ਨਵੀਂ ਦਿੱਲੀ— ਰਾਜਧਾਨੀ 'ਚ ਇਕ ਸਾਲ ਦੀ ਬੱਚੀ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਮਨ ਵਿਹਾਰ 'ਚ ਬੀਤੀ ਰਾਤ ਮਾਸੂਮ ਬੱਚੀ ਨੂੰ ਜਾਨਵਰਾਂ ਦੀ ਤਰ੍ਹਾਂ ਬੰਨ੍ਹ ਕੇ ਬਲਾਤਕਾਰ ਕੀਤਾ ਗਿਆ। ਬੱਚੀ ਦੀ ਤਲਾਸ਼ ਕਰਦੇ ਹੋਏ ਪਰਿਵਾਰ ਵਾਲੇ ਜਦੋਂ ਦੋਸ਼ੀ ਦੇ ਟਿਕਾਣੇ 'ਤੇ ਪੁੱਜੇ ਤਾਂ ਮਾਸੂਮ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਏ। ਬੱਚੀ ਜੋ ਠੀਕ ਤਰ੍ਹਾਂ ਬੈਠ ਨਹੀਂ ਪਾਉਂਦੀ, ਬਲਾਤਕਾਰੀ ਨੇ ਉਸ ਦੀ ਧੋਣ ਅਤੇ ਹੱਥ ਕੱਪੜੇ ਨਾਲ ਬੰਨ੍ਹ ਰੱਖੇ ਸਨ। ਉਸ ਦੇ ਸਰੀਰ 'ਤੇ ਕੱਪੜੇ ਨਹੀਂ ਸਨ ਅਤੇ ਉਹ ਖੂਨ ਨਾਲ ਲੱਥਪੱਥ ਸੀ। ਪਰਿਵਾਰ ਵਾਲੇ ਬੱਚੀ ਨੇ ਲੈ ਕੇ ਸੰਜੇ ਗਾਂਧੀ ਹਸਪਤਾਲ ਲੈ ਗਏ। ਹਸਪਤਾਲ 'ਚ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਦੂਜੇ ਪਾਸੇ ਮੌਕੇ 'ਤੇ ਲੋਕਾਂ ਨੇ ਦੋਸ਼ੀ ਦੀ ਜੰਮ ਕੇ ਕੁੱਟਮਾਰ ਕੀਤੀ ਪਰ ਪੁਲਸ ਦੇ ਪੁੱਜਣ ਨਾਲ ਉਸ ਦੀ ਜਾਨ ਬਚ ਗਈ।
ਪੁਲਸ ਨੇ ਦੋਸ਼ੀ ਦੀ ਹਸਪਤਾਲ ਤੋਂ ਪੱਟੀ ਕਰਵਾਉਣ ਤੋਂ ਬਾਅਦ ਉਸ ਨੂੰ ਹਿਰਾਸਤ 'ਚ ਲੈ ਲਿਆ। ਇਸ ਮਾਮਲੇ 'ਤੇ ਸੀਨੀਅਰ ਪੁਲਸ ਅਧਿਕਾਰੀ ਅਜੇ ਚੁੱਪ ਹਨ। ਦੋਸ਼ੀ ਦੀ ਪਛਾਣ ਧਰਮੇਂਦਰ ਉਰਫ ਗੋਲੂ (20) ਦੇ ਰੂਪ 'ਚ ਹੋਈ ਹੈ। ਉਹ ਬੱਚੀ ਦੇ ਤਾਏ ਦਾ ਜਾਣਨ ਵਾਲਾ ਦੱਸਿਆ ਜਾ ਰਿਹਾ ਹੈ। ਮੂਲ ਰੂਪ ਨਾਲ ਬਦਾਊਂ ਦਾ ਰਹਿਣ ਵਾਲਾ ਹੈ ਅਤੇ ਹਫਤਾਵਾਰ ਬਾਜ਼ਾਰਾਂ 'ਚ ਛੋਲੇ-ਭਠੂਰੇ ਵੇਚਣ ਦਾ ਕੰਮ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਬੀਤੀ ਰਾਤ ਬੱਚੀ ਨੂੰ ਟੌਫੀ ਦਿਵਾਉਣ ਦੇ ਬਹਾਨੇ ਘਰੋਂ ਲੈ ਗਿਆ ਸੀ। ਦੇਰ ਰਾਤ ਤੱਕ ਬੱਚੀ ਨੂੰ ਲੈ ਕੇ ਨਹੀਂ ਆਇਆ ਤਾਂ ਪਰਿਵਾਰ ਵਾਲਿਆਂ ਨੂੰ ਸ਼ੱਕ ਹੋਇਆ। ਉਸ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਦੋਸ਼ੀ ਨਾ ਆਪਣੇ ਘਰ 'ਚ ਮਿਲਿਆ, ਨਾ ਆਪਣੇ ਛੋਲੇ-ਭਠੂਰੇ ਵੇਚਣ ਵਾਲੇ ਟਿਕਾਣੇ 'ਤੇ। ਲੋਕਾਂ ਨੇ ਉਸ ਨੂੰ ਹਰ ਜਗ੍ਹਾ ਲੱਭਿਆ। ਆਖਰਕਾਰ ਉਹ ਉੱਥੇ ਮਿਲਿਆ, ਜਿੱਥੇ ਉਸ ਨੇ ਛੋਲੇ-ਭਠੂਰੇ ਤਿਆਰ ਕਰਨ ਦੀ ਰਸੋਈ ਬਣਾਈ ਸੀ। ਉੱਥੇ ਬੱਚੀ ਦੀ ਹਾਲਤ ਦੇਖ ਕੇ ਲੋਕ ਹੈਰਾਨ ਰਹਿ ਗਏ।
ਸ਼ਾਹ 24 ਫਰਵਰੀ ਨੂੰ ਜੰਮੂ 'ਚ ਸ਼ੁਰੂ ਕਰਨਗੇ ਚੋਣ ਮੁਹਿੰਮ
NEXT STORY