ਨੈਸ਼ਨਲ ਡੈਸਕ : ਸੋਸ਼ਲ ਮੀਡੀਆ 'ਤੇ ਲਾਈਕਸ ਦੀ ਭੁੱਖ ਤੇ ਰੀਲ ਬਣਾਉਣ ਦੀ ਦੀਵਾਨਗੀ ਕਿਸ ਹੱਦ ਤੱਕ ਖ਼ਤਰਨਾਕ ਹੋ ਸਕਦੀ ਹੈ, ਇਸ ਦੀ ਇੱਕ ਰੂਹ ਕੰਬਾਊ ਉਦਾਹਰਣ ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਇੱਥੇ ਇੱਕ ਪਤਨੀ ਨੇ ਆਪਣੇ ਪਤੀ ਦਾ ਸਿਰਫ਼ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਸ ਨੇ ਉਸ ਨੂੰ ਸੋਸ਼ਲ ਮੀਡੀਆ 'ਤੇ ਵੀਡੀਓ (ਰੀਲ) ਅਪਲੋਡ ਕਰਨ ਤੋਂ ਮਨ੍ਹਾ ਕੀਤਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਮਹਿਲਾ ਨੇ ਕਤਲ ਕਰਨ ਦਾ ਤਰੀਕਾ ਵੀ ਯੂਟਿਊਬ (YouTube) ਤੋਂ ਸਰਚ ਕਰ ਕੇ ਸਿੱਖਿਆ ਸੀ।
ਵਿਆਹ ਦੀ ਵੀਡੀਓ ਬਣੀ ਮੌਤ ਦਾ ਕਾਰਨ
ਪੂਰਾ ਮਾਮਲਾ ਜ਼ਿਲ੍ਹੇ ਦੇ ਥਾਂਦਲਾ ਥਾਣਾ ਖੇਤਰ ਦਾ ਹੈ। ਜਾਣਕਾਰੀ ਮੁਤਾਬਕ ਬੀਤੇ ਵੀਰਵਾਰ ਨੂੰ 25 ਸਾਲਾ ਨੌਜਵਾਨ ਕੈਲਾਸ਼ ਦੀ ਲਾਸ਼ ਉਸ ਦੇ ਘਰੋਂ ਬਰਾਮਦ ਹੋਈ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਘਟਨਾ ਤੋਂ ਇੱਕ ਦਿਨ ਪਹਿਲਾਂ ਕੈਲਾਸ਼ ਦੀ ਪਤਨੀ ਨੇ ਇੱਕ ਵਿਆਹ ਸਮਾਗਮ ਵਿੱਚ ਨੱਚਦੇ ਹੋਏ ਆਪਣੀ ਵੀਡੀਓ ਬਣਾਈ ਸੀ। ਉਹ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਨਾ ਚਾਹੁੰਦੀ ਸੀ, ਪਰ ਕੈਲਾਸ਼ ਨੇ ਉਸ ਨੂੰ ਅਜਿਹਾ ਕਰਨ ਤੋਂ ਸਖ਼ਤੀ ਨਾਲ ਰੋਕ ਦਿੱਤਾ, ਜਿਸ ਕਾਰਨ ਦੋਵਾਂ ਵਿਚਾਲੇ ਕਾਫੀ ਝਗੜਾ ਹੋਇਆ।
ਪਤੀ ਦੀ ਪੱਗ ਨਾਲ ਹੀ ਘੁੱਟਿਆ ਗਲਾ
ਪਤੀ ਵੱਲੋਂ ਵੀਡੀਓ ਅਪਲੋਡ ਕਰਨ ਤੋਂ ਰੋਕਣਾ ਪਤਨੀ ਨੂੰ ਇੰਨਾ ਬੁਰਾ ਲੱਗਾ ਕਿ ਉਸ ਨੇ ਖ਼ੌਫ਼ਨਾਕ ਸਾਜ਼ਿਸ਼ ਰਚ ਦਿੱਤੀ। ਪੁਲਸ ਮੁਤਾਬਕ ਮਹਿਲਾ ਨੇ ਪਹਿਲਾਂ ਸੋਸ਼ਲ ਮੀਡੀਆ (ਯੂ-ਟਿਊਬ) 'ਤੇ ਕਤਲ ਕਰਨ ਦੇ ਤਰੀਕੇ ਦੇਖੇ ਅਤੇ ਫਿਰ ਰਾਤ ਨੂੰ ਸੌਂ ਰਹੇ ਪਤੀ ਦੀ ਪੱਗ (ਪਗੜੀ) ਨਾਲ ਹੀ ਉਸ ਦਾ ਗਲਾ ਘੁੱਟ ਦਿੱਤਾ। ਕੈਲਾਸ਼ ਦੇ ਸਰੀਰ 'ਤੇ ਕੋਈ ਬਾਹਰੀ ਸੱਟ ਜਾਂ ਖੂਨ ਦਾ ਨਿਸ਼ਾਨ ਨਹੀਂ ਸੀ, ਜਿਸ ਕਾਰਨ ਮੁੱਢਲੀ ਜਾਂਚ ਵਿੱਚ ਮਾਮਲਾ ਸ਼ੱਕੀ ਲੱਗ ਰਿਹਾ ਸੀ।
ਇੰਝ ਖੁੱਲ੍ਹਿਆ ਕਤਲ ਦਾ ਰਾਜ਼
ਲਾਸ਼ ਮਿਲਣ ਵੇਲੇ ਪਤਨੀ ਕੋਲ ਬੈਠ ਕੇ ਵਿਲਾਪ ਕਰ ਰਹੀ ਸੀ, ਪਰ ਕੈਲਾਸ਼ ਦੇ ਪਰਿਵਾਰਕ ਮੈਂਬਰਾਂ ਨੇ ਦੋਵਾਂ ਵਿਚਾਲੇ ਹੋਏ ਝਗੜੇ ਦਾ ਹਵਾਲਾ ਦਿੰਦੇ ਹੋਏ ਪਤਨੀ 'ਤੇ ਸ਼ੱਕ ਜ਼ਾਹਰ ਕੀਤਾ। ਪੁਲਸ ਨੇ ਜਦੋਂ ਮਹਿਲਾ ਨੂੰ ਹਿਰਾਸਤ ਵਿੱਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ, ਤਾਂ ਉਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ। ਪੁਲਸ ਨੇ ਮੁਲਜ਼ਮ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Favourite Subject 'ਚ ਨਾ ਮਿਲਿਆ ਦਾਖਲਾ ਤਾਂ ਟੁੱਟ ਗਿਆ ਵਿਦਿਆਰਥੀ ਦਾ ਦਿਲ ! ਚੁੱਕ ਲਿਆ ਖ਼ੌਫ਼ਨਾਕ ਕਦਮ
NEXT STORY