ਬਦਾਯੂੰ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੇ ਸਿਵਲ ਲਾਈਨਜ਼ ਥਾਣਾ ਖੇਤਰ ਦੇ ਇਕ ਪਿੰਡ ਵਿਚ ਪੰਜ ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਮਗਰੋਂ ਉਸ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬਦਾਯੂੰ ਦੇ ਸੀਨੀਅਰ ਪੁਲਸ ਅਧਿਕਾਰੀ ਸੰਕਲਪ ਸ਼ਰਮਾ ਨੇ ਸੋਮਵਾਰ ਯਾਨੀ ਕਿ ਅੱਜ ਦੱਸਿਆ ਕਿ ਸਿਵਲ ਲਾਈਨਜ਼ ਥਾਣਾ ਖੇਤਰ ਦੇ ਇਕ ਪਿੰਡ ’ਚ ਬੱਚੀ ਨਾਲ ਜਬਰ-ਜ਼ਿਨਾਹ ਕਰਨ ਅਤੇ ਉਸ ਦਾ ਕਤਲ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਪੁਲਸ ਮੁਤਾਬਕ ਦੋਸ਼ੀ ਉਤਰਾਖੰਡ ਦੇ ਊਧਮਸਿੰਘ ਨਗਰ ਦਾ ਰਹਿਣ ਵਾਲਾ ਹੈ। ਪਰਿਵਾਰ ਉਸ ਦਾ ਇਲਾਜ ਕਰਾਉਣ ਲਈ ਉਸ ਨੂੰ ਇੱਥੇ ਲਿਆਇਆ ਸੀ, ਜਿੱਥੋਂ ਉਹ ਫਰਾਰ ਹੋ ਗਿਆ ਸੀ।
ਇਹ ਵੀ ਪੜ੍ਹੋ : ਘਰੇਲੂ ਕਲੇਸ਼ ਨੇ ਲਈ ਵਿਆਹੁਤਾ ਦੀ ਜਾਨ, ਪੰਜਾਬ ਦੀ ਧੀ ਨੇ ਨੋਇਡਾ 'ਚ ਲਏ ਆਖ਼ਰੀ ਸਾਹ
ਇਸ ਘਟਨਾ ਬਾਬਤ ਪੁਲਸ ਨੇ ਦੱਸਿਆ ਕਿ ਬੱਚੀ ਐਤਵਾਰ ਦੇਰ ਸ਼ਾਮ ਖੇਤਾਂ ’ਚ ਆਪਣੇ ਪਰਿਵਾਰ ਨਾਲ ਕਣਕ ਦੇ ਸਿੱਟੇ ਇਕੱਠੇ ਕਰਨ ਗਈ ਸੀ, ਇਸ ਦਰਮਿਆਨ ਪਹਿਲਾਂ ਤੋਂ ਹੀ ਖੇਤਾਂ ਵਿਚ ਲੁੱਕੇ ਹੋਏ ਵਿਅਕਤੀ ਨੇ ਬੱਚੀ ਨਾਲ ਜਬਰ-ਜ਼ਿਨਾਹ ਕੀਤਾ ਅਤੇ ਉਸ ਦਾ ਗਲ਼ਾ ਦਬਾਅ ਕੇ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਜਦੋਂ ਕਾਫ਼ੀ ਦੇਰ ਤੱਕ ਬੱਚੀ ਨਹੀਂ ਦਿੱਸੀ ਤਾਂ ਘਰ ਵਾਲੇ ਉਸ ਦੀ ਭਾਲ ਕਰਨ ਲੱਗ ਪਏ। ਲੱਭਦੇ-ਲੱਭਦੇ ਉਨ੍ਹਾਂ ਨੂੰ ਬੱਚੀ ਦੀ ਲਾਸ਼ ਅਤੇ ਉਕਤ ਵਿਅਕਤੀ ਦਿਖਾਈ ਦਿੱਤਾ।
ਇਹ ਵੀ ਪੜ੍ਹੋ : ਮੌਲਵੀ ਨੇ ਜਬਰ-ਜ਼ਨਾਹ ਕਰਕੇ ਨਾਬਾਲਗਾ ਨੂੰ ਖੂਹ ’ਚ ਸੁੱਟਿਆ
ਪਿੰਡ ਵਾਸੀਆਂ ਨੇ ਉੱਥੋਂ ਦੌੜ ਰਹੇ ਵਿਅਕਤੀ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਘਟਨਾ ਦੀ ਸੂਚਨਾ ਮਿਲਣ ’ਤੇ ਆਲਾ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਪਿੰਡ ਵਾਸੀਆਂ ਨੇ ਦੋਸ਼ੀ ਨੂੰ ਪੁਲਸ ਹਵਾਲੇ ਕਰ ਦਿੱਤਾ। ਪੁਲਸ ਦੋਸ਼ੀ ਤੋਂ ਪੁੱਛ-ਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ : ਕਾਰੋਬਾਰੀ ਨੇ ਰਚੀ ਪਤਨੀ ਅਤੇ ਸਹੁਰੇ ਪਰਿਵਾਰ ਦੇ ਕਤਲ ਦੀ ਸਾਜਿਸ਼, ਇੰਟਰਨੈੱਟ ’ਤੇ ਸਰਚ ਕਰ ਖੁਆਇਆ ‘ਜ਼ਹਿਰ’
ਕੋਰੋਨਾ ਦੇ ਬਾਵਜੂਦ ਮਹਾਕੁੰਭ ਦੇ ਦੂਜੇ ਸ਼ਾਹੀ ਇਸ਼ਨਾਨ 'ਤੇ ਕਰੀਬ 20 ਲੱਖ ਲੋਕਾਂ ਨੇ ਇਸ਼ਨਾਨ ਕੀਤਾ
NEXT STORY