ਅਲੀਗੜ੍ਹ— ਅਲੀਗੜ੍ਹ 'ਚ ਇਨੀਂ ਦਿਨੋਂ ਇਕ ਮਾਮਲਾ ਬਹੁਤ ਸੁਰਖੀਆਂ ਬਟੌਰ ਰਿਹਾ ਹੈ। ਜਿਸ 'ਚ ਇਕ ਹਿੰਦੂ ਲੜਕੀ 'ਤੇ ਬੀ.ਜੇ.ਪੀ ਮਹਿਲਾ ਮੋਰਚਾ ਦੀ ਨੇਤਾ ਥੱਪੜ ਬਰਸਾਉਂਦੀ ਹੋਈ ਨਜ਼ਰ ਆ ਰਹੀ ਹੈ। ਲੜਕੀ ਦਾ ਕਿਸੇ ਮੁਸਲਿਮ ਲੜਕੇ ਨਾਲ ਪ੍ਰੇਮ-ਪਸੰਗ ਚੱਲ ਰਿਹਾ ਸੀ, ਜਿਨ੍ਹਾਂ ਨੂੰ ਹਿੰਦੂਵਾਦੀ ਸੰਗਠਨ ਦੇ ਲੋਕ ਚੁੱਕ ਕੇ ਥਾਣੇ 'ਚ ਲੈ ਕੇ ਆਏ ਸੀ। ਵੀਡੀਓ ਵਾਇਰਲ ਹੋਣ ਦੇ ਬਾਅਦ ਰਾਜਨੀਤਿਕ ਗਲੀਆਰੇ 'ਚ ਚਰਚਾਵਾਂ ਜੋਰਾਂ 'ਤੇ ਹੈ।
ਗਾਂਧੀ ਪਾਰਕ ਥਾਣੇ 'ਚ ਲਿਆਇਆ ਗਿਆ ਪ੍ਰੇਮੀ ਜੋੜਾ ਵੱਖ-ਵੱਖ ਸਮੁਦਾਇ ਤੋਂ ਹੈ। ਲੜਕਾ ਮੁਸਲਿਮ ਅਤੇ ਲੜਕੀ ਹਿੰਦੂ ਧਰਮ ਤੋਂ ਹੈ। ਲੜਕੇ ਦੀ ਉਮਰ ਅਤੇ ਲੜਕੀ ਦੀ ਉਮਰ 'ਚ ਵੀ ਬਹੁਤ ਅੰਤਰ ਸੀ। ਜਿਸ ਦੇ ਬਾਅਦ ਸੂਚਨਾ 'ਤੇ ਬੀ.ਜੇ.ਪੀ ਮਹਿਲਾ ਮੋਰਚਾ ਦੀ ਮਹਾਨਗਰ ਪ੍ਰਧਾਨ ਸੰਗੀਤਾ ਸਮੇਤ ਹੋਰ ਲੋਕ ਆਏ। ਪੁਲਸ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ। ਮੌਕੇ 'ਤੇ ਪੁੱਜੀ ਪੁਲਸ ਵਿਅਕਤੀ ਨੂੰ ਥਾਣੇ ਲੈ ਆਈ ਜਦਕਿ ਲੜਕੀ ਨੂੰ ਪਰਿਵਾਰਕ ਮੈਬਰਾਂ ਨੂੰ ਸੌਂਪ ਦਿੱਤਾ ਗਿਆ ਹੈ। ਇਸ ਦੌਰਾਨ ਮਹਿਲਾ ਮੋਰਚਾ ਪ੍ਰਧਾਨ ਨੇ ਲੜਕੀ ਨੂੰ ਥੱਪੜ ਵੀ ਮਾਰੇ, ਜਿਸ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ।
ਦੋਹੇਂ ਬੀਤੀ ਸ਼ਾਮ ਇਕ ਦੁਕਾਨ 'ਚ ਬੈਠੇ ਫੜੇ ਗਏ ਸੀ। ਜਿਨ੍ਹਾਂ ਨੂੰ ਹਿੰਦੂਵਾਦੀ ਸੰਗਠਨ ਦੇ ਲੋਕ ਚੁੱਕ ਕੇ ਥਾਣੇ ਲੈ ਆਏ ਸੀ। ਬੀ.ਜੇ.ਪੀ ਮਹਿਲਾ ਮੋਰਚਾ ਅਤੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮੌਕੇ 'ਤੇ ਪੁੱਜੀ ਪ੍ਰਧਾਨ ਸਾਹਿਬਾ ਨੇ ਲੜਕੀ ਤੋਂ ਜਾਣਕਾਰੀ ਲੈ ਕੇ ਉਸ ਦੇ ਪਰਿਵਾਰਕ ਮੈਬਰਾਂ ਨੂੰ ਸੂਚਿਤ ਕੀਤਾ। ਸੰਗੀਤਾ ਨੇ ਬਹੁਤ ਦੇਰ ਤੱਕ ਲੜਕੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਬਾਵਜੂਦ ਇਸ ਦੇ ਉਹ ਵਿਅਕਤੀ ਨੂੰ ਆਪਣਾ ਪ੍ਰੇਮੀ ਮੰਨਦੀ ਰਹੀ। ਗੁੱਸੇ 'ਚ ਆਈ ਸੰਗੀਤਾ ਨੇ ਉਸ 'ਤੇ ਥੱਪੜਿਆਂ ਦੀ ਬਰਸਾਤ ਕਰ ਦਿੱਤੀ।
ਹੈਰਾਨੀ ਦੀ ਗੱਲ ਹੈ ਕਿ ਥਾਣੇ 'ਚ ਸਭ ਕੁਝ ਚੱਲਦਾ ਰਿਹਾ ਅਤ ਪੁਲਸ ਅਧਿਕਾਰੀ ਤਮਾਸ਼ਬੀਨ ਬਣ ਕੇ ਦੇਖਦੇ ਰਹੇ। ਇਸ ਵੀਡੀਓ ਨੇ ਥਾਣੇ 'ਚ ਹੱਲਚੱਲ ਮਚਾ ਦਿੱਤਾ ਹੈ, ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਕੋਈ ਕਾਰਵਾਈ ਕਰਦਾ ਹੈ ਜਾਂ ਨਹੀਂ।
ਮਹਾਕਵੀ ਸੂਰੀਆਕਾਂਤ ਤ੍ਰਿਪਾਠੀ ਦੇ ਪੋਤੇ 'ਤੇ ਸ਼ਰੇਆਮ ਹਮਲਾ, ਇਲਾਜ ਦੌਰਾਨ ਮੌਤ
NEXT STORY