ਭਿਵਾਨੀ— ਭਿਵਾਨੀ ਦੇ ਤੋਸ਼ਾਮ ਇਲਾਕੇ ਦੇ ਇਕ ਪਿੰਡ 'ਚ ਇਕ ਲੜਕੀ ਨਾਲ ਪਿੰਡ ਦੇ ਹੀ ਦੋ ਨੌਜਵਾਨਾਂ ਨੇ ਕਥਿਤ ਰੂਪ ਨਾਲ ਸਮੂਹਿਕ ਬਲਾਤਕਾਰ ਕੀਤਾ। ਪੁਲਸ ਨੇ ਦੋਵਾਂ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਦੇ ਭਰਾ ਨੇ ਦੱਸਿਆ ਕਿ ਰਾਤ ਨੂੰ ਉਸ ਦੀ ਭੈਣ ਪਖਾਨੇ ਲਈ ਬਾਹਰ ਨਿਕਲੀ ਤਦੇ ਪਿੰਡ ਦਾ ਹੀ ਇਕ ਨੌਜਵਾਨ ਕਰਮਪਾਲ ਤੇ ਇਕ ਹੋਰ ਨੌਜਵਾਨ ਉਸ ਦੀ ਭੈਣ ਨੂੰ ਚੁੱਕ ਕੇ ਸੋਸਾਇਟੀ ਬੈਂਕ ਦੀ ਛੱਤ 'ਤੇ ਲੈ ਗਏ। ਉਥੇ ਦੋਵਾਂ ਨੇ ਉਸ ਨਾਲ ਬਲਾਤਕਾਰ ਕੀਤਾ। ਪੀੜਤ ਲੜਕੀ ਦੇ ਭਰਾ ਦੀ ਸ਼ਿਕਾਇਤ 'ਤੇ ਦੋਸ਼ੀਆਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਯੂ. ਪੀ. 'ਚ 5 ਨਾਬਾਲਿਗਾਂ ਨਾਲ ਜਬਰ-ਜ਼ਨਾਹ, 3 ਦੀ ਹੱਤਿਆ
NEXT STORY