ਹੈਦਰਾਬਾਦ- ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਤੋਂ ਇਕ ਬਹੁਤ ਹੀ ਮੰਦਭਾਗੀ ਅਤੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ, ਜਿੱਥੇ ਇਕ 24 ਸਾਲਾ ਕੁੜੀ ਨੇ ਮਾਨਸਿਕ ਪ੍ਰੇਸ਼ਾਨੀ ਅਤੇ ਸਮਾਜਿਕ ਬਦਨਾਮੀ ਦੇ ਡਰੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਇਹ ਉਹੀ ਕੁੜੀ ਸੀ ਜਿਸ ਨੂੰ ਇਕ ਮਹੀਨਾ ਪਹਿਲਾਂ ਉਸ ਦੇ ਹੀ ਰਿਸ਼ਤੇਦਾਰ ਨੇ ਜ਼ਬਰਦਸਤੀ 'HIV ਖੂਨ' ਦਾ ਇੰਜੈਕਸ਼ਨ ਲਗਾਇਆ ਸੀ।
ਇਹ ਦਰਦਨਾਕ ਸਿਲਸਿਲਾ ਪਿਛਲੇ ਮਹੀਨੇ 11 ਮਾਰਚ ਨੂੰ ਸ਼ੁਰੂ ਹੋਇਆ ਸੀ। ਮੁਲਜ਼ਮ ਦੀ ਪਛਾਣ ਮਨੋਹਰ ਵਜੋਂ ਹੋਈ ਹੈ, ਜੋ ਪੀੜਤਾ ਦਾ ਰਿਸ਼ਤੇਦਾਰ ਸੀ ਅਤੇ ਦੋਵਾਂ ਦਾ ਵਿਆਹ ਤੈਅ ਹੋਇਆ ਸੀ। ਜਦੋਂ ਕੁੜੀ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਮਨੋਹਰ ਦੇ ਮਾਤਾ-ਪਿਤਾ HIV ਪਾਜ਼ੇਟਿਵ ਹਨ, ਤਾਂ ਉਨ੍ਹਾਂ ਨੇ ਸਤੰਬਰ 2024 'ਚ ਮਨੋਹਰ ਦਾ ਵੀ ਟੈਸਟ ਕਰਵਾਇਆ। ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਕੁੜੀ ਨੇ ਤੁਰੰਤ ਵਿਆਹ ਤੋੜ ਦਿੱਤਾ। ਇਸ ਗੱਲ ਤੋਂ ਗੁੱਸੇ ਵਿੱਚ ਆ ਕੇ ਮਨੋਹਰ ਨੇ ਕੁੜੀ ਦੇ ਘਰ 'ਚ ਵੜ ਕੇ ਉਸ ਨੂੰ ਜ਼ਬਰਦਸਤੀ ਆਪਣਾ ਸੰਕਰਮਿਤ ਖੂਨ ਇੰਜੈਕਸ਼ਨ ਰਾਹੀਂ ਲਗਾ ਦਿੱਤਾ ਸੀ। ਪੁਲਸ ਨੇ ਉਸ ਸਮੇਂ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਸੀ।
ਮਾਨਸਿਕ ਤਣਾਅ ਅਤੇ ਸਮਾਜਿਕ ਡਰ ਬਣਿਆ ਮੌਤ ਦਾ ਕਾਰਨ
ਪੁਲਸ ਮੁਤਾਬਕ, ਇਸ ਜਾਨਲੇਵਾ ਹਮਲੇ ਤੋਂ ਬਾਅਦ ਕੁੜੀ ਬਹੁਤ ਸਦਮੇ ਅਤੇ ਮਾਨਸਿਕ ਤਣਾਅ 'ਚ ਸੀ। ਉਹ ਲਗਾਤਾਰ ਸਮਾਜ 'ਚ ਹੋਣ ਵਾਲੀ ਬਦਨਾਮੀ ਅਤੇ ਇਸ ਲਾਇਲਾਜ ਬੀਮਾਰੀ ਦੇ ਡਰ ਨਾਲ ਜੂਝ ਰਹੀ ਸੀ। ਸ਼ੁੱਕਰਵਾਰ ਨੂੰ ਉਸ ਨੇ ਆਪਣੇ ਘਰ 'ਚ ਫਾਹਾ ਲਗਾ ਲਿਆ। ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਹਿੰਗੇ ਈਂਧਨ ਨੇ ਵਿਗਾੜੀ ਖੇਡ! Indigo ਅਤੇ AirIndia ਨੇ ਵਧਾਈਆਂ ਟਿਕਟਾਂ ਦੀਆਂ ਕੀਮਤਾਂ
NEXT STORY