ਬਿਹਾਰ— ਰਾਜਧਾਨੀ ਪਟਨਾ 'ਚ ਬਦਮਾਸ਼ਾਂ ਨੇ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਸ਼ਨੀਵਾਰ ਦੇਰ ਰਾਤੀ ਨਾਬਾਲਗ ਨਾਲ ਹੋਏ ਗੈਂਗਰੇਪ ਦੀ ਘਟਨਾ ਨਾਲ ਸਨਸਨੀ ਫੈਲ ਗਈ। ਘਟਨਾ ਕੋਤਵਾਲੀ ਥਾਣਾ ਖੇਤਰ ਦੇ ਜੀ.ਪੀ.ਓ ਗੋਲਬੰਰ ਨੇੜੇ ਦੀ ਹੈ। ਘਟਨਾ ਦੇ ਬਾਅਦ ਹਰਕਤ 'ਚ ਆਈ ਪੁਲਸ ਨੇ ਕਾਰਵਾਈ ਕਰਦੇ ਹੋਏ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਸ ਨੇ ਪਾਕਸੋ ਐਕਟ 'ਚ ਕੇਸ ਦਰਜ ਕਰਦੇ ਹੋਏ ਪੀੜਤਾ ਨੂੰ ਦੇਰ ਰਾਤ ਹੀ ਮੈਡੀਕਲ ਜਾਂਚ ਲਈ ਭੇਜ ਦਿੱਤਾ ਹੈ। ਘਟਨਾ ਸ਼ਨੀਵਾਰ ਦੇ ਰਾਤ ਕਰੀਬ 12 ਵਜੇ ਦੀ ਹੈ। ਜਦੋਂ ਕੋਤਵਾਲੀ ਥਾਣਾ ਖੇਤਰ ਦੇ ਗੋਲਬੰਰ ਅਤੇ ਰੇਲਵੇ ਲਾਈਨ ਵਿਚਕਾਰ ਕਿਸੇ ਨਾਬਾਲਗ ਦੀ ਸ਼ੌਰ ਮਚਾਉਣ 'ਤੇ ਲੋਕ ਇੱਕਠੇ ਹੋ ਗਏ। ਲੜਕੀ ਦੀ ਹਾਲਤ ਦੇਖ ਲੋਕਾਂ ਨੂੰ ਸਮਝਣ 'ਚ ਦੇਰ ਨਹੀਂ ਲੱਗੀ ਕਿ ਇਸ ਦੇ ਨਾਲ ਕੀ ਹੋਇਆ ਹੈ। ਸੁਚਨਾ ਮਿਲਣ 'ਤੇ ਤੁਰੰਤ ਪੁਲਸ ਵੀ ਮੌਕੇ 'ਤੇ ਪੁੱਜ ਗਈ। ਜਦੋਂ ਨਾਬਾਲਗ ਨੇ ਆਪਣੇ ਨਾਲ ਹੋਈ ਘਟਨਾ ਦੇ ਬਾਰੇ 'ਚ ਪੁਲਸ ਨੂੰ ਜਾਣਕਾਰੀ ਦਿੱਤੀ ਤਾਂ ਪਟਨਾ ਪੁਲਸ ਅਧਿਕਾਰੀਆਂ ਦੇ ਹੋਸ਼ ਉਡ ਗਏ। ਪੁਲਸ ਅਧਿਕਾਰੀਆਂ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਿਆ ਅਤੇ ਕਾਰਵਾਈ ਕਰਦੇ ਹੋਏ ਫੇਕਨ ਅਤੇ ਛੋਟੂ ਨਾਮ ਦੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੌਰਾਨ ਬਾਕੀ ਦੇ ਦੋਸ਼ੀ ਭੱਜਣ 'ਚ ਸਫਲ ਰਹੇ। ਪੀੜਤਾ ਨੂੰ ਥਾਣਾ ਲਿਆ ਕੇ ਪਟਨਾ ਦੇ ਸਿਟੀ ਐਸ.ਪੀ ਡੀ ਅਮਰਕੇਸ਼ ਦੀ ਅਗਵਾਈ 'ਚ ਪੁਲਸ ਨੇ ਘਟਨਾ ਦੀ ਜਾਣਕਾਰੀ ਲਈ। ਦੋਸ਼ੀਆਂ ਨੇ ਪੀੜਤਾ ਨਾਲ ਅਣਹੋਣੀ ਦੀ ਗੱਲ ਤੋਂ ਇਨਕਾਰ ਨਹੀਂ ਕੀਤਾ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਚੀਨ ਦੀ ਲੜਕੀ ਦਾ ਰਾਜਸਥਾਨ ਲੜਕੇ 'ਤੇ ਆਇਆ ਦਿਲ, ਹਿੰਦੂ ਰੀਤੀ-ਰਿਵਾਜ਼ਾਂ ਨਾਲ ਹੋਇਆ ਵਿਆਹ
NEXT STORY