ਨੈਸ਼ਨਲ ਡੈਸਕ- ਰਾਜਸਥਾਨ ’ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਾਬਕਾ ਡਿਪਟੀ ਸੀ. ਐੱਮ. ਸਚਿਨ ਪਾਇਲਟ ਵਿਚਾਲੇ ਪੈਦਾ ਹੋਇਆ ਸਿਆਸੀ ਤੂਫਾਨ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੂਬਾਈ ਲੀਡਰਸ਼ਿਪ ਦੇ ਖਿਲਾਫ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਵਿਦਰੋਹ ਤੋਂ ਬਾਅਦ ਸਤੰਬਰ 2019 ’ਚ ਕਾਂਗਰਸ ’ਚ ਸ਼ਾਮਲ ਹੋਏ ਬਹੁਜਨ ਸਮਾਜ ਪਾਰਟੀ (ਬਸਪਾ) ਦੇ 6 ਸਾਬਕਾ ਵਿਧਾਇਕ ਅਤੇ ਸਰਕਾਰ ਦਾ ਸਮਰਥਨ ਕਰਨ ਵਾਲੇ 13 ਆਜ਼ਾਦ ਵਿਧਾਇਕ ਬੁੱਧਵਾਰ ਨੂੰ ਸਾਂਝੇ ਰੂਪ ’ਚ ਬੈਠਕ ਕਰਨਗੇ। ਜਿਸ ਨਾਲ ਸੂਬੇ ਦੇ ਮੰਤਰੀ ਮੰਡਲ ’ਚ ਉਨ੍ਹਾਂ ਲਈ ਜਗ੍ਹਾ ਬਣਾਉਣ ਲਈ ਦਬਾਅ ਬਣਾਇਆ ਜਾ ਸਕੇ। ਇਸ ਸਮੇਂ ਗਹਿਲੋਤ ਮੰਤਰੀ ਮੰਡਲ ’ਚ 9 ਮੰਤਰੀਆਂ ਦੀ ਜਗ੍ਹਾ ਖਾਲੀ ਹੈ, ਸਚਿਨ ਪਾਇਲਟ ਚਾਹੁੰਦੇ ਹਨ ਕਿ ਇਨ੍ਹਾਂ ’ਚੋਂ 6-7 ਅਹੁਦੇ ਉਨ੍ਹਾਂ ਦੇ ਖਾਤੇ ’ਚ ਆ ਜਾਣ, ਉਥੇ ਹੀ ਬਸਪਾ ਤੋਂ ਕਾਂਗਰਸ ’ਚ ਆਏ ਵਿਧਾਇਕਾਂ ਅਤੇ ਆਜ਼ਾਦ ਵਿਧਾਇਕਾਂ ਦੀ ਵੀ ਇਨ੍ਹਾਂ ਅਹੁਦਿਆਂ ’ਤੇ ਨਜ਼ਰ ਹੈ। ਹਾਲਾਂਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਵਿਚਾਲੇ ਜੋ ਦਬਦਬੇ ਦੀ ਲੜਾਈ ਚੱਲ ਰਹੀ ਹੈ ਉਸ ਨੂੰ ਲੈ ਕੇ ਕਾਂਗਰਸ ਹਾਈਕਮਾਨ ਵੀ ਅਲਰਟ ਹੈ। ਅਜਿਹਾ ਵੀ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਅੰਦਰ ਆਏ ਇਸ ਸਿਆਸੀ ਸੰਕਟ ਨੂੰ ਟਾਲਣ ਲਈ ਕਾਂਗਰਸ ਹਾਈਕਮਾਨ ਨੇ ਸਚਿਨ ਪਾਇਲਟ ਨੂੰ ਪਾਰਟੀ ਦੇ ਅੰਦਰ ਹੀ ਜਨਰਲ ਸਕੱਤਰ ਵਰਗਾ ਅਹੁਦਾ ਆਫਰ ਕੀਤਾ ਸੀ ਜਿਸ ਤੋਂ ਪਾਇਲਟ ਨੇ ਇਨਕਾਰ ਕਰ ਦਿੱਤਾ ਹੈ।
ਇਹ ਖ਼ਬਰ ਪੜ੍ਹੋ- ਰਾਸ ਟੇਲਰ ਨੇ ਬਣਾਇਆ WTC ਫਾਈਨਲ 'ਚ ਵੱਡਾ ਰਿਕਾਰਡ
ਆਜ਼ਾਦ ਅਤੇ ਬਸਪਾ ਵਿਧਾਇਕਾਂ ਨੇ ਬਚਾਈ ਸੀ ਸਰਕਾਰ
ਪਿਛਲੇ ਸਾਲ ਜੁਲਾਈ ’ਚ, ਪਾਇਲਟ ਅਤੇ 18 ਹੋਰ ਵਿਧਾਇਕਾਂ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਖਿਲਾਫ ਬਗ਼ਾਵਤ ਕਰ ਦਿੱਤੀ ਸੀ ਪਰ ਪਾਰਟੀ ਵੱਲੋਂ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਇਕ ਪੈਨਲ ਗਠਿਤ ਕਰਨ ਤੋਂ ਬਾਅਦ ਸੰਕਟ ਟਲ ਗਿਆ ਸੀ। ਮੁੱਖ ਮੰਤਰੀ ਗਹਿਲੋਤ ਦੇ ਕਰੀਬੀ ਮੰਨੇ ਜਾਣ ਵਾਲੇ ਇਕ ਆਜ਼ਾਦ ਵਿਧਾਇਕ ਨੇ ਨਾਂ ਉਜਾਗਰ ਨਾ ਕਰਨ ਦੀ ਸ਼ਰਤ ’ਤੇ ਕਿਹਾ ਕਿ ਪਿਛਲੇ ਸਾਲ ਸਿਆਸੀ ਸੰਕਟ ਦੌਰਾਨ ਕੇਂਦਰੀ ਨੇਤਾਵਾਂ ਨੇ ਉਨ੍ਹਾਂ ਨੂੰ ਇਕ ਮਹੀਨੇ ਦੇ ਅੰਦਰ ਕੈਬਨਿਟ ’ਚ ਸ਼ਾਮਲ ਕਰਨ ਜਾਂ ਪ੍ਰਮੁੱਖ ਅਹੁਦਿਆਂ ’ਤੇ ਨਿਯੁਕਤ ਕਰਨ ਦਾ ਭਰੋਸਾ ਦਿੱਤਾ ਸੀ। ਵਿਧਾਇਕ ਦਾ ਕਹਿਣਾ ਹੈ ਕਿ ਇਕ ਸਾਲ ਦੇ ਲੱਗਭਗ ਹੋ ਗਿਆ ਹੈ ਪਰ ਕੁਝ ਵੀ ਨਹੀਂ ਕੀਤਾ ਗਿਆ ਹੈ। ਹੁਣ ਅਜੇ ਮਾਕਨ ਦੇ ਪਾਇਲਟ ਕੈਂਪ ਦੇ ਪੱਖ ’ਚ ਦਿੱਤੇ ਗਏ ਬਿਆਨ ਨੇ ਸਾਨੂੰ ਸਾਰਿਆਂ ਨੂੰ ਦੁਬਿਧਾ ’ਚ ਪਾ ਦਿੱਤਾ ਹੈ। ਵਿਧਾਇਕ ਨੇ ਕਿਹਾ ਕਿ ਅਸੀਂ ਸੱਤਾਧਾਰੀ ਸਰਕਾਰ ਦੇ ਨਾਲ ਖੜੇ ਸੀ ਅਤੇ ਹੁਣ ਵੀ ਖੜੇ ਹਾਂ। ਬੈਠਕ ’ਚ ਹੋਰ ਆਜ਼ਾਦ ਅਤੇ ਬਸਪਾ ਦੇ 6 ਸਾਬਕਾ ਵਿਧਾਇਕਾਂ ਦੇ ਨਾਲ ਚਰਚਾ ਤੋਂ ਬਾਅਦ ਅਸੀਂ ਕਾਂਗਰਸ ਪਾਰਟੀ ਨੂੰ ਉਨ੍ਹਾਂ ਦੇ ਵਾਅਦੇ ਦੀ ਯਾਦ ਦਿਵਾਉਂਦੇ ਹੋਏ ਬੈਠਕ ’ਚ ਇਕ ਪ੍ਰਸਤਾਵ ਪਾਸ ਕਰਾਂਗੇ।
ਇਹ ਖ਼ਬਰ ਪੜ੍ਹੋ- ਵਿੰਡੀਜ਼ ਨੂੰ 158 ਦੌੜਾਂ ਨਾਲ ਹਰਾ ਦੱਖਣੀ ਅਫਰੀਕਾ ਨੇ ਜਿੱਤੀ ਸੀਰੀਜ਼
ਨਵਾਂ ਧੜਾ ਪਾਇਲਟ ’ਤੇ ਪੈ ਰਿਹੈ ਭਾਰੀ
ਕਾਂਗਰਸ ਜਨਰਲ ਸਕੱਤਰ ਅਤੇ ਰਾਜਸਥਾਨ ਦੇ ਇੰਚਾਰਜ ਅਜੇ ਮਾਕਨ ਨੇ ਪਿਛਲੇ ਹਫਤੇ ਕਿਹਾ ਸੀ ਕਿ ਦਿੱਲੀ ’ਚ ਕੇਂਦਰੀ ਲੀਡਰਸ਼ਿਪ ਪਾਇਲਟ ਦੇ ਸੰਪਰਕ ’ਚ ਹੈ, ਜੋ ਇਕ ‘ਸਟਾਰ ਪ੍ਰਚਾਰਕ’ ਅਤੇ ਪਾਰਟੀ ਲਈ ਇਕ ‘ਜਾਇਦਾਦ’ ਹੈ। ਇਸ ਬਿਆਨ ਤੋਂ ਬਾਅਦ ਪਾਇਲਟ ਖੇਮੇ ਨੇ ਫਿਰ ਤੋਂ ਸਰਕਾਰ ਨੂੰ ਕੈਬਨਿਟ ਵਿਸਤਾਰ ਅਤੇ ਰਾਜਨੀਤਕ ਨਿਯੁਕਤੀਆਂ ਲਈ ਮਜਬੂਰ ਕਰ ਦਿੱਤਾ ਹੈ। ਪਿਛਲੇ ਹਫਤੇ ਬਸਪਾ ਤੋਂ ਕਾਂਗਰਸ ’ਚ ਆਏ ਵਿਧਾਇਕਾਂ ਸੰਦੀਪ ਯਾਦਵ ਅਤੇ ਰਾਜੇਂਦਰ ਗੁੱਡਾ ਨੇ ਕਿਹਾ ਕਿ ਪਾਇਲਟ ਦੀ ਬਗ਼ਾਵਤ ਤੋਂ ਬਾਅਦ 19 ਵਿਧਾਇਕ ਕਾਂਗਰਸ ਛੱਡ ਚੁੱਕੇ ਸਨ। ਉਨ੍ਹਾਂ ਕਿਹਾ ਕਿ ਅਸੀਂ ਨਾ ਹੁੰਦੇ ਤਾਂ ਸਰਕਾਰ ਆਪਣੀ ਪਹਿਲੀ ਵਰ੍ਹੇਗੰਢ ਵੀ ਨਹੀਂ ਮਨਾ ਸਕਦੀ ਸੀ। ਦੋ ਵਿਧਾਇਕਾਂ ਦਾ ਕਹਿਣਾ ਹੈ ਕਿ ਹਾਈਕਮਾਨ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਸਰਕਾਰ ਨੂੰ ਬਚਾਉਣ ਲਈ ਉਨ੍ਹਾਂ ਕੋਲ ਬਹੁਮਤ ਨਹੀਂ ਸੀ, ਮੁੱਖ ਮੰਤਰੀ ਗਹਿਲੋਤ 9 ਮੰਤਰੀਆਂ ਨੂੰ ਕੈਬਨਿਟ ’ਚ ਸ਼ਾਮਲ ਕਰ ਸਕਦੇ ਹਨ। ਕਾਂਗਰਸ ਨੇਤਾਵਾਂ ਨੇ ਪਹਿਲਾਂ ਕਿਹਾ ਹੈ ਕਿ ਉਹ ਇਸ ਮੁੱਦੇ ਨੂੰ ਸੁਲਝਾਉਣ ਲਈ ਪਾਇਲਟ ਨਾਲ ਗੱਲਬਾਤ ਕਰ ਰਹੇ ਹਨ। ਸਿਆਸੀ ਵਿਸ਼ਲੇਸ਼ਕ ਮਨੀਸ਼ ਗੋਧਾ ਨੇ ਕਿਹਾ ਕਿ ਸੰਯੁਕਤ ਬੈਠਕ ਇਸ ਤਰ੍ਹਾਂ ਲੱਗ ਰਹੀ ਹੈ ਕਿ ਇਹ ਪਾਇਲਟ ਧੜੇ ਲਈ ਕਾਊਂਟਰ ਹੈ। ਉਨ੍ਹਾਂ ਕਿਹਾ, ‘‘ਇਹ ਨਵਾਂ ਧੜਾ ਪਾਇਲਟ ਖੇਮੇ ਵੱਲੋਂ ਬਣਾਏ ਗਏ ਦਬਾਅ ਨੂੰ ਸੰਤੁਲਿਤ ਕਰਨ ਅਤੇ ਉਸ ਦਾ ਮੁਕਾਬਲਾ ਕਰਨ ਲਈ ਹੈ, ਅਤੇ ਹੁਣ ਇਹ ਕਾਂਗਰਸ ਲੀਡਰਸ਼ਿਪ ਨੂੰ ਪਿਛਲੇ ਸਾਲ ਸੰਕਟ ਦੌਰਾਨ ਉਨ੍ਹਾਂ ਨਾਲ ਕੀਤੇ ਗਏ ਵਾਅਦੇ ਦੀ ਵੀ ਯਾਦ ਦਿਵਾ ਰਿਹਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
9 ਦੇਸ਼ਾਂ 'ਚ ਡੈਲਟਾ ਪਲੱਸ ਵੇਰੀਐਂਟ ਦਾ ਖੌਫ਼, ਭਾਰਤ 'ਚ 22 ਮਰੀਜ਼, ਸਿਹਤ ਮੰਤਰਾਲਾ ਦੀ ਤਿੰਨ ਸੂਬਿਆਂ ਨੂੰ ਚਿੱਠੀ
NEXT STORY