ਜੈਪੁਰ-ਰਾਜਸਥਾਨ 'ਚ ਕਾਂਗਰਸ ਨੂੰ ਮਿਲੀ ਸ਼ੁਰੂਆਤੀ ਚੜਾਈ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਅਸ਼ੋਕ ਗਲਹੋਤ ਨੇ ਇਹ ਵੱਡਾ ਬਿਆਨ ਦਿੱਤਾ ਹੈ ਕਿ ਇਹ ਰਾਹੁਲ ਗਾਂਧੀ ਦੀ ਮਿਹਨਤ ਦਾ ਹੀ ਨਤੀਜਾ ਹੈ। ਇਸ ਤੋਂ ਇਲਾਵਾ ਰਾਜਸਥਾਨ 'ਚ ਕਾਂਗਰਸ ਦੀ ਸਰਕਾਰ ਬਣਨਾ ਤੈਅ ਹੈ ਅਤੇ ਮੁੱਖ ਮੰਤਰੀ ਵਸੁੰਧਰਾ ਰਾਜੇ ਇਨ੍ਹਾਂ ਰੁਝਾਨਾਂ 'ਤੇ ਚੁੱਪੀ ਸਾਧੀ ਹੋਈ ਹੈ।
ਕਾਂਗਰਸ ਨੂੰ ਮਿਲੇਗਾ ਪੂਰਾ ਬਹੁਮਤ- ਗਲਹੋਤ
ਰਾਜਸਥਾਨ 'ਚ ਕਾਂਗਰਸ ਨੂੰ ਪੂਰਾ ਬਹੁਮਤ ਮਿਲਣ ਦੇ ਨੇੜੇ ਪਹੁੰਚਣ ਤੋਂ ਬਾਅਦ ਸੀਨੀਅਰ ਨੇਤਾ ਅਸ਼ੋਕ ਗਲਹੋਤ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਨੂੰ ਪੂਰਾ ਬਹੁਮਤ ਮਿਲੇਗਾ ਅਤੇ ਮੁੱਖ ਮੰਤਰੀ ਦਾ ਫੈਸਲਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਕਰਨਗੇ। ਗਲਹੋਤ ਨੇ ਜੈਪੁਰ 'ਚ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਕਿਹਾ ਹੈ ,'' ਇਹ ਸੱਚ ਹੈ ਕਿ ਕਾਂਗਰਸ ਨੂੰ ਪੂਰਾ ਬਹੁਮਤ ਮਿਲੇਗਾ ਅਤੇ ਕਾਂਗਰਸ ਦੀ ਪੂਰੇ ਬਹੁਮਤ ਦੀ ਸਰਕਾਰ ਬਣੇਗੀ।'
CM ਦਾ ਫੈਸਲਾ ਕਰਨਗੇ ਰਾਹੁਲ-
ਮੁੱਖ ਮੰਤਰੀ ਦੇ ਸਵਾਲਾਂ 'ਤੇ ਉਨ੍ਹਾਂ ਨੇ ਕਿਹਾ ਹੈ, ''ਇਹ ਸਵਾਲ ਤੁਸੀਂ ਰਾਹੁਲ ਜੀ ਤੋਂ ਪੁੱਛੋ। ਮੁੱਖ ਮੰਤਰੀ ਦਾ ਫੈਸਲਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕਰਨਗੇ।'' ਰਾਜਸਥਾਨ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸਚਿਨ ਪਾਇਲਟ ਨੇ ਕਿਹਾ,''ਰਾਹੁਲ ਗਾਂਧੀ ਇਕ ਸਾਲ ਪਹਿਲਾਂ ਅੱਜ ਹੀ ਦੇ ਦਿਨ ਪ੍ਰਧਾਨ ਬਣੇ ਸਨ। ਇਹ ਜਿੱਤ ਤੋਹਫਾ ਹੈ।'' ਇਸ ਤੋਂ ਇਲਾਵਾ ਪਾਇਲਟ ਨੇ ਕਿਹਾ ਹੈ ਕਿ ਰਾਜਸਥਾਨ 'ਚ ਕਾਂਗਰਸ ਦੇ ਸਾਰੇ ਨੇਤਾ ਮਿਲ ਕੇ ਲੜੇ ਹਨ ਅਤੇ ਜਿੱਤ 'ਚ ਭੂਮਿਕਾ ਨਿਭਾਈ ਹੈ।
ਰੁਝਾਨਾਂ ਦੇ ਜੋਸ਼ 'ਚ ਕਾਂਗਰਸ ਨੇ ਮੰਗਵਾਏ ਪਟਾਕੇ, ਜਸ਼ਨ ਦਾ ਮਾਹੌਲ (ਵੀਡੀਓ)
NEXT STORY