ਸੀਹੋਰ— ਦੇਸ਼ 'ਚ ਵੱਖ-ਵੱਖ ਕਾਰਨਾਂ ਕਰ ਕੇ ਨਕਦੀ ਦੀ ਕਮੀ ਦਰਮਿਆਨ ਪ੍ਰੇਮਿਕਾ ਦਾ ਵਿਆਹ ਕਿਤੇ ਹੋਰ ਹੋਣ ਤੋਂ ਪਰੇਸ਼ਾਨ ਪ੍ਰੇਮੀ ਨੇ ਨਿਯੋਕਤਾ (ਰੋਜ਼ਗਾਰ) ਕੰਪਨੀ ਦੇ 5 ਲੱਖ ਰੁਪਏ ਦੀ ਨਕਦੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਜ਼ਿਲੇ ਦੇ ਨਸਰੂਲਾਗੰਜ ਪੁਲਸ ਥਾਣੇ ਦੇ ਇੰਚਾਰਜ ਨਿਰੀਖਕ ਨਿਰੰਜਨ ਸ਼ਰਮਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੋਸ਼ੀ ਦੀ ਪਛਾਣ ਸਪਦੰਨ ਸਫੂਰਤੀ ਕੰਪਨੀ ਦੇ ਕੈਸ਼ੀਅਰ ਜਿਤੇਂਦਰ ਗੋਇਲ (22) ਦੇ ਰੂਪ 'ਚ ਹੋਈ ਹੈ। ਦੋਸ਼ੀ ਕੰਪਨੀ ਦੇ ਲਾਕਰ 'ਚੋਂ 18 ਅਪ੍ਰੈਲ ਨੂੰ 6.74 ਲੱਖ ਰੁਪਏ ਦੀ ਨਕਦੀ ਲੈ ਕੇ ਗਿਆ ਸੀ। ਕੰਪਨੀ ਦੇ ਪ੍ਰਬੰਧਕ ਰਾਜੇਸ਼ ਸੋਮਿਆ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਸੀ।
24 ਘੰਟਿਆਂ ਦੇ ਅੰਦਰ ਲੜਕੇ ਨੂੰ ਕੀਤਾ ਗ੍ਰਿਫਤਾਰ
ਉਨ੍ਹਾਂ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਸ ਨੇ 24 ਘੰਟਿਆਂ ਦੇ ਅੰਦਰ ਹਰਦਾ ਜ਼ਿਲੇ 'ਚ ਗੋਇਲ ਦੇ ਪਿੰਡ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁੱਛ-ਗਿੱਛ 'ਚ ਗੋਇਲ ਨੇ ਦੱਸਿਆ ਕਿ ਜਿਸ ਲੜਕੀ ਨਾਲ ਉਹ ਪਿਆਰ ਕਰਦਾ ਸੀ, ਉਸ ਨਾਲ ਵਿਆਹ ਕਰਨ ਲਈ ਉਸ ਨੇ ਕੰਪਨੀ ਦੇ ਲਾਕਰ 'ਚੋਂ ਨਕਦੀ ਚੁੱਕੀ ਸੀ। ਸ਼ਰਮਾ ਨੇ ਦੱਸਿਆ ਕਿ ਲੜਕੀ ਵੱਲੋਂ ਵਿਆਹ ਤੋਂ ਇਨਕਾਰ ਕਰਨ 'ਤੇ ਪਰੇਸ਼ਾਨ ਗੋਇਲ ਨੇ 5 ਲੱਖ ਰੁਪਏ ਦੇ ਨੋਟਾਂ ਨੂੰ ਅੱਗ ਲੱਗਾ ਦਿੱਤੀ। ਇਸ 'ਚ ਜ਼ਿਆਦਾਤਰ 500 ਦੇ ਨੋਟ ਸਨ। ਨੋਟਾਂ ਨੂੰ ਅੱਗ ਲਗਾਉਣ ਤੋਂ ਬਾਅਦ ਉਹ ਖੁਦ ਵੀ ਖੁਦਕੁਸ਼ੀ ਕਰਨ ਜਾ ਰਿਹਾ ਸੀ ਅਤੇ ਪੁਲਸ ਸਹੀ ਸਮੇਂ 'ਤੇ ਪੁੱਜ ਗਈ। ਪੁਲਸ ਨੇ ਉਸ ਨੂੰ ਫੜ ਲਿਆ ਅਤੇ ਉਸ ਕੋਲੋਂ 5 ਲੱਖ ਰੁਪਏ ਦੇ ਸੜੇ ਹੋਏ ਨੋਟ ਅਤੇ 46 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ 1,28,000 ਰੁਪਏ ਦੀ ਨਕਦੀ ਉਸ ਦੇ ਘਰ ਦੀ ਅਲਮਾਰੀ ਤੋਂ ਬਰਾਮਦ ਕੀਤੀ। ਇੰਚਾਰਜ ਨਿਰੀਖਕ ਨੇ ਦੱਸਿਆ ਕਿ ਪੁਲਸ ਮਾਮਲਾ ਦਰਜ ਕਰ ਕੇ ਪੂਰੀ ਜਾਂਚ ਕਰ ਰਹੀ ਹੈ।
ਐੈੱਸ.ਸੀ.-ਐੈੱਸ.ਟੀ. ਐਕਟ : ਸ਼ਿਵਰਾਜ ਸਰਕਾਰ ਅਤੇ ਪੁਲਸ ਆਹਮਣੇ-ਸਾਹਮਣੇ
NEXT STORY