ਜੈਪੁਰ— ਜੈਪੁਰ ਪੁਲਸ ਨੇ 12 ਸਾਲਾ ਵਿਦਿਆਰਥਣ ਦੇ ਕਤਲ ਦੇ ਦੋਸ਼ ਵਿਚ ਉਸ ਦੀ ਕਲਾਸ ਦੀ ਹੀ ਇਕ ਵਿਦਿਆਰਥਣ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੀ ਉਮਰ ਸਿਰਫ 10 ਸਾਲ ਹੈ। ਇਸ ਮਾਮਲੇ ਵਿਚ ਦੋਸ਼ੀ ਵਿਦਿਆਰਥਣ ਦੇ ਮਾਪਿਆਂ ਨੂੰ ਵੀ ਸਬੂਤ ਮਿਟਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ।ਇਹ ਘਟਨਾ ਜੈਪੁਰ ਦੇ ਨੇੜਲੇ ਕਸਬੇ ਚਾਕਸੂ ਇਲਾਕੇ ਦੀ ਹੈ, ਜਿੱਥੇ ਬੀਤੇ ਬੁੱਧਵਾਰ ਨੂੰ ਵਿਦਿਆਰਥਣ ਲਾਪਤਾ ਹੋ ਗਈ ਸੀ, ਜਿਸ ਦੀ ਲਾਸ਼ ਅਗਲੇ ਦਿਨ ਇਕ ਨਿਰਮਾਣ ਅਧੀਨ ਸਕੂਲ ਨੇੜੇ ਝਾੜੀਆਂ ਵਿਚੋਂ ਮਿਲੀ ਸੀ। ਪੁਲਸ ਜਾਂਚ ਵਿਚ ਪਤਾ ਲੱਗਾ ਕਿ ਬੁੱਧਵਾਰ ਨੂੰ ਪੈੱਨ ਚੋਰੀ ਕਰਨ ਨੂੰ ਲੈ ਕੇ ਦੋਵਾਂ ਵਿਦਿਆਰਥਣਾਂ ਵਿਚ ਝਗੜਾ ਹੋਇਆ ਸੀ। ਦੋਸ਼ੀ ਵਿਦਿਆਰਥਣ ਨੇ ਸਰੀਏ ਨਾਲ ਆਪਣੀ ਸਹੇਲੀ ਦੇ ਸਿਰ ਅਤੇ ਪਸਲੀਆਂ 'ਤੇ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਵਿਦਿਆਰਥਣ ਅਤੇ ਉਸਦੇ ਮਾਪਿਆਂ ਨੂੰ ਗ੍ਰਿਫਤਾਰ ਕਰ ਲਿਆ।
ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਵਿਦਿਆਰਥਣ ਨੇ ਸ਼ਾਮ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਆਪਣੀ ਮਾਂ ਨੂੰ ਦਿੱਤੀ। ਇਸ ਤੋਂ ਬਾਅਦ ਵਿਦਿਆਰਥਣ ਦੀ ਮਾਂ ਇਸ ਮਾਮਲੇ ਨੂੰ ਲੁਕਾਉਣ ਲਈ ਜੁਟ ਗਈ। ਲੜਕੀ ਅਤੇ ਉਸ ਦੀ ਮਾਂ ਦੋਹਾਂ ਨੇ ਮਿਲ ਕੇ ਲਾਸ਼ ਨੂੰ ਇਕ ਬੋਰੇ ਵਿਚ ਭਰਿਆ ਅਤੇ ਘਰ ਦੇ ਨੇੜੇ ਇਕ ਤਲਾਬ ਵਿਚ ਸੁੱਟ ਦਿੱਤਾ। ਦੋਸ਼ੀ ਵਿਦਿਆਰਥਣ ਦੀ ਮਾਂ ਨੇ ਆਪਣੇ ਪਤੀ ਨੂੰ ਵੀ ਇਸ ਗੱਲ ਦੀ ਜਾਣਕਾਰੀ ਦਿੱਤੀ। ਫਿਰ ਜੋੜੇ ਨੇ ਮਿਲ ਕੇ ਬੋਰੇ ਨੂੰ ਕੱਢਿਆ ਅਤੇ ਉਸ ਦੀ ਲਾਸ਼ ਨੂੰ ਸਾੜ ਦਿੱਤਾ। ਪੁਲਸ ਨੇ ਨਾਬਾਲਗ ਵਿਦਿਆਰਥਣ ਨੂੰ ਹਿਰਾਸਤ ਵਿਚ ਲੈ ਲਿਆ ਹੈ ਜਦਕਿ ਉਸ ਦੇ ਮਾਤਾ-ਪਿਤਾ ਨੂੰ ਲਾਸ਼ ਸਾੜਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ।
ਰਾਹੁਲ ਗਾਂਧੀ ਖਿਲਾਫ ਮਾਣਹਾਨੀ ਦਾ ਕੇਸ ਕਰੇਗਾ ਵੀਰ ਸਾਵਰਕਰ ਦਾ ਪੋਤਾ
NEXT STORY