ਹੈਦਰਾਬਾਦ— ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਭਾਰਤ ਅਤੇ ਚੀਨੀ ਫ਼ੌਜ ਵਿਚਾਲੇ ਝੜਪ ਹੋਈ, ਜਿਸ 'ਚ ਸਾਡੇ 20 ਫ਼ੌਜੀ ਜਵਾਨ ਸ਼ਹਾਦਤ ਪਾ ਗਏ। ਚੀਨੀ ਫ਼ੌਜੀਆਂ ਨੂੰ ਭਾਰਤ ਦੇ ਜਾਂਬਾਜ਼ ਭਾਰਤੀ ਫ਼ੌਜੀਆਂ ਨੇ ਕਰਾਰੀ ਪਟਖਨੀ ਦਿੱਤੀ ਪਰ ਸ਼ਹੀਦਾਂ ਦੀ ਸ਼ਹਾਦਤ ਨੇ ਦੇਸ਼ ਦੀ ਹਰ ਅੱਖ ਨੂੰ ਨਮ ਕਰ ਦਿੱਤਾ। ਤੇਲੰਗਾਨਾ ਦੇ ਰਹਿਣ ਵਾਲੇ ਕਰਨਲ ਸੰਤੋਸ਼ ਬਾਬੂ ਦਾ ਮਰਹੂਮ ਸਰੀਰ ਜਦੋਂ ਉਨ੍ਹਾਂ ਦੇ ਘਰ ਹੈਦਰਾਬਾਦ ਪੁੱਜਾ ਦਾ ਪੂਰਾ ਮਾਹੌਲ ਗ਼ਮਗੀਨ ਹੋ ਗਿਆ।
ਸਾਰਿਆਂ ਨੂੰ ਕਰਨਲ ਸੰਤੋਸ਼ ਦੇ ਮਾਣ ਹੈ, ਜਿਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਵਾਰ ਦਿੱਤੀ। ਸ਼ਹੀਦ ਕਰਨਲ ਨੂੰ ਸਰਕਾਰੀ ਸਨਮਾਨ ਨਾਲ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਦੌਰਾਨ ਸ਼ਹੀਦ ਕਰਨਲ ਨੂੰ ਅੰਤਿਮ ਵਿਦਾਈ ਦਿੰਦੇ ਹੋਏ ਹਰ ਅੱਖ ਨਮ ਹੋ ਗਈ।
ਦੱਸ ਦੇਈਏ ਕਿ ਤੇਲੰਗਾਨਾ 'ਚ ਹੈਦਰਾਬਾਦ ਦੇ ਰਹਿਣ ਵਾਲੇ ਕਰਨਲ ਸੰਤੋਸ਼ ਬਾਬੂ 16 ਬਿਹਾਰ ਰੈਜੀਮੈਂਟ ਦੇ ਕਮਾਂਡਿੰਗ ਅਫ਼ਸਰ ਸਨ। ਕਰਨਲ ਸੰਤੋਸ਼ 18 ਮਹੀਨੇ ਤੋਂ ਲੱਦਾਖ ਵਿਚ ਭਾਰਤੀ ਸਰਹੱਦ ਦੀ ਸੁਰੱਖਿਆ ਵਿਚ ਤਾਇਨਾਤ ਸਨ। ਕਰਨਲ ਦੇ ਪਰਿਵਾਰ 'ਚ ਪਤਨੀ ਸੰਤੋਸ਼ੀ, 8 ਸਾਲ ਦੀ ਧੀ ਅਤੇ 3 ਸਾਲ ਦਾ ਬੇਟਾ ਹੈ।
ਦੱਸ ਦੇਈਏ ਕਿ ਸਾਰੇ 20 ਜਵਾਨਾਂ ਦੇ ਮਰਹੂਮ ਸਰੀਰ ਨੂੰ ਸਭ ਤੋਂ ਪਹਿਲਾਂ ਲੱਦਾਖ ਤੋਂ ਦਿੱਲੀ ਲਿਆਂਦਾ ਗਿਆ। ਇਸ ਤੋਂ ਬਾਅਦ ਹਰ ਕਿਸੇ ਦੇ ਸਰੀਰ ਨੂੰ ਉਨ੍ਹਾਂ ਦੇ ਪਿੰਡ ਭੇਜਿਆ ਗਿਆ। ਜਿੱਥੇ ਸਥਾਨਕ ਨੇਤਾਵਾਂ ਅਤੇ ਸਰਕਾਰ ਦੇ ਨੁਮਾਇੰਦਿਆਂ ਨੇ ਸ਼ਰਧਾਂਜਲੀ ਦਿੱਤੀ। ਹਾਲੇ ਸਾਰਿਆਂ ਦੇ ਮਰਹੂਮ ਸਰੀਰ ਘਰ ਨਹੀਂ ਪੁੱਜੇ ਹਨ। ਕੁਝ ਦੇ ਮਰਹੂਮ ਸਰੀਰ ਅੱਜ ਪਹੁੰਚਣਗੇ। ਸੋਮਵਾਰ ਯਾਨੀ ਕਿ 15 ਜੂਨ ਨੂੰ ਗਲਵਾਨ ਘਾਟੀ 'ਚ ਚੀਨ ਅਤੇ ਭਾਰਤ ਦੇ ਫ਼ੌਜੀਆਂ ਵਿਚਾਲੇ ਸੰਘਰਸ਼ ਹੋਇਆ। ਇਸ ਦੌਰਾਨ ਭਾਰਤ ਦੇ 20 ਜਵਾਨ ਸ਼ਹੀਦ ਹੋਏ, ਜਦਕਿ ਚੀਨ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। ਹਾਲਾਂਕਿ ਚੀਨ ਨੇ ਆਪਣੇ ਜ਼ਖ਼ਮੀ ਅਤੇ ਮਾਰੇ ਗਏ ਜਵਾਨਾਂ ਦੀ ਜਾਣਕਾਰੀ ਨਹੀਂ ਦਿੱਤੀ ਹੈ।
ਰਾਹਤ ਭਰੀ ਖ਼ਬਰ : ਕੋਰੋਨਾ ਆਫ਼ਤ ਦੌਰਾਨ 7000 ਤੋਂ ਜ਼ਿਆਦਾ ਲੋਕਾਂ ਨੂੰ ਨੌਕਰੀ ਦੇਵੇਗੀ ਇਹ ਕੰਪਨੀ
NEXT STORY