੁੱਕਿਆ ਕਿ ਹਰ ਕੋਈ ਹੈਰਾਨ ਰਹਿ ਗਿਆ। ਉਹ ਪੈਟਰੋਲ ਦਾ ਕੈਨ ਲੈ ਕੇ ਓਲਾ ਦੇ ਸ਼ੋਅਰੂਮ ਪਹੁੰਚਿਆਂ ਤੇ ਕਈ ਸਕੂਟਰਾਂ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਘੱਟੋ-ਘੱਟ 6 ਸਕੂਟਰ ਸੜ ਗਏ। ਘਟਨਾ ਵੇਲੇ ਸ਼ੋਅਰੂਮ ਬੰਦ ਸੀ, ਜਿਸ ਕਾਰਨ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ।
ਪੁਲਸ ਕਮਿਸ਼ਨਰ ਸ਼ਰਨੱਪਾ ਐੱਸ.ਡੀ. ਨੇ ਦੱਸਿਆ ਕਿ ਘਟਨਾ ਤੋਂ ਬਾਅਦ ਨਦੀਮ ਖੁਦ ਪੁਲਸ ਸਟੇਸ਼ਨ ਪਹੁੰਚਿਆ ਅਤੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ। ਉਸ ਨੂੰ ਗ੍ਰਿਫ਼ਤਾਰ ਕਰਕੇ 15 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਦੀ ਫ਼ਲਾਈਟ ਤੋਂ ਠੀਕ ਪਹਿਲਾਂ ਨੌਜਵਾਨ ਗ੍ਰਿਫ਼ਤਾਰ! ਪੰਜਾਬ ਪੁਲਸ ਨੇ ਏਅਰਪੋਰਟ ਤੋਂ ਹੀ ਕਰ ਲਿਆ ਕਾਬੂ
ਓਲਾ ਖ਼ਿਲਾਫ਼ ਵਧਦੀਆਂ ਸ਼ਿਕਾਇਤਾਂ
ਇਹ ਘਟਨਾ ਓਲਾ ਇਲੈਕਟ੍ਰਿਕ ਦੇ ਗਾਹਕਾਂ ਵਿੱਚ ਅਸੰਤੁਸ਼ਟੀ ਦਾ ਸਿਲਸਿਲਾ ਹੈ, ਜਿੱਥੇ ਬਹੁਤ ਸਾਰੇ ਗਾਹਕ ਕੰਪਨੀ ਦੀਆਂ ਸੇਵਾਵਾਂ ਅਤੇ ਮੁਰੰਮਤ ਸੇਵਾਵਾਂ ਤੋਂ ਅਸੰਤੁਸ਼ਟ ਹਨ। ਵਧਦੀ ਮੰਗ ਕਾਰਨ ਸਰਵਿਸਿੰਗ ਲਈ ਲੰਬਾ ਸਮਾਂ ਇੰਤਜ਼ਾਰ ਅਤੇ ਮਾੜੀ ਸੇਵਾ ਦੀਆਂ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਹਨ, ਜਿਸ ਕਾਰਨ ਗਾਹਕਾਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਤਕਰੀਬਨ 2 ਹਫ਼ਤੇ ਪਹਿਲਾਂ ਵੀ ਮੱਧ ਪ੍ਰਦੇਸ਼ ਦੇ ਇੰਦੌਰ 'ਚ ਓਲਾ ਸ਼ੋਅਰੂਮ 'ਚ ਅੱਗ ਲਗਾ ਦਿੱਤੀ ਗਈ ਸੀ। ਹਾਲਾਂਕਿ ਇਸ ਘਟਨਾ 'ਤੇ ਓਲਾ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਬੇਹੱਦ ਅਹਿਮ ਖ਼ਬਰ
NEXT STORY